Fact Check: ਗਾਜ਼ੀਆਬਾਦ ਮਾਮਲੇ ਨਾਲ ਜੋੜ ਵਾਇਰਲ ਕੀਤਾ ਗਿਆ ਦਿੱਲੀ ਦਾ ਵੀਡੀਓ
Published : Jun 18, 2021, 5:29 pm IST
Updated : Jun 18, 2021, 6:16 pm IST
SHARE ARTICLE
Fact Check: Delhi video linked to Ghaziabad case goes viral
Fact Check: Delhi video linked to Ghaziabad case goes viral

ਇਹ ਵੀਡੀਓ ਗਾਜ਼ੀਆਬਾਦ ਦਾ ਨਹੀਂ ਦਿੱਲੀ ਦਾ ਹੈ ਜਦੋਂ ਵਸੂਲੀ ਕਰਨ ਆਏ ਲੋਕਾਂ ਦੀ ਕੁੱਟਮਾਰ ਕੀਤੀ ਗਈ ਸੀ।

RSFC (Team Mohali)- ਪਿਛਲੇ ਦਿਨੀ ਗਾਜ਼ੀਆਬਾਦ ਵਿਚ ਇੱਕ ਬਜ਼ੁਰਗ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਕਈ ਤਰ੍ਹਾਂ ਦੇ ਮੋੜ ਲਏ। ਸ਼ੁਰੂਆਤ 'ਚ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕੀਤਾ ਗਿਆ ਜਿਸ ਦੀ ਜਾਂਚ ਹੋਣ ਤੋਂ ਬਾਅਦ ਪਰਦਾਫਾਸ਼ ਹੋਇਆ। ਹੁਣ ਇਸੇ ਮਾਮਲੇ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਲੋਕਾਂ ਦੀ ਭੀੜ ਵੱਲੋਂ ਕੁਝ ਵਿਅਕਤੀਆਂ ਨੂੰ ਕੁੱਟਿਆ ਜਾ ਰਿਹਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਲੋਨੀ ਗਾਜ਼ੀਆਬਾਦ ਦਾ ਹੈ ਜਿਥੇ ਲੋਕਾਂ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ ਜਿਨ੍ਹਾਂ ਨੇ ਬਜ਼ੁਰਗ ਦੀ ਦਾਹੜੀ ਕੱਟੀ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਗਾਜ਼ੀਆਬਾਦ ਦਾ ਨਹੀਂ ਦਿੱਲੀ ਦਾ ਹੈ ਜਦੋਂ ਵਸੂਲੀ ਕਰਨ ਆਏ ਲੋਕਾਂ ਦੀ ਕੁੱਟਮਾਰ ਕੀਤੀ ਗਈ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ "ZeeShan Kayyum" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "यह मजा है एकजुट रहने का,,,लोनी में जिन लोगों ने बुजुर्ग की दाढ़ी काटी थी उन्हें घर से निकाल कर पब्लिक ने मारा।"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਦਿੱਲੀ ਦਾ ਹੈ ਵੀਡੀਓ 

ਵੀਡੀਓ ਦਿੱਲੀ ਦੇ ਜਹਾਂਗੀਰ ਪੂਰੀ ਦਾ ਹੈ ਜਿਥੇ ਇੱਕ ਗਰੀਬ ਸਬਜ਼ੀਵਾਲੇ ਨਾਲ ਰੰਗਦਾਰੀ ਵਸੂਲਣ ਆਏ 3 ਲੋਕਾਂ ਨੂੰ ਕਰੀਬ 200 ਲੋਕਾਂ ਨੇ ਕੁੱਟਿਆ। 13 ਜੂਨ 2021 ਨੂੰ Republic Bharat ਨੇ ਮਾਮਲੇ ਨੂੰ ਕਵਰ ਕਰਦੇ ਹੋਏ ਵੀਡੀਓ ਬੁਲੇਟਿਨ ਸ਼ੇਅਰ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Delhi के Jahangirpuri से दर्दनाक वीडियो वायरल, 200 लोग 3 लोगों को मारते नजर आए"

RB

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ NDTV ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਪੜਤਾਲ ਤੋਂ ਸਾਫ ਹੋਇਆ ਕਿ ਵੀਡੀਓ ਦਿੱਲੀ ਦਾ ਹੈ ਅਤੇ ਇਸਦਾ ਲੋਨੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਲੋਨੀ ਮਾਮਲੇ ਨੂੰ ਲੈ ਕੇ ਹੁਣ ਤਕ 9 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ 2 ਲੋਕਾਂ ਨੂੰ ਬੇਲ ਵੀ ਮਿਲ ਗਈ ਹੈ।

loni

ਲੋਨੀ ਮਾਮਲੇ ਨੂੰ ਲੈ ਕੇ India Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਗਾਜ਼ੀਆਬਾਦ ਦਾ ਨਹੀਂ ਦਿੱਲੀ ਦਾ ਹੈ ਜਦੋਂ ਵਸੂਲੀ ਕਰਨ ਆਏ ਲੋਕਾਂ ਦੀ ਕੁੱਟਮਾਰ ਕੀਤੀ ਗਈ ਸੀ।

Claim- Video of people thrashing loni incident's accused

Claimed By- FB User ZeeShan Kayyum

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement