
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ।
RSFC (Team Mohali)- ਚੰਦ੍ਰਯਾਨ 3 ਨੇ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਆਪਣੀ ਉਡਾਰੀ ਭਰ ਲਈ ਅਤੇ ਹੁਣ ਦੇਸ਼ਵਾਸੀ ਉਸਦੀ ਸਫਲ ਲੈਂਡਿੰਗ ਦਾ ਇੰਤਜ਼ਾਰ ਕਰ ਰਹੇ ਹਨ। ਇਸੇ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਹਵਾਈ ਜਹਾਜ ਵਿਚੋਂ ਇੱਕ ਰਾਕਟ ਨੂੰ ਲਾਂਚ ਹੁੰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਹੈ।
ਫੇਸਬੁੱਕ ਯੂਜ਼ਰ Parneet Singh Bhullar ਨੇ ਇਸ ਵਾਇਰਲ ਵੀਡੀਓ ਨੂੰ 15 ਜੁਲਾਈ 2023 ਨੂੰ ਸਾਂਝਾ ਕਰਦਿਆਂ ਲਿਖਿਆ, "ਚੰਦ੍ਰਯਾਨ ਦਾ ਨਜ਼ਾਰਾ ਹਵਾਈ ਜਹਾਜ ਵਿਚੋਂ ਦੇਖੋ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਚੰਦ੍ਰਯਾਨ ਦਾ ਨਹੀਂ ਹੈ
ਸਾਨੂੰ ਇਹ ਵੀਡੀਓ Andy Lin ਨਾਂਅ ਦੇ ਟਵਿੱਟਰ ਅਕਾਊਂਟ ਦੁਆਰਾ 19 ਮਈ 2021 ਨੂੰ ਸਾਂਝਾ ਕੀਤਾ ਮਿਲਿਆ। ਯੂਜ਼ਰ ਨੇ ਜਾਣਕਾਰੀ ਦਿੰਦਿਆਂ ਲਿਖਿਆ, "My plane happened to be flying by Cape Canaveral during the Atlas V launch yesterday"
My plane happened to be flying by Cape Canaveral during the Atlas V launch yesterday#space #atlasv #spaceforce #ula #unitedlaunchalliance #sbirsgeo5 #capecanaveral #delta644 #satellite #gto pic.twitter.com/eOjrZuOMpW
— Andy Lin (@otromundialista) May 19, 2021
ਜਾਣਕਾਰੀ ਅਨੁਸਾਰ ਇਹ ਵੀਡੀਓ Atlas V ਦੇ ਲਾਂਚ ਸਮੇਂ ਯੂਜ਼ਰ ਨੇ ਅਮਰੀਕਾ ਵਿਖੇ ਆਪਣੇ ਸਫ਼ਰ ਦੌਰਾਨ ਕੈਪਚਰ ਕੀਤਾ ਸੀ।
Hello. I work for the European Broadcasting Union in Geneva. I hope you’re well. Did you film this video? If so, may our members have permission to use it in news reports and online with an on-screen credit to you as per: https://t.co/vAqm5NwrD7, please? Best regards.
— Thomas N. Hougaard (@Thomas_Hougaard) May 19, 2021
ਅਸੀਂ ਇਸ ਟਵੀਟ ਵਿਚ ਪਾਇਆ ਕਿ ਇੱਕ ਪੱਤਰਕਾਰ ਦੁਆਰਾ ਇਸ ਵੀਡੀਓ ਦੀ ਪੁਸ਼ਟੀ ਬਾਰੇ ਇਸ ਯੂਜ਼ਰ ਤੋਂ ਪੁੱਛਿਆ ਗਿਆ ਤਾਂ ਯੂਜ਼ਰ ਨੇ ਸਾਫ ਕੀਤਾ ਕਿ ਇਹ ਵੀਡੀਓ ਓਸੇ ਦੁਆਰਾ ਬਣਾਇਆ ਗਿਆ ਸੀ।
ਇਸ ਵੀਡੀਓ ਨੂੰ ਲੈ ਕੇ 10 Tampa Bay ਦੀ Youtube ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ।