Fact Check: ਗ੍ਰੇਟਾ ਥਨਬਰਗ ਨੂੰ ਟਾਰਗੇਟ ਕਰਦੀ ਇਹ ਤਸਵੀਰ ਐਡੀਟੇਡ ਹੈ
Published : Feb 19, 2021, 5:49 pm IST
Updated : Feb 19, 2021, 5:52 pm IST
SHARE ARTICLE
Fact Check: Picture of Greta Thunberg having food in front of poor kids is morphed
Fact Check: Picture of Greta Thunberg having food in front of poor kids is morphed

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ ਪੋਸਟ ਰਾਹੀਂ ਗ੍ਰੇਟਾ ਥਨਬਰਗ 'ਤੇ ਨਿਸ਼ਾਨਾ ਸਾਧ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਕਿਸਾਨਾਂ ਦਾ ਸਮਰਥਨ ਕਰਨ ਤੋਂ ਬਾਅਦ ਵਾਤਾਵਰਨ ਐਕਟੀਵਿਸਟ ਗ੍ਰੇਟਾ ਥਨਬਰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਪੋਸਟ ਵਾਇਰਲ ਹੋਏ। ਸੋਸ਼ਲ ਮੀਡੀਆ 'ਤੇ ਜਿਥੇ ਕਈ ਲੋਕਾਂ ਨੇ ਗ੍ਰੇਟਾ ਥਨਬਰਗ ਦਾ ਸਮਰਥਨ ਕੀਤਾ ਓਥੇ ਹੀ ਕਈ ਨਾਮੀ ਸਿਤਾਰਿਆਂ ਸਣੇ ਲੋਕਾਂ ਨੇ ਗ੍ਰੇਟਾ ਥਨਬਰਗ ਦਾ ਵਿਰੋਧ ਕੀਤਾ। ਹੁਣ ਇਸੇ ਕ੍ਰਮ ਵਿਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਤਸਵੀਰ ਜਰੀਏ ਗ੍ਰੇਟਾ ਥਨਬਰਗ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿਚ ਗ੍ਰੇਟਾ ਥਨਬਰਗ ਜਿਥੇ ਖਾਣਾ ਖਾ ਰਹੀ ਹੈ ਉਸਦੇ ਨਾਲ ਖਿੜਕੀ ਦੇ ਬਾਹਰ ਕੁਝ ਗਰੀਬ ਬੱਚਿਆਂ ਨੂੰ ਬੈਠਾ ਵੇਖਿਆ ਜਾ ਸਕਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ ਪੋਸਟ ਰਾਹੀਂ ਗ੍ਰੇਟਾ ਥਨਬਰਗ 'ਤੇ ਨਿਸ਼ਾਨਾ ਸਾਧ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਾਇਰਲ ਦਾਅਵਾ

ਟਵਿੱਟਰ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ Zee News ਦੇ ਐਡੀਟਰ ਇਨ ਚੀਫ ਦਾ ਧੰਨਵਾਦ ਕਰਦੇ ਹੋਏ ਲਿਖਿਆ, "Thanks @sudhirchaudhary ji for exposing her.Folded handsFolded hands #AskGretaWhy"

 ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

ਸਾਨੂੰ ਇਹ ਤਸਵੀਰ Metro.co.uk ਦੀ ਵੈੱਬਸਾਈਟ 'ਤੇ ਅਪਲੋਡ ਮਿਲੀ। ਇਹ ਖ਼ਬਰ 27 ਸਿਤੰਬਰ 2019 ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸ ਨੂੰ ਅਪਲੋਡ ਕਰਦਿਆਂ ਹੈਡਲਾਈਨ ਲਿਖੀ ਗਈ ਸੀ, "Fury over fake photo of Greta Thunberg eating lunch in front of poor children"

 Photo

ਇਸ ਖ਼ਬਰ ਵਿਚ ਵਾਇਰਲ ਤਸਵੀਰ ਨੂੰ ਲੈ ਕੇ ਦੱਸਿਆ ਗਿਆ ਸੀ ਕਿ ਗ੍ਰੇਟਾ ਥਨਬਰਗ ਨੂੰ ਟਾਰਗੇਟ ਕਰਦੇ ਹੋਏ ਲੋਕਾਂ ਨੇ ਉਸ ਦੀ ਐਡੀਟੇਡ ਤਸਵੀਰ ਵਾਇਰਲ ਕੀਤੀ, ਜਿਸ ਦੇ ਵਿਚ ਗ੍ਰੇਟਾ ਥਨਬਰਗ ਨੂੰ ਗਰੀਬ ਬੱਚਿਆਂ ਸਾਹਮਣੇ ਖਾਣਾ ਖਾਂਦੇ ਵੇਖਿਆ ਜਾ ਸਕਦਾ ਹੈ। ਖ਼ਬਰ ਵਿਚ ਦੱਸਿਆ ਗਿਆ ਸੀ ਕਿ ਇਹ ਤਸਵੀਰ ਐਡੀਟੇਡ ਹੈ ਅਤੇ ਅਸਲ ਤਸਵੀਰ ਵਿਚ ਗਰੀਬ ਬੱਚੇ ਨਹੀਂ ਸਨ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Photo

ਇਸ ਦੇ ਨਾਲ ਹੀ ਦੱਸ ਦਈਏ ਕਿ ਗ੍ਰੇਟਾ ਥਨਬਰਗ ਬਾਰੇ ਪਹਿਲਾਂ ਵੀ ਕਈ ਦਾਅਵੇ ਵਾਇਰਲ ਹੋ ਚੁੱਕੇ ਹਨ। ਕੁੱਝ ਦਿਨ ਪਹਿਲਾਂ ਦਾਅਵਾ ਵਾਇਰਲ ਹੋਇਆ ਸੀ ਕਿ ਗ੍ਰੇਟਾ ਥਨਬਰਗ ਦਾ ਅਸਲੀ ਨਾਮ ਗਜਾਲਾ ਭੱਟ ਹੈ। ਇਸ ਦਾਅਵੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ ਇਸ ਦਾ ਫੈਕਟ ਚੈੱਕ ਕੀਤਾ ਸੀ ਜਿਸ ਨੂੰ ਇਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ ਪੋਸਟ ਰਾਹੀਂ ਗ੍ਰੇਟਾ ਥਨਬਰਗ 'ਤੇ ਨਿਸ਼ਾਨਾ ਸਾਧ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Claim: ਤਸਵੀਰ ਵਿਚ ਗ੍ਰੇਟਾ ਥਨਬਰਗ ਜਿਥੇ ਖਾਣਾ ਖਾ ਰਹੀ ਹੈ ਉਸਦੇ ਨਾਲ ਖਿੜਕੀ ਦੇ ਬਾਹਰ ਕੁਝ ਗਰੀਬ ਬੱਚਿਆਂ ਨੂੰ ਬੈਠਾ ਵੇਖਿਆ ਜਾ ਸਕਦਾ ਹੈ।
Claimed By: ਟਵਿੱਟਰ ਯੂਜ਼ਰ Umesh Singh Tomar
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement