
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਸੁਖਪਾਲ ਖਹਿਰਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਗਲਤ ਹੈ।
RSFC (Team Mohali)- ਭੁਲੱਥ ਤੋਂ MLA ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ 'ਤੇ ਇੱਕ ਵੱਡਾ ਇਲਜ਼ਾਮ ਲਾਇਆ ਗਿਆ। ਸੁਖਪਾਲ ਖਹਿਰਾ ਨੇ 19 ਅਗਸਤ ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਮਾਡਲ ਦੀਆਂ ਤਰੀਫਾਂ ਕਰਦਾ New York Times ਦਾ ਇੱਕ ਫਰਜ਼ੀ ਮੁੱਖ ਪੰਨਾ ਸਾਂਝਾ ਕੀਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਸੁਖਪਾਲ ਖਹਿਰਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਗਲਤ ਹੈ। New York Times ਨੇ ਦਿੱਲੀ ਮਾਡਲ ਦੀਆਂ ਤਰੀਫਾਂ ਵਾਲਾ ਮੁੱਖ ਪੰਨਾ ਪ੍ਰਕਾਸ਼ਿਤ ਕੀਤਾ ਸੀ ਅਤੇ ਅਜਿਹੇ ਵਾਇਰਲ ਦਾਅਵਿਆਂ ਨੂੰ ਲੈ ਕੇ New York Times ਵੱਲੋਂ ਵੀ ਸਪਸ਼ਟੀਕਰਨ ਦਿੱਤਾ ਗਿਆ ਹੈ।
ਦੱਸ ਦਈਏ ਕਿ ਸੁਖਪਾਲ ਖਹਿਰਾ ਵੱਲੋਂ ਆਪਣੇ ਟਵੀਟ ਸਾਂਝੇ ਕਰਨ ਦੇ ਕੁਝ ਦੇਰ ਬਾਅਦ ਸਪਸ਼ਟੀਕਰਨ ਟਵੀਟ ਵੀ ਸਾਂਝਾ ਕੀਤਾ ਗਿਆ ਸੀ। ਟਵੀਟ ਵਿਚ ਉਨ੍ਹਾਂ ਨੇ ਇਸ ਮੁੱਖ ਪੰਨੇ ਨੂੰ Paid ਦੱਸਿਆ ਸੀ।
ਸੁਖਪਾਲ ਖਹਿਰੇ ਦਾ ਟਵੀਟ
ਸੁੱਖਪਾਲ ਖਹਿਰਾ ਨੇ ਅੱਜ 19 ਅਗਸਤ 2022 ਨੂੰ ਟਵੀਟ ਕਰਦਿਆਂ ਲਿਖਿਆ, "ਮੈਂ ਇਹ ਦੇਖ ਕੇ ਹੈਰਾਨ ਹਾਂ ਕਿ @ArvindKejriwal ਅਤੇ ਉਸ ਦੀ ਮੀਡੀਆ ਟੀਮ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚਕਾਰ ਆਪਣੇ Dy Cm @msisodia ਲਈ ਬਚਾਅ ਦੀ ਪੇਸ਼ਕਸ਼ ਕਰਨ ਲਈ ਕਿਸ ਪੱਧਰ 'ਤੇ ਝੁਕ ਸਕਦੀ ਹੈ! ਹੇਠਾਂ 18 ਅਗਸਤ ਦੇ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ ਦੀ ਅਸਲ ਤਸਵੀਰ ਅਤੇ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਫੋਟੋਸ਼ੋਪ ਕੀਤੇ ਗਏ ਪੰਨੇ ਦੀ ਤਸਵੀਰ!"
I’m shocked to see what level @ArvindKejriwal & his media team can stoop to offer lame defense for their Dy Cm @msisodia in d midst of corruption charges!Below is d true front page story of New York Times of 18th Aug & photo shopped pic by Kejri team!Shame on fake revolutionaries pic.twitter.com/LRO0IomRMZ
— Sukhpal Singh Khaira (@SukhpalKhaira) August 19, 2022
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ New York Times ਦੀ ਵੈੱਬਸਾਈਟ ਦਾ ਰੁੱਖ ਕੀਤਾ। ਅਸੀਂ ਵੈੱਬਸਾਈਟ 'ਤੇ 18 ਅਗਸਤ 2022 ਦੇ Epaper ਦੀ ਭਾਲ ਸ਼ੁਰੂ ਕੀਤੀ। ਅਸੀਂ ਆਪਣੀ ਤਫਤੀਸ਼ ਦੌਰਾਨ ਪਾਇਆ ਕਿ New York Times ਦਾ ਆਰਟੀਕਲ ਫਰਜ਼ੀ ਨਹੀਂ ਹੈ।
ਜਿਹੜੇ ਮੁੱਖ ਪੰਨੇ ਨੂੰ ਸੁੱਖਪਾਲ ਖਹਿਰਾ ਫਰਜ਼ੀ ਦੱਸ ਰਹੇ ਹਨ ਉਹ ਅਸਲ ਵਿਚ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਹੈ ਅਤੇ ਬਿਲਕੁਲ ਅਸਲੀ ਹੈ। ਆਗੂ ਨੇ ਜਿਹੜੇ ਮੁੱਖ ਪੰਨੇ ਨੂੰ ਅਸਲੀ ਦੱਸਿਆ ਉਹ ਅਸਲ ਵਿਚ ਅਖਬਾਰ ਦੇ New York ਐਡੀਸ਼ਨ ਦਾ ਮੁੱਖ ਪੰਨਾ ਹੈ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ੇਅਰ ਕੀਤਾ ਗਿਆ ਮੁੱਖ ਪੰਨਾ ਅਖਬਾਰ ਦੇ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਹੈ।
ਦੱਸ ਦਈਏ ਕਿ New York Times ਆਪਣੇ ਅਖਬਾਰ ਦੇ ਤਿੰਨ ਐਡੀਸ਼ਨ ਪ੍ਰਕਾਸ਼ਿਤ ਕਰਦਾ ਹੈ। ਇੱਕ New York Edition, ਦੂਜਾ National Edition ਅਤੇ ਤੀਜਾ International Editional. ਦੱਸ ਦਈਏ ਕਿ 18 ਅਗਸਤ ਦਾ New York ਅਤੇ National Edition ਦਾ ਮੁੱਖ ਪੰਨਾ ਸਮਾਨ ਹੈ ਅਤੇ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਦਿੱਲੀ ਮਾਡਲ ਦੀ ਸਫਲਤਾ ਨੂੰ ਪੇਸ਼ ਕਰ ਰਿਹਾ ਹੈ।
ਦੱਸ ਦਈਏ ਕਿ ਸੁੱਖਪਾਲ ਖਹਿਰਾ ਨੇ ਬਾਅਦ ਵਿਚ ਇਸਨੂੰ ਲੈ ਕੇ ਸਫਾਈ ਵੀ ਦਿੱਤੀ ਪਰ ਉਸਦੇ ਵਿਚ ਵੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਲੈ ਕੇ ਤੰਜ ਸਾਫ ਵੇਖੇ ਜਾ ਸਕਦੇ ਹਨ ਅਤੇ ਖਹਿਰਾ ਨੇ ਇਸ ਖਬਰ ਨੂੰ ਇੱਕ Paid News ਦੱਸਿਆ।
Lies of @ArvindKejriwal ! 1)It was never on front page.
— Sukhpal Singh Khaira (@SukhpalKhaira) August 19, 2022
2)It was on inside page 5, of August 17 issue of the NYT.
3)Since the same story appeared as Paid News in Khaleej Times,we are not sure if it is not paid for in NYT also.
4)Let AAP produce the original copies of August 18? https://t.co/1gedE4mKBP
ਹੁਣ ਇਸ Paid News ਵਰਗੇ ਦਾਅਵਿਆਂ ਨੂੰ ਲੈ ਕੇ New York Times ਨੇ PTI ਨੂੰ ਈ-ਮੇਲ 'ਤੇ ਜਵਾਬ ਦਿੰਦਿਆਂ ਕਿਹਾ, "ਸਾਡੀ ਦਿੱਲੀ ਮਾਡਲ ਨੂੰ ਲੈ ਕੇ ਪ੍ਰਕਾਸ਼ਿਤ ਕੀਤੀ ਗਈ ਖਬਰ ਗਰਾਉਂਡ ਰਿਪੋਰਟਿੰਗ 'ਤੇ ਅਧਾਰਿਤ ਹੈ ਅਤੇ ਅਸੀਂ ਨਿਰਪੱਖ ਪੱਤਰਕਾਰੀ ਕਰਦੇ ਹਾਂ। New York Times ਇੱਕ ਸੁਤੰਤਰ ਮੀਡੀਆ ਅਦਾਰਾ ਹੈ ਅਤੇ ਇਹ ਬਿਨਾ ਕਿਸੇ ਰਾਜਨੀਤਿਕ ਸਮਰਥਨ ਤੋਂ ਚਲਦਾ ਹੈ।"
NDTV PTI
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸੁਖਪਾਲ ਖਹਿਰਾ ਵੱਲੋਂ ਗੁੰਮਰਾਹਕੁਨ ਦਾਅਵਾ ਸਾਂਝਾ ਕੀਤਾ ਗਿਆ ਸੀ। New York Times ਨੇ ਦਿੱਲੀ ਮਾਡਲ ਦੀਆਂ ਤਰੀਫਾਂ ਵਾਲਾ ਮੁੱਖ ਪੰਨਾ ਪ੍ਰਕਾਸ਼ਿਤ ਕੀਤਾ ਸੀ ਅਤੇ ਅਜਿਹੇ ਵਾਇਰਲ ਦਾਅਵਿਆਂ ਨੂੰ ਲੈ ਕੇ New York Times ਵੱਲੋਂ ਵੀ ਸਪਸ਼ਟੀਕਰਨ ਦਿੱਤਾ ਗਿਆ ਹੈ।