
ਵਾਇਰਲ ਹੋ ਰਿਹਾ ਵੀਡੀਓ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਹੀਂ ਹੈ। ਇਹ ਵੀਡੀਓ ਗਾਇਕ ਦੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਇੰਟਰਨੈੱਟ 'ਤੇ ਮੌਜੂਦ ਹੈ।
Claim
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨਵਜਾਤ ਬੱਚੇ ਦੇ ਮੁਸਕਰਾਉਣ ਦਾ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਜੰਮੇ ਛੋਟੇ ਭਰਾ ਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Social Adda News ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕਿੰਨਾ ਸੋਹਣਾ ਹੱਸਦਾ ਹੈ ਨਿੱਕਾ ਸਿੱਧੂ ਦਿਲ ਮੋਹ ਲਿਆ" ਇਸ ਰੀਲ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੀ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਹੀਂ ਹੈ। ਇਹ ਵੀਡੀਓ ਗਾਇਕ ਦੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਇੰਟਰਨੈੱਟ 'ਤੇ ਮੌਜੂਦ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ 14 ਫਰਵਰੀ 2024 ਨੂੰ ਸਾਂਝੇ ਕੀਤੇ ਇੱਕ Youtube Shorts ਵੀਡੀਓ ਵਿਚ ਸਾਂਝਾ ਮਿਲਿਆ। ਇਸ ਗੱਲ ਤੋਂ ਇਹ ਤਾਂ ਸਾਫ ਹੋਇਆ ਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਹੈ ਕਿਉਂਕਿ ਗਾਇਕ ਦੇ ਛੋਟੇ ਭਰਾ ਦੀ ਪਹਿਲੀ ਤਸਵੀਰ ਅਤੇ ਜਨਮ ਦੀ ਜਾਣਕਾਰੀ ਪਰਿਵਾਰ ਵੱਲੋਂ 17 ਮਾਰਚ 2024 ਨੂੰ ਸਾਂਝੀ ਕੀਤੀ ਗਈ ਸੀ।
14 Feb Shorts
ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਮਾਨਸਾ ਜ਼ਿਲ੍ਹੇ ਤੋਂ ਇੰਚਾਰਜ ਰਿਪੋਰਟਰ ਪਰਮਦੀਪ ਰਾਣਾ ਨਾਲ ਸੰਪਰਕ ਕੀਤਾ। ਪਰਮਦੀਪ ਨੇ ਇਸ ਮਾਮਲੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਜਿਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਕਿਹਾ ਕਿ ਇਹ ਵੀਡੀਓ ਸਿੱਧੂ ਦੇ ਛੋਟੇ ਭਰਾ ਦਾ ਨਹੀਂ ਹੈ।
"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਸਲ ਮਿਤੀ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਵੀਡੀਓ ਵਿਚ ਮਰਹੂਮ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਹੀਂ ਹੈ। ਇਹ ਵੀਡੀਓ ਗਾਇਕ ਦੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਇੰਟਰਨੈੱਟ 'ਤੇ ਮੌਜੂਦ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਨਹੀਂ ਹੈ। ਇਹ ਵੀਡੀਓ ਗਾਇਕ ਦੇ ਭਰਾ ਦੇ ਜਨਮ ਤੋਂ ਪਹਿਲਾਂ ਦਾ ਇੰਟਰਨੈੱਟ 'ਤੇ ਮੌਜੂਦ ਹੈ।
Result- Misleading
Our Sources:
Youtube Shorts Video Uploaded On 14 Feb 2024
Physical Verification Quote Over Call By Rozana Spokesman Mansa Reporter Paramdeep Rana
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ
"ਦੱਸ ਦਈਏ ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ 21 ਮਾਰਚ 2024 ਨੂੰ ਸਾਂਝਾ ਕੀਤਾ ਗਿਆ ਸੀ ਤੇ ਮਾਮਲੇ ਦੀ ਪੁਸ਼ਟੀ ਪ੍ਰਾਪਤ ਹੁੰਦੇ ਸਾਰ ਇਸ ਵੀਡੀਓ ਨੂੰ ਪਹਿਲੀ ਪਹਿਲ 'ਤੇ ਹਟਾ ਦਿੱਤਾ ਗਿਆ ਸੀ।"