ਪੰਜਾਬ ਚੋਣਾਂ ਤੇ IT Cell: ਅਕਸ ਖਰਾਬ ਕਰਨ ਦੀਆਂ ਕੋਸ਼ਿਸ਼ਾਂ, ਭਗਵੰਤ ਮਾਨ ਦਾ ਪੁਰਾਣਾ ਵੀਡੀਓ ਵਾਇਰਲ
Published : Jun 21, 2021, 3:14 pm IST
Updated : Jun 21, 2021, 3:15 pm IST
SHARE ARTICLE
Bhagwant Mann's old video goes viral
Bhagwant Mann's old video goes viral

ਭਗਵੰਤ ਮਾਨ ਦੇ ਪੁਰਾਣੇ ਵੀਡੀਓ ਦਾ ਇਸਤੇਮਾਲ ਕਰ ਉਨ੍ਹਾਂ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। 

RSFC (Mohali)- ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ। ਅਕਾਲੀ-ਬਸਪਾ ਗਠਜੋੜ, ਭਾਜਪਾ ਵਿਚ ਲੀਡਰਾਂ ਦਾ ਸ਼ਾਮਲ ਹੋਣਾਂ, ਕਿਸਾਨ ਅੰਦੋਲਨ ਦਾ ਚੋਣਾਂ 'ਤੇ ਅਸਰ ਆਦਿ ਚੀਜ਼ਾਂ ਸਾਬਿਤ ਕਰ ਰਹੀਆਂ ਹਨ ਕਿ ਇਸ ਵਾਰ ਦੀ ਚੋਣ ਦਿਲਚਸਪ ਹੋਵੇਗੀ। ਇਨ੍ਹਾਂ ਚੋਣਾਂ ਨੂੰ ਲੈ ਵੱਖ-ਵੱਖ ਧਿਰਾਂ ਦੇ ਸਮਰਥਕ ਸੋਸ਼ਲ ਮੀਡੀਆ ਰਾਹੀਂ ਦੂਜੀ ਪਾਰਟੀ ਅਤੇ ਉਨ੍ਹਾਂ ਦੇ ਲੀਡਰਾਂ 'ਤੇ ਹਮਲਾ ਕਰ ਰਹੇ ਹਨ।

ਪਿਛਲੇ ਦਿਨੀਂ ਆਪ ਆਗੂ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ ਹੋਈਆਂ ਸਨ। ਹੁਣ ਇਸੇ ਲੜੀ ਵਿਚ ਅਕਾਲੀ ਸਮਰਥਕ ਫੇਸਬੁੱਕ ਪੇਜ "We Support Sukhbir Singh Badal" ਨੇ ਭਗਵੰਤ ਮਾਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਨੂੰ ਚਲਦੇ ਸਮੇਂ ਡਗਮਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਭਗਵੰਤ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

17 ਜੂਨ 2021 ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਪੇਜ ਨੇ ਲਿਖਿਆ, "ਝਾੜੂ ਵਾਲਿਓ ਭਲਾ ਨਕਲੀ ਬਣਾਉਣ ਦੀ ਕੀ ਲੋੜ ਆ ਜਦੋਂ ਸਾਡੇ ਕੋਲ ਅਸਲੀ ਹੈਗੀ ਆ" ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪਿਛਲੇ ਦਿਨੀਂ ਸੁਖਬੀਰ ਬਾਦਲ ਦੀ ਐਡੀਟਡ ਤਸਵੀਰਾਂ ਵਾਇਰਲ ਹੋਈਆਂ ਸਨ ਜਿਨ੍ਹਾਂ ਵਿਚ ਉਨ੍ਹਾਂ ਦੀ ਜੇਬ 'ਚ ਨਸ਼ੇ ਦਾ ਸਮਾਨ ਐਡਿਟ ਕਰਕੇ ਚਿਪਕਾਇਆ ਗਿਆ ਸੀ। ਹੁਣ ਉਨ੍ਹਾਂ ਤਸਵੀਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕੈਪਸ਼ਨ ਵੀਡੀਓ ਨੂੰ ਦਿੱਤਾ ਗਿਆ ਅਤੇ ਭਗਵੰਤ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਅਕਾਲੀ ਸਮਰਥਕ ਪੇਜ ਵੱਲੋਂ ਕੀਤੀ ਗਈ।

ਇਹ ਵੀਡੀਓ ਪੁਰਾਣਾ ਹੈ

ਵੀਡੀਓ ਵਿਚ ਭਗਵੰਤ ਮਾਨ ਅਤੇ ਉਹਨਾਂ ਨਾਲ ਦਿਖਾਈ ਦੇ ਰਹੇ ਲੋਕਾਂ ਨੇ ਸਰਦੀਆਂ ਦੇ ਕੱਪੜੇ ਪਾਏ ਹੋਏ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਵੀਡੀਓ ਪੁਰਾਣਾ ਹੈ।ਇਹ ਵੀਡੀਓ 2017 ਦਾ ਹੈ ਜਦੋਂ ਭਗਵੰਤ ਮਾਨ ਸ਼ੱਕੀ ਹਾਲਤ ਵਿਚ ਕੈਮਰੇ ਅੰਦਰ ਕੈਦ ਹੋਏ ਸੀ। ਵੀਡੀਓ ਨੂੰ ਲੈ ਕੇ ਉਸ ਸਮੇਂ ਵਿਰੋਧੀ ਧਿਰਾਂ ਨੇ ਮਾਨ 'ਤੇ ਨਿਸ਼ਾਨਾ ਸਾਧਿਆ ਸੀ। ਵੀਡੀਓ ਨੂੰ ਲੈ ਕੇ ਮਾਰਚ 2017 ਦੀ India Today ਦੀ ਖਬਰ ਇੱਥੇ ਕਲਿਕ ਕਰਕੇ ਪੜ੍ਹੀ ਜਾ ਸਕਦੀ ਹੈ।

bm

ਵਿਰੋਧੀ ਧਿਰਾਂ ਸ਼ੁਰੂ ਤੋਂ ਹੀ ਭਗਵੰਤ ਮਾਨ ਨੂੰ ਸ਼ਰਾਬੀ ਦੱਸ ਕੇ ਪੇਸ਼ ਕਰਦੀਆਂ ਹਨ ਅਤੇ ਉਨ੍ਹਾਂ 'ਤੇ ਨਿਸ਼ਾਨਾ ਕਰਦੀਆਂ ਹਨ। ਹੁਣ ਜਿਵੇਂ-ਜਿਵੇਂ ਪੰਜਾਬ ਚੋਣਾਂ 2022 ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਜਿਹੇ ਪੁਰਾਣੇ ਵੀਡੀਓ IT Cell ਲਈ ਹਥਿਆਰ ਵਜੋਂ ਕੰਮ ਆਉਣਗੇ।

ਰੋਜ਼ਾਨਾ ਸਪੋਕਸਮੈਨ ਦੇ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਸਬੰਧੀ Fact Check ਆਰਟੀਕਲ ਹੇਠਾਂ ਕਲਿਕ ਕਰਕੇ ਪੜ੍ਹੇ ਜਾ ਸਕਦੇ ਹਨ। 

ਭਗਵੰਤ ਮਾਨ ਦੀ ਐਡੀਟਡ ਤਸਵੀਰ ਵਾਇਰਲ

bm

ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ

bm

ਨਤੀਜਾ: ਭਗਵੰਤ ਮਾਨ ਦੇ ਪੁਰਾਣੇ ਵੀਡੀਓ ਦਾ ਇਸਤੇਮਾਲ ਕਰ ਉਨ੍ਹਾਂ ਉੱਤੇ ਹਮਲਾ ਬੋਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement