Fact Check:  ਕਰਨ ਦਿਓਲ ਨੇ ਨਹੀਂ ਦਿੱਤੀ ਪੰਜਾਬ ਨੂੰ ਵੰਗਾਰ, ਫਰਜ਼ੀ ਟਵੀਟ ਵਾਇਰਲ 
Published : Jan 22, 2021, 12:51 pm IST
Updated : Jan 22, 2021, 3:00 pm IST
SHARE ARTICLE
 Fact Check: Karan Deol did not challenge Punjab, fake tweet goes viral
Fact Check: Karan Deol did not challenge Punjab, fake tweet goes viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਟਵੀਟ ਕਰਨ ਦਿਓਲ ਦੇ ਫਰਜੀ ਅਕਾਊਂਟ ਤੋਂ ਕੀਤਾ ਗਿਆ ਹੈ। ਕਰਨ ਦਿਓਲ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਮੁੰਡੇ ਕਰਨ ਦਿਓਲ ਦੇ ਨਾਮ ਤੋਂ ਇਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਲੋਕ ਉਹਨਾਂ ਨੂੰ ਫਿਲਮ 'ਅਪਨੇ 2' ਦੀ ਸ਼ੂਟਿੰਗ ਕਰਨ ਤੋਂ ਰੋਕ ਰਹੇ ਹਨ। ਯੂਜ਼ਰਸ ਇਸ ਟਵੀਟ ਨੂੰ ਲੈ ਦਾਅਵਾ ਕਰ ਰਹੇ ਹਨ ਕਿ ਕਰਨ ਦਿਓਲ ਪੰਜਾਬ ਨੂੰ ਵੰਗਾਰ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਇਹ ਟਵੀਟ ਕਰਨ ਦਿਓਲ ਦੇ ਫਰਜੀ ਅਕਾਊਂਟ ਤੋਂ ਕੀਤਾ ਗਿਆ ਹੈ। ਕਰਨ ਦਿਓਲ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

ਵਾਇਰਲ ਦਾਅਵਾ
ਫੇਸਬੁੱਕ ਪੇਜ Agg Bani ਨੇ 21 ਜਨਵਰੀ ਨੂੰ ਇਹ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ, "ਸੰਨੀ ਦਿਉਲ ਦੇ ਮੁੰਡੇ ਨੂੰ ਕਹੋ ਕਿ ਉਹ ਜਰੂਰ ਆਵੇ ਨਾਲ ਆਪਣੀ ਦਾਦੀ ਹੇਮਾ ਮਾਲਾਨੀ ਨੂੰ ਵੀ ਲੈ ਕੇ ਆਵੇ, ਭਾਵੇ ਸਕਿਉਰਟੀ ਵੀ ਲੈ ਕੇ ਆਇਉ, ਤੁਹਾਡੀ ਛੂਟਿੰਗ ਐਸੀ ਹੋਵੇਗੀ ਕੀ ਯਾਦ ਰੱਖੋਗੇ ,ਅੱਗੇ ਤੇਰਾ ਪਿਉ ਗੁਰਦਾਸਪੁਰ ਆਲਿਆ ਨੂੰ ਜੋ ਨਲਕੇ ਦੀ ਹੱਥੀ ਫੜਾ ਕੇ ਗਿਆ ਉਹ ਉਹਨਾਂ ਸਾਂਭ ਕੇ ਰੱਖੀ ਏ ਹੁਣ ਕੰਮ ਆਵੇਗੀ , ਡਾਇਪਰ ਲੱਥੇ ਨਹੀ ਤੇ ਵੰਗਾਰ ਪੰਜਾਬ ਨੂੰ (ਲੱਖ ਦੀ ਲਾਹਨਤ ਤੇਰੇ ਤੇ ਤੇ ਤੇਰੇ ਜ਼ਮਨ ਵਾਲਿਆਂ ਦੇ)"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਦਾਅਵੇ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕਰਨ ਦਿਓਲ ਦੇ ਸੋਸ਼ਲ ਮੀਡੀਆ ਅਕਾਊਂਟਸ ਖੰਗਾਲਣੇ ਸ਼ੁਰੂ ਕੀਤੇ। ਇਸ ਪੜਤਾਲ ਦੌਰਾਨ ਸਾਨੂੰ ਕਰਨ ਦਿਓਲ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਮਿਲੀ। ਇਸ ਪੋਸਟ ਵਿਚ ਕਰਨ ਨੇ ਉਹਨਾਂ ਦੇ ਨਾਮ ਤੋਂ ਟਵਿੱਟਰ 'ਤੇ ਬਣਾਏ ਗਏ ਫੇਕ ਅਕਾਊਂਟ ਬਾਰੇ ਯੂਜ਼ਰਸ ਨੂੰ ਜਾਗਰੂਕ ਕੀਤਾ ਹੋਇਆ ਸੀ। ਕਰਨ ਦਿਓਲ ਨੇ ਆਪਣੀ ਇਸ ਪੋਸਟ ਵਿਚ ਵਾਇਰਲ ਫੇਕ ਅਕਾਊਂਟ ਦਾ ਸਕਰੀਨਸ਼ਾਰਟ ਵੀ ਸ਼ੇਅਰ ਕੀਤਾ ਹੋਇਆ ਸੀ। ਇਸ ਸਕਰੀਨਸ਼ਾਰਟ ਵਿਚ ਫੇਕ ਅਕਾਊਂਟ ਦਾ ਯੂਜ਼ਰ ਨੇਮ "@ikarandeol" ਸੀ, ਜਦਕਿ ਕਰਨ ਦਿਓਲ ਦੇ ਆਫੀਸ਼ੀਅਲ ਅਕਾਊਂਟ ਦਾ ਯੂਜ਼ਰ ਨੇਮ @imkarandeol ਹੈ। 

File Photo

ਕਰਨ ਦੇ ਅਧਿਕਾਰਿਕ ਅਤੇ ਇਸ ਫਰਜੀ ਅਕਾਊਂਟ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ। 

File Photo

ਹੁਣ ਅਸੀਂ ਦਾਅਵੇ ਨੂੰ ਲੈ ਕੇ ਕਰਨ ਦਿਓਲ ਨਾਲ ਸੰਪਰਕ ਕੀਤਾ। ਕਰਨ ਨੇ ਇੰਸਟਾਗ੍ਰਾਮ 'ਤੇ ਸਾਨੂੰ ਜਵਾਬ ਵਿਚ ਉਸ ਪੋਸਟ ਦਾ ਹੀ ਸ਼ਕਰੀਨਸ਼ਾਰਟ ਸੇਅਰ ਕੀਤਾ ਜੋ ਪੋਸਟ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਇਸ ਪੋਸਟ ਵਿਚ ਉਨ੍ਹਾਂ ਨੇ ਲੋਕਾਂ ਨੂੰ ਇਸ ਫਰਜੀ ਅਕਾਊਂਟ ਬਾਰੇ ਦੱਸਿਆ ਹੈ। ਇਹ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ। 

File Photo

ਨਤੀਜਾ- ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਇਆ ਹੈ। ਵਾਇਰਲ ਪੋਸਟ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਖਾਤਰ ਸ਼ੇਅਰ ਕੀਤਾ ਜਾ ਰਿਹਾ ਹੈ। ਕਰਨ ਦਿਓਲ ਨੇ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਹੈ।
Claim - ਕਰਨ ਦਿਓਲ ਨੇ ਪੰਜਾਬੀਆਂ ਨੂੰ ਵੰਗਾਰਿਆ 
Claimed By - ਫੇਸਬੁੱਕ ਪੇਜ Agg Bani 
Fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement