
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਕਿਸਾਨ ਸੰਘਰਸ਼ ਨੂੰ ਲੈ ਕਈ ਫਰਜ਼ੀ ਦਾਅਵੇ ਕੀਤੇ ਜਾ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹੀਨ ਬਾਗ ਦੀ ਮਸ਼ਹੂਰ ਦਾਦੀ ਬਿਲਕਿਸ ਬਾਨੋ ਪਿਛਲੇ 19 ਦਿਨਾਂ ਤੋਂ ਜੇਲ੍ਹ ਵਿਚ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਹੈ।
ਵਾਇਰਲ ਪੋਸਟ ਦਾ ਦਾਅਵਾ
ਟਵਿੱਟਰ ਯੂਜ਼ਰ Aabid Mir Magami ਨੇ 21 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ "A reminder: 86 year old Bilkis Dadi is still in jail! #Day19"
ਸਪੋਕਸਮੈਨ ਵੱਲੋਂ ਕੀਤੀ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਗੂਗਲ 'ਤੇ ਬਿਲਕਿਸ ਬਾਨੋ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਨੇ ਦਾਅਵਾ ਕੀਤਾ ਹੋਵੇ ਕਿ ਬਿਲਕਿਸ ਬਾਨੋ ਨੂੰ ਜੇਲ੍ਹ ਵਿਚ ਬੰਦ ਹੋਏ 19 ਦਿਨ ਹੋ ਗਏ ਹਨ।
ਦੱਸ ਦਈਏ ਕਿ 1 ਦਸੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਿਰਕਤ ਕੀਤੀ ਸੀ। ਉਸ ਸਮੇਂ ਬਾਨੋ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਨੂੰ ਉਸੇ ਦਿਨ ਹੀ ਵਾਪਸ ਘਰ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਸੀਂ ਬਿਲਕਿਸ ਬਾਨੋ ਦੇ ਬੇਟੇ ਮਨਜ਼ੂਰ ਅਹਿਮਦ ਨਾਲ ਵੀ ਵਾਇਰਲ ਪੋਸਟ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆਂ ਕਿ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਹੈ ਉਹਨਾਂ ਦੀ ਦਾਦੀ ਜਿਸ ਦਿਨ ਕਿਸਾਨੀ ਸੰਘਰਸ਼ ਵਿਚ ਗਈ ਸੀ ਉਸ ਦਿਨ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਜਰੂਰ ਕੀਤਾ ਗਿਆ ਸੀ ਪਰ ਪੁਲਿਸ ਨੇ ਉਸੇਂ ਦਿਨ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ ਤੇ ਪੁਲਿਸ ਖੁਦ ਦਾਦੀ ਨੂੰ ਉਹਨਾਂ ਦੇ ਘਰ ਛੱਡ ਕੇ ਗਈ ਸੀ। ਵਾਇਰਲ ਦਾਅਵੇ ਨੂੰ ਲੈ ਕੇ Aabid Mir Magami ਦੇ ਟਵੀਟ ਨੂੰ ਕਈ ਹੋਰ ਯੂਜਰਸ ਨੇ ਰੀਟਵੀਟ ਕਰ ਕੇ ਇਹ ਲਿਖਿਆ ਹੈ ਕਿ ਇਹ ਫਰਜ਼ੀ ਦਾਅਵਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤੇ ਦਾਅਵੇ ਨੂੰ ਫਰਜ਼ੀ ਪਾਇਆ ਹੈ।
Claimed By - Aabid Mir Magami
Claim - ਫਰਜ਼ੀ