Fact Check: ਭਾਜਪਾ ਆਗੂ ਹੰਸਰਾਜ ਹੰਸ ਨੇ SYL ਗੀਤ ਰਿਲੀਜ਼ ਕਰਨ ਨੂੰ ਲੈ ਕੇ ਨਹੀਂ ਕਹੀ ਇਹ ਗੱਲ, ਵਾਇਰਲ ਸਕ੍ਰੀਨਸ਼ੋਟ ਫ਼ਰਜ਼ੀ ਹੈ
Published : Jun 24, 2022, 1:52 pm IST
Updated : Jun 24, 2022, 1:55 pm IST
SHARE ARTICLE
Fact Check: Fake Post Going Viral In The Name Of BJP MP Hansraj Hans Regarding Sidhu Moosewala SYL Song
Fact Check: Fake Post Going Viral In The Name Of BJP MP Hansraj Hans Regarding Sidhu Moosewala SYL Song

ਇਹ ਸਕ੍ਰੀਨਸ਼ੋਟ ਫ਼ਰਜ਼ੀ ਹੈ। ਹੰਸਰਾਜ ਹੰਸ ਨੇ ਇਸ ਪੋਸਟ ਨੂੰ ਆਪ ਸਪਸ਼ਟੀਕਰਣ ਦੇ ਕੇ ਫ਼ਰਜ਼ੀ ਦੱਸਿਆ ਹੈ।

RSFC (Team Mohali)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਅਤੇ ਰਿਲੀਜ਼ ਹੁੰਦੇ ਹੀ ਉਸਨੇ ਕਈ ਰਿਕਾਰਡ ਤੋੜ ਦਿੱਤੇ। ਹੁਣ ਇਸੇ ਗੀਤ ਨੂੰ ਲੈ ਕੇ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਸਕ੍ਰੀਨਸ਼ੋਟ ਵਿਚ ਭਾਜਪਾ ਆਗੂ ਹੰਸਰਾਜ ਹੰਸ ਵੱਲੋਂ SYL ਗੀਤ ਰਿਲੀਜ਼ ਨਾ ਕਰਨ ਦੀ ਅਪੀਲ ਨੂੰ ਦਿਖਾਇਆ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਸਕ੍ਰੀਨਸ਼ੋਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਸਕ੍ਰੀਨਸ਼ੋਟ ਫ਼ਰਜ਼ੀ ਹੈ। ਹੰਸਰਾਜ ਹੰਸ ਨੇ ਇਸ ਪੋਸਟ ਨੂੰ ਆਪ ਸਪਸ਼ਟੀਕਰਣ ਦੇ ਕੇ ਫ਼ਰਜ਼ੀ ਦੱਸਿਆ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "VeerjeeT Singh Gill ਸੁੱਖਾ" ਨੇ ਵਾਇਰਲ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "ਡਾਂਗ ਅੱਗੇ ਭੂਤ ਨੱਚਦਾ.. ਦੋਗਲਿਆਂ ਦੀ ਵਕਤ ਪਹਿਚਾਣ ਕਰਵਾਉਂਦਾ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਹੰਸਰਾਜ ਹੰਸ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਿਜ਼ਿਟ ਕੀਤਾ। ਦੱਸ ਦਈਏ ਸਾਨੂੰ ਉਨ੍ਹਾਂ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਾਇਰਲ ਦਾਅਵੇ ਵਰਗਾ ਕੋਈ ਪੋਸਟ ਨਹੀਂ ਮਿਲਿਆ। ਹਾਲਾਂਕਿ ਸਾਨੂੰ ਇੱਕ ਵੀਡੀਓ ਹੰਸਰਾਜ ਦਾ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ।

ਹੰਸਰਾਜ ਹੰਸ ਨੇ ਫੇਸਬੁੱਕ 'ਤੇ ਵੀਡੀਓ ਜਾਰੀ ਕਰਕੇ ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਤਰੀਫ ਕੀਤੀ ਅਤੇ ਇਹ ਗੱਲ ਵੀ ਦੱਸੀ ਕਿ ਉਨ੍ਹਾਂ ਦੇ ਨਾਂਅ ਤੋਂ ਇੱਕ ਫਰਜ਼ੀ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਵਿਚ ਉਹ SYL ਗੀਤ ਰਿਲੀਜ਼ ਨਾ ਕਰਨ ਦੀ ਗੱਲ ਆਖ ਰਹੇ ਹਨ। ਹੰਸਰਾਜ ਹੰਸ ਨੇ ਇਸ ਵਾਇਰਲ ਪੋਸਟ ਨੂੰ ਬਿਲਕੁਲ ਫਰਜ਼ੀ ਦੱਸਿਆ ਹੈ। ਹੰਸਰਾਜ ਹੰਸ ਦਾ ਇਹ ਵੀਡੀਓ ਹੇਠਾਂ ਕਲਿਕ ਕਰ ਸੁਣਿਆ ਜਾ ਸਕਦਾ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਹੰਸਰਾਜ ਹੰਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਉਨ੍ਹਾਂ ਨਾਲ ਗੱਲ ਹੁੰਦੇ ਹੀ ਇਸ ਖਬਰ ਨੂੰ ਅਪਡੇਟ ਕੀਤਾ ਜਾਵੇਗਾ। 

"ਦੱਸ ਦਈਏ ਕਿ ਇਸ ਫਰਜ਼ੀ ਸਕ੍ਰੀਨਸ਼ੋਟ ਨੂੰ ਹੰਸਰਾਜ ਦੇ Instagram ਅਕਾਊਂਟ ਦੇ ਸਕ੍ਰੀਨਸ਼ੋਟ ਨੂੰ ਲੈ ਕੇ ਬਣਾਇਆ ਗਿਆ ਹੈ ਕਿਓਂਕਿ ਟਵਿੱਟਰ ਅਤੇ ਫੇਸਬੁੱਕ 'ਤੇ ਹੰਸਰਾਜ ਹੰਸ ਦੀ ਪ੍ਰੋਫ਼ਾਈਲ ਤਸਵੀਰ ਵੱਖਰੀ ਹੈ ਅਤੇ ਵਾਇਰਲ ਪੋਸਟ ਵਿਚ ਇੰਸਟਾਗ੍ਰਾਮ ਅਕਾਊਂਟ ਨਾਲ ਮੈਚ ਖਾਂਦੀ ਤਸਵੀਰ ਯੂਜ਼ਰਨੇਮ ਵਿਚ ਹੈ।"

Hansraj Hans Instagram Account

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਸਕ੍ਰੀਨਸ਼ੋਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਸਕ੍ਰੀਨਸ਼ੋਟ ਫ਼ਰਜ਼ੀ ਹੈ। ਹੰਸਰਾਜ ਹੰਸ ਨੇ ਇਸ ਪੋਸਟ ਨੂੰ ਆਪ ਸਪਸ਼ਟੀਕਰਣ ਦੇ ਕੇ ਫ਼ਰਜ਼ੀ ਦੱਸਿਆ ਹੈ।

Claim- Hansraj Hans Appealed Not To Release Sidhu Moosewala's SYL Song
Claimed By- FB Page VeerjeeT Singh Gill ਸੁੱਖਾ
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement