
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੈਨੇਡਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੀਜ਼ਾ ਦੀ ਸ਼ੋਪ ਅੰਦਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਸ 'ਚ ਬਹਿਸ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਸ਼ੋਪ ਅੰਦਰ ਜਾ ਕੇ ਓਥੇ ਕੰਮ ਕਰ ਰਹੇ ਵਰਕਰਾਂ 'ਤੇ ਉਸਨੂੰ ਫੋਨ 'ਤੇ ਗਾਲ੍ਹਾਂ ਕੱਢਣ ਦੇ ਦੋਸ਼ ਲਾਉਂਦਾ ਦਿੱਸ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਪੰਜਾਬੀਆਂ ਦੇ ਮਾੜੇ ਵਤੀਰੇ ਦੀ ਗੱਲ ਕੀਤੀ ਜਾ ਰਹੀ ਹੈ।
ਫੇਸਬੁੱਕ ਪੇਜ "Punjabi News TV" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕੈਨੇਡਾ ਲਾਵੇਗਾ ਪੰਜਾਬੀਆ ਤੇ ਪੱਕਾ ਬੈਨ ਦੇਖੋ ਇਹ ਪੰਜਾਬੀ ਨੌਜਵਾਨ ਦੀਆਂ ਹਰਕਤਾਂ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੈਨੇਡਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ 'ਤੇ ਆਏ ਕਮੈਂਟਸ ਵੀ ਪੜ੍ਹੇ। ਦੱਸ ਦਈਏ ਕਿ ਕਈ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ ਅਤੇ ਇਸਨੂੰ ਆਸਟ੍ਰੇਲੀਆ ਦਾ ਦੱਸਿਆ ਹੈ। ਇੱਕ ਯੂਜ਼ਰ ਨੇ ਇਸ ਵੀਡੀਓ ਨੂੰ "Hunt Club Cranbourne, Australia" ਦਾ ਦੱਸਿਆ ਹੈ।
Comment
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਇਹ ਵਾਇਰਲ ਵੀਡੀਓ 2 ਸਾਲ ਪਹਿਲਾਂ ਦਾ Meta 'ਤੇ ਮੌਜੂਦ ਮਿਲਿਆ।
Meta ਦੇ ਪੇਜ Rozana Punjab News ਨੇ 20 ਫਰਵਰੀ 2021 ਨੂੰ ਵਾਇਰਲ ਵੀਡੀਓ Live ਕਰਦਿਆਂ ਲਿਖਿਆ, "Hunt club Cranbourne Melbourne ਕੌਣ ਝੂਠਾ ਕੌਣ ਸੱਚਾ ਪਰ ਜਲੂਸ ਸਾਰੇ ਭਾਈਚਾਰੇ ਦਾ ਨਿਕਲ ਰਿਹਾ"
ਸਾਡੀ ਹੁਣ ਤਕ ਦੀ ਪੜਤਾਲ ਤੋਂ ਸਾਫ ਹੋ ਗਿਆ ਸੀ ਕਿ ਵਾਇਰਲ ਵੀਡੀਓ ਪੁਰਾਣਾ ਹੈ।
"ਹੁਣ ਇਸ ਵੀਡੀਓ ਦੀ ਲੋਕੇਸ਼ਨ ਦੀ ਜਾਂਚ"
ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਲੋਕ ਜਿਸ ਪੀਜ਼ਾ ਦੀ ਸ਼ੋਪ ਅੰਦਰ ਜਾਂਦੇ ਹਨ ਉਸਦਾ ਨਾਂ Bellissimo Pizza ਹੈ ਤੇ ਅਸੀਂ ਇਸ ਦੁਕਾਨ ਨੂੰ ਗੂਗਲ ਮੈਪਸ 'ਤੇ Hunt Club Cranbourne, Australia ਨਾਲ ਜੋੜਕੇ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਵੀਡੀਓ ਆਸਟ੍ਰੇਲੀਆ ਦਾ ਹੀ ਹੈ। ਹੇਠਾਂ ਤੁਸੀਂ ਕੋਲਾਜ ਵਿਚ ਗੂਗਲ ਮੈਪਸ ਦੇ ਸਰਚ ਨਤੀਜੇ ਨਾਲ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਦੇਖ ਸਕਦੇ ਹੋ ਜੋ ਕਿ ਸਾਫ ਕਰਦਾ ਹੈ ਕਿ ਵਾਇਰਲ ਵੀਡੀਓ ਆਸਟ੍ਰੇਲੀਆ ਦਾ ਹੀ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੈਨੇਡਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਇੱਕ ਪੁਰਾਣਾ ਮਾਮਲਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।