
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕ੍ਰਿਕੇਟ ਮੈਚ ਦੌਰਾਨ ਕੁਝ ਲੋਕ ਸਟੇਡੀਅਮ ਵਿਚ ਚੌਂਕੀਦਾਰ ਚੋਰ ਹੈ ਦੇ ਨਾਅਰੇ ਲਗਾਉਂਦੇ ਸੁਣੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ IPL ਮੈਚ ਦਾ ਹੈ ਜਦੋਂ ਕੁਝ ਕ੍ਰਿਕੇਟ ਸਮਰਥਕਾਂ ਵੱਲੋਂ ਇਹ ਨਾਅਰੇ ਲਾਏ ਗਏ। ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ਼ Agg Bani ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਦੇਖੋ IPL ਦੇ ਸਟੇਡੀਅਮ ਚ ਗੂਝੇ ਚੌਕੀਦਾਰ ਚੋਰ ਹੈ ਦੇ ਨਾਹਰੇ, ਜੇਕਰ ਤੁਸੀਂ ਆਹ ਸ਼ੇਅਰ ਨਾ ਕੀਤਾ ਤਾ ਕੋਈ ਫਾਈਦਾ ਨਹੀਂ ਫੇਸਬੁੱਕ ਦਾ ਤੁਹਾਡੀ"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਜਿਹੜੇ ਲੋਕ ਇਹ ਨਾਅਰਾ ਲਗਾ ਰਹੇ ਹਨ ਉਨ੍ਹਾਂ ਨੇ IPL ਟੀਮ ਦਿੱਲੀ ਕੈਪੀਟਲਸ ਦੀ ਜਰਸੀ ਪਾਈ ਹੋਈ ਹੈ। ਹੁਣ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਫੇਸਬੁੱਕ 'ਤੇ ਇਹ ਵੀਡੀਓ ਅਪਲੋਡ ਮਿਲਿਆ। ਇਹ ਵੀਡੀਓ ਸਾਨੂੰ Gangland Chandanwari ਨਾਂ ਦੇ ਫੇਸਬੁੱਕ ਪੇਜ ਦੁਆਰਾ 14 ਅਪ੍ਰੈਲ 2019 ਦਾ ਸ਼ੇਅਰ ਕੀਤਾ ਮਿਲਿਆ। ਪੇਜ ਨੇ ਵੀਡੀਓ ਅਪਲੋਡ ਕਰਦਿਆਂ ਲਿਖਿਆ, "Chowkidar Chor hai!! Slogans in IPL 2019 ????"
ਕਿਓਂਕਿ ਇਹ ਵੀਡੀਓ 2019 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਮਤਲਬ ਸਾਫ ਹੈ ਕਿ ਮਾਮਲਾ ਪੁਰਾਣਾ ਹੈ ਹਾਲੀਆ ਨਹੀਂ। ਇਹ ਵੀਡੀਓ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਇੱਕ ਯੂਜ਼ਰ Praveen Singh ਨੇ ਵੀਡੀਓ ਨੂੰ 16 ਅਪ੍ਰੈਲ 2019 ਨੂੰ ਅਪਲੋਡ ਕਰਦਿਆਂ ਲਿਖਿਆ, "Delhi vs hayedrabad IPL match mei shor hai chowkidar chor hai"
ਇਸ ਕੈਪਸ਼ਨ ਅਨੁਸਾਰ ਮਾਮਲਾ ਦਿੱਲੀ ਬਨਾਮ ਹੈਦਰਾਬਾਦ ਮੁਕਾਬਲੇ ਵਿਚ ਵਾਪਰਿਆ ਹੈ।
ਦੱਸ ਦਈਏ ਕਿ ਅਜਿਹਾ ਹੀ ਇੱਕ ਮਾਮਲਾ ਪੰਜਾਬ ਬਨਾਮ ਰਾਜਸਥਾਨ ਮੁਕਾਬਲੇ ਵਿਚ ਵੀ ਵਾਪਰਿਆ ਸੀ। ਮਾਮਲੇ ਨੂੰ ਲੈ ਕੇ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਅਜਿਹੇ ਮਾਮਲਿਆਂ ਨੂੰ ਲੈ ਕੇ ਕਈ ਖਬਰਾਂ ਹਨ ਜਦੋਂ ਕਿਸੇ ਮੈਚ ਵਿਚ ਨਰੇਂਦਰ ਮੋਦੀ ਖਿਲਾਫ ਨਾਅਰੇ ਲੱਗੇ ਸਨ ਅਤੇ ਕਿਸੇ ਮੈਚ ਵਿਚ ਨਰੇਂਦਰ ਮੋਦੀ ਦੇ ਸਮਰਥਕਾਂ ਵੱਲੋਂ ਨਾਅਰੇ ਲਾਏ ਗਏ ਸਨ। ਅਜਿਹੀਆਂ ਖਬਰਾਂ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀਆਂ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।
Claim: ਵੀਡੀਓ ਹਾਲੀਆ IPL ਮੈਚ ਦਾ ਹੈ ਜਦੋਂ ਕੁਝ ਕ੍ਰਿਕੇਟ ਸਮਰਥਕਾਂ ਵੱਲੋਂ ਇਹ ਨਾਅਰੇ ਲਾਏ ਗਏ।
Claimed By: Agg Bani
Fact Check: ਗੁੰਮਰਾਹਕੁੰਨ