Fact Check: ਬੰਗਾਲ ਨਹੀਂ ਯੂਪੀ ਦਾ ਹੈ ਵੀਡੀਓ, ਪਾਕਿਸਤਾਨ ਪੱਖੀ ਨਾਅਰੇ ਲਾਉਣ ਦਾ ਦਾਅਵਾ ਵੀ ਫਰਜੀ
Published : May 27, 2021, 6:49 pm IST
Updated : May 27, 2021, 6:49 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪਾਇਆ ਕਿ ਵੀਡੀਓ ਬੰਗਾਲ ਦਾ ਨਹੀਂ, ਉੱਤਰ ਪ੍ਰਦੇਸ਼ ਦਾ ਹੈ ਅਤੇ ਵੀਡੀਓ 'ਚ ਪਾਕਿ ਜਿੰਦਾਬਾਦ ਦੇ ਨਾਅਰੇ ਨਹੀਂ "ਹਾਜੀ ਸਾਹਿਬ ਜਿੰਦਾਬਾਦ" ਦੇ ਨਾਅਰੇ ਲਾਏ ਗਏ ਸਨ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇੱਕ ਵਿਅਕਤੀ ਦੇ ਗਲ ਵਿਚ ਹਾਰ ਵੇਖਿਆ ਜਾ ਸਕਦਾ ਹੈ ਜਿਸ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਵੀਡੀਓ ਕਿਸੇ ਵਿਅਕਤੀ ਦੀ ਜਿੱਤ ਦੀ ਜਸ਼ਨ ਦਾ ਹੈ। ਹੁਣ ਯੂਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਵੀਡੀਓ ਬੰਗਾਲ ਦਾ ਹੈ ਜਿਥੇ 31 ਰੋਹਿੰਗਿਆ ਦੀ ਚੋਣ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਾਕਿਤਸਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ।

ਸਪੋਕਸਮੈਨ ਨੇ ਜਦੋਂ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦਾ ਹੈ ਅਤੇ ਵੀਡੀਓ ਵਿਚ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਨਹੀਂ "ਹਾਜੀ ਸਾਹਿਬ ਜਿੰਦਾਬਾਦ" ਦੇ ਨਾਅਰੇ ਲਾਏ ਗਏ ਸਨ। ਵੀਡੀਓ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਸਪਸ਼ਟੀਕਰਨ ਵੀ ਸੋਸ਼ਲ ਮੀਡੀਆ 'ਤੇ ਦਿੱਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Radhabhava Gaura Das" ਨੇ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "A Thanks giving rally in West Bengal taken out by some of the 31 Rohingyas elected in the recent elections. Pakistan Zindabad is their slogan raising.Where is Secular India leading to?"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਹ ਵੀਡੀਓ 1 ਮਿੰਟ 22 ਸੈਕਿੰਡ ਦਾ ਹੈ ਅਤੇ ਜੇਕਰ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਸਾਫ ਪਤਾ ਚਲ ਜਾਂਦਾ ਹੈ ਕਿ ਲੋਕ "ਹਾਜੀ ਸਾਹਿਬ ਜਿੰਦਾਬਾਦ" ਦੇ ਨਾਅਰੇ ਲਾ ਰਹੇ ਹਨ। ਵੀਡੀਓ ਵਿਚ ਹਾਜੀ ਸਾਹਿਬ ਜਿੰਦਾਬਾਦ ਅਤੇ ਸਾਡਾ ਪ੍ਰਧਾਨ ਹਾਜੀ ਸਾਹਿਬ ਵਰਗਾ ਹੋਵੇ ਦੇ ਨਾਅਰੇ ਲੋਕਾਂ ਵੱਲੋਂ ਲਾਏ ਜਾ ਰਹੇ ਹਨ।

ਅੱਗੇ ਵਧਦੇ ਹੋਏ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਦੀ ਇੱਕ ਖਬਰ ਮਿਲੀ ਜਿਸ ਦੇ ਵਿਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਦੇ ਬੇਹਰਾਇਚ ਵਿਚ ਪੰਚਾਇਤ ਚੋਣਾਂ ਅੰਦਰ ਜਿੱਤ ਤੋਂ ਬਾਅਦ ਲੀਡਰ ਹਾਜੀ ਅਬਦੁਲ ਕਲੀਮ ਪ੍ਰਧਾਨੀ ਦੇ ਸਮਰਥਕਾਂ ਵੱਲੋਂ ਵੱਡਾ ਜੁਲੂਸ ਕੱਢਿਆ ਗਿਆ ਅਤੇ ਕੋਵਿਡ ਪ੍ਰੋਟੋਕਾਲ ਨਿਯਮਾਂ ਦੀ ਦੁਰਵਰਤੋਂ ਕੀਤੀ ਗਈ। ਬਾਅਦ ਵਿਚ ਮਾਮਲੇ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਨੂੰ ਲੈ ਕੇ 100 ਲੋਕਾਂ ਖਿਲਾਫ ਕੇਸ ਵੀ ਦਰਜ ਹੋਇਆ ਹੈ। ਇਹ ਖਬਰ 5 ਮਈ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਨੂੰ ਅਪਲੋਡ ਕਰਦੇ ਹੋਏ ਅਮਰ ਉਜਾਲਾ ਨੇ ਸਿਰਲੇਖ ਦਿੱਤਾ, "चुनाव जीतने के बाद समर्थकों ने निकाला जुलूस, 100 के खिलाफ केस दर्ज"

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਇਕ 6 ਮਈ 2021 ਦਾ ਬੇਹਰਾਇਚ ਪੁਲਿਸ ਦਾ ਸਪੱਸ਼ਟੀਕਰਨ ਟਵੀਟ ਮਿਲਿਆ। ਵੀਡੀਓ ਨੂੰ ਲੈ ਕੇ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "#bahraichpolice के रूपईडीहा थाना क्षेत्र में नवनिर्वाचित प्रधान के विजय जुलूस में लगाए गए नारों को भ्रामक तरीके से कुछ व्हाट्सएप ग्रुप व #सोशल_मीडिया प्लेटफार्म पर प्रचारित किया जा रहा है,उक्त वायरल खबर का @bahraichpolice पूरी तरह से खंडन करती है। @Uppolice @News18UP @News18India"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। ਟਵੀਟ ਵਿਚ ਸਾਫ ਦੱਸਿਆ ਕਿ ਵਾਇਰਲ ਵੀਡੀਓ ਵਿਚ ਹਾਜੀ ਸਾਹਿਬ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਸਨ। 

ਦੱਸ ਦਈਏ ਕਿ ਮਈ ਦੀ ਸ਼ੁਰੂਆਤ ਵਿਚ ਇਹ ਵੀਡੀਓ ਗਲਤ ਦਾਅਵੇ ਨਾਲ ਵਾਇਰਲ ਹੋਇਆ ਸੀ ਅਤੇ ਉਸ ਸਮੇਂ ਕਈ ਨੈਸ਼ਨਲ ਮੀਡੀਆ ਨੇ ਇਸ ਮਾਮਲੇ ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਹਾਜੀ ਅਬਦੁਲ ਦੀ ਜਿੱਤ ਤੋਂ ਬਾਅਦ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਸਨ। ਉਸ ਸਮੇਂ ਇਨ੍ਹਾਂ ਖਬਰਾਂ ਦਾ Fact Check ਵੀ ਕਈ ਵੈੱਬਸਾਈਟ ਦੁਆਰਾ ਕੀਤਾ ਗਿਆ ਸੀ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਬੰਗਾਲ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦਾ ਹੈ ਅਤੇ ਵੀਡੀਓ ਵਿਚ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਨਹੀਂ "ਹਾਜੀ ਸਾਹਿਬ ਜਿੰਦਾਬਾਦ" ਦੇ ਨਾਅਰੇ ਲਾਏ ਗਏ ਸਨ। ਵੀਡੀਓ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਸਪਸ਼ਟੀਕਰਨ ਵੀ ਸੋਸ਼ਲ ਮੀਡੀਆ 'ਤੇ ਦਿੱਤਾ ਗਿਆ ਸੀ।

Claim: ਵੀਡੀਓ ਬੰਗਾਲ ਦਾ ਹੈ
Claimed By: ਫੇਸਬੁੱਕ ਯੂਜ਼ਰ "Radhabhava Gaura Das"
Fact Check:  
ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement