
ਇਹ ਤਸਵੀਰ 90 ਦੇ ਦੌਰ ਦੀ ਹੈ ਜਦੋਂ ਇਨ੍ਹਾਂ ਸਿਤਾਰਿਆਂ ਨੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਨ੍ਹਾਂ ਦੇ ਜਿਗਰੀ ਯਾਰ ਕਰਮਜੀਤ ਅਨਮੋਲ ਅਤੇ ਹੋਰ ਸਾਥੀਆਂ ਨੂੰ ਨਾਲ ਬੈਠੇ ਵੇਖਿਆ ਜਾ ਸਕਦਾ ਹੈ। ਤਸਵੀਰ ਵੇਖ ਕੇ ਸਾਫ ਸਾਬਿਤ ਹੁੰਦਾ ਹੈ ਕਿ ਤਸਵੀਰ ਕਾਫੀ ਪੁਰਾਣੀ ਹੈ। ਹੁਣ ਤਸਵੀਰ ਨੂੰ ਸਾਂਝਾ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਭਗਵੰਤ ਮਾਨ ਨੂੰ ਪੰਜਾਬ ਪੁਲਿਸ ਨੇ ਬਾਈਕ ਚੋਰੀ ਕਰਨ ਦੇ ਆਰੋਪ 'ਚ ਗ੍ਰਿਫ਼ਤਾਰ ਕੀਤਾ ਸੀ। ਤਸਵੀਰ ਵਾਇਰਲ ਕਰ CM ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਟਵਿੱਟਰ ਅਕਾਊਂਟ Rattan Dhillon ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "This Railway Employee from Orissa has posted a picture on Facebook, saying that @CMOPb @BhagwantMann was arrested for stealing a motorcycle. Is this news relevant? It should be verified for further investigation” "
This Railway Employee from Orissa has posted a picture on Facebook, saying that @CMOPb @BhagwantMann was arrested for stealing a motorcycle. Is this news relevant? It should be verified for further investigation” @DGPOdisha @DGPPunjabPolice pic.twitter.com/1m1wcw5SdU
— Rattan Dhillon (@ShivrattanDhil1) June 26, 2023
ਇਸੇ ਤਰ੍ਹਾਂ ਇੱਕ ਹੋਰ ਯੂਜ਼ਰ Om prakash gupta ਨੇ ਤਸਵੀਰ ਟਵੀਟ ਕਰਦਿਆਂ ਲਿਖਿਆ, "यह हिंदुस्तान है यहाँ ठग, चोर कोई भी मुख्यमंत्री बन सकता है
इस चित्र में पंजाब का मुख्यमंत्री भगवंत मान पहले बाइक चोर था ठग केजरीवाल ने उसको मुख्यमंत्री बना दिया"
यह हिंदुस्तान है यहाँ ठग, चोर कोई भी मुख्यमंत्री बन सकता है
— Om prakash gupta (@opgupta_om) June 25, 2023
इस चित्र में पंजाब का मुख्यमंत्री भगवंत मान पहले बाइक चोर था ठग केजरीवाल ने उसको मुख्यमंत्री बना दिया pic.twitter.com/67RRW1r0d0
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਹੇ ਗਾਇਕ ਕਰਮਜੀਤ ਅਨਮੋਲ ਨੇ ਸਾਡੇ ਨਾਲ ਗੱਲ ਕਰਦਿਆਂ ਤਸਵੀਰ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਅਤੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਇਹ ਤਸਵੀਰ 90 ਦੇ ਦੌਰ ਦੀ ਹੈ ਜਦੋਂ ਇਨ੍ਹਾਂ ਸਿਤਾਰਿਆਂ ਨੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ।
ਸਪੋਕਸਮੈਨ ਦੀ ਪੜਤਾਲ
ਦੱਸ ਦਈਏ ਕਿ ਇਹ ਤਸਵੀਰ ਪਹਿਲੀ ਵਾਰ ਇਸ ਦਾਅਵੇ ਨਾਲ ਵਾਇਰਲ ਨਹੀਂ ਹੋਈ ਹੈ ਸਗੋਂ ਪਿਛਲੇ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਇਸ ਤਸਵੀਰ ਦੀ ਪਿਛਲੀ ਵਾਰ ਵੀ ਪੜਤਾਲ ਕੀਤੀ ਸੀ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ ਸੀ।
ਸਾਨੂੰ ਇਹ ਤਸਵੀਰ ਗਾਇਕ ਕਰਮਜੀਤ ਅਨਮੋਲ ਦੁਆਰਾ ਫੇਸਬੁੱਕ 'ਤੇ ਸਾਂਝੀ ਕੀਤੀ ਮਿਲੀ ਸੀ। ਕਰਮਜੀਤ ਅਨਮੋਲ ਨੇ 18 ਮਾਰਚ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, "Holi???? memories with Bhagwant Mann & @manjitsidhu"
ਮਤਲਬ ਇਹ ਗੱਲ ਸਾਫ ਹੋ ਰਹੀ ਸੀ ਕਿ ਮਾਮਲਾ ਵਾਇਰਲ ਦਾਅਵੇ ਵਰਗਾ ਤਾਂ ਬਿਲਕੁਲ ਵੀ ਨਹੀਂ ਸੀ। ਇਸ ਲਈ ਅਸੀਂ ਅੱਗੇ ਵਧਦਿਆਂ ਸਾਡੇ ਮਨੋਰੰਜਨ ਚੈੱਨਲ Cine Punjabi ਡੈਸਕ ਸੰਪਰਕ ਕੀਤਾ ਸੀ। Cine Punjabi ਦੇ ਸੀਨੀਅਰ ਐਂਕਰ ਕਮਾਯਨੀ ਸ਼ਰਮਾ ਨੇ ਕਰਮਜੀਤ ਅਨਮੋਲ ਨਾਲ ਇਸ ਤਸਵੀਰ ਨੂੰ ਲੈ ਕੇ ਗੱਲਬਾਤ ਕੀਤੀ।
ਕਰਮਜੀਤ ਅਨਮੋਲ ਨੇ ਕਮਾਯਨੀ ਨਾਲ ਗੱਲ ਕਰਦਿਆਂ ਕਿਹਾ ਸੀ, "ਇਸ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਤਸਵੀਰ 1996-97 ਦੇ ਸਮੇਂ ਦੀ ਹੈ ਜਦੋਂ ਅਸੀਂ ਕਲਾਕਾਰਾਂ ਨੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ। ਹੁਣ ਇਸ ਤਸਵੀਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"
ਕਮਾਯਨੀ ਵੱਲੋਂ ਸਾਨੂੰ ਦੱਸਿਆ ਗਿਆ ਕਿ ਇਸ ਤਸਵੀਰ ਵਿਚ ਭਗਵੰਤ ਮਾਨ ਅਤੇ ਕਰਮਜੀਤ ਦੇ ਪਿੱਛੇ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੂੰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਹੇ ਗਾਇਕ ਕਰਮਜੀਤ ਅਨਮੋਲ ਨੇ ਸਾਡੇ ਨਾਲ ਗੱਲ ਕਰਦਿਆਂ ਤਸਵੀਰ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਵਾਇਰਲ ਨੂੰ ਫਰਜ਼ੀ ਦੱਸਿਆ ਹੈ। ਇਹ ਤਸਵੀਰ 90 ਦੇ ਦੌਰ ਦੀ ਹੈ ਜਦੋਂ ਇਨ੍ਹਾਂ ਸਿਤਾਰਿਆਂ ਨੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ।