
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਹਾਰਾਸ਼ਟਰ ਵਿਖੇ ਥਾਣੇ ਦਾ ਹੈ ਜਿਥੇ ਗਣਪਤੀ ਵਿਸਰਜਨ ਦੌਰਾਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਜੈਨ ਵਿਚ ਕੁਝ ਦਿਨਾਂ ਪਹਿਲਾਂ ਪਾਕਿਸਤਾਨ ਦੀ ਹਿਮਾਇਤ 'ਚ ਨਾਅਰੇਬਾਜ਼ੀ ਤੋਂ ਬਾਅਦ ਹੁਣ ਜਵਾਬ ਵਿਚ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਵੇਖਣ ਨੂੰ ਮਿਲੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਹਾਰਾਸ਼ਟਰ ਵਿਖੇ ਥਾਣੇ ਦਾ ਹੈ ਜਿਥੇ ਗਣਪਤੀ ਵਿਸਰਜਨ ਦੌਰਾਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Pollywood Di Pol-khol" ਨੇ 24 ਅਗਸਤ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੁਝ ਦਿਨ ਪਹਿਲਾਂ ਉਜੈਨ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਸੀ ਹੁਣ ਦੇਖੋ ਇੱਟ ਦਾ ਜਵਾਬ ਪੱਥਰ ਨਾਲ"
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਇਹ ਵੀਡੀਓ ਕਈ ਪੁਰਾਣੇ ਸੋਸ਼ਲ ਮੀਡੀਆ ਪੋਸਟਾਂ 'ਤੇ ਅਪਲੋਡ ਮਿਲਿਆ। ਸਭ ਤੋਂ ਪੁਰਾਣਾ ਪੋਸਟ ਸਾਨੂੰ 2018 ਦਾ ਮਿਲਿਆ। ਫੇਸਬੁੱਕ ਪੇਜ "Say "No" To Sold Media" ਨੇ 2 ਅਕਤੂਬਰ 2018 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਇਸਨੂੰ ਮਹਾਰਾਸ਼ਟਰ ਦੇ ਥਾਣੇ ਦਾ ਦੱਸਿਆ। ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "This is EPIC! #Thane "
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਜਾਰੀ ਰੱਖੀ। ਸਾਨੂੰ ਆਪਣੀ ਸਰਚ ਦੌਰਾਨ Youtube 'ਤੇ ਕਈ ਅਜਿਹੇ ਵੀਡੀਓ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਵਰਗੇ ਦ੍ਰਿਸ਼ ਸੀ। ਵੀਡੀਓ ਨੂੰ ਸ਼ੇਅਰ ਕਰਦਿਆਂ ਇਨ੍ਹਾਂ ਨੂੰ ਥਾਣੇ ਦੇ ਹਿੰਦੂ ਜਾਗ੍ਰਿਤੀ ਮੰਚ ਨਾਲ ਸਬੰਧਿਤ ਦੱਸਿਆ ਗਿਆ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖੋ:
https://www.youtube.com/watch?v=eMpuOSU0xRk
https://www.youtube.com/watch?v=wM_w0fdCGyU
ਹੋਰ ਸਰਚ ਕਰਨ 'ਤੇ ਸਾਨੂੰ ਇੱਕ ਮੀਡੀਆ ਰਿਪੋਰਟ ਮਿਲਦੀ ਹੈ ਜਿਸਦੇ ਵਿਚ Hindu Jagriti Manch ਦੇ ਅਧਿਕਾਰੀ ਨੇ ਵਾਇਰਲ ਵੀਡੀਓ ਨੂੰ ਲੈ ਕੇ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਉਨ੍ਹਾਂ ਦੁਆਰਾ ਆਯੋਜਿਤ ਕਰਵਾਏ ਗਣਪਤੀ ਵਿਸਰਜਨ ਸਮਾਰੋਹ ਦਾ ਹੀ ਹੈ।
ਮਤਲਬ ਸਾਫ ਹੋਇਆ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਗਣਪਤੀ ਵਿਸਰਜਨ ਸਮਾਰੋਹ ਨਾਲ ਸਬੰਧਿਤ ਹੈ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ।
ਪਿਛਲੇ ਦਿਨੀ ਉੱਜੈਨ 'ਚ ਮੋਹਰਮ ਸਮਾਰੋਹ ਦੌਰਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਸਮਾਰੋਹ ਦੌਰਾਨ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਦਾਅਵੇ ਨੂੰ ਲੈ ਕੇ ਇੱਕ Fact Check ਰਿਪੋਰਟ ਨੇ ਸਾਬਿਤ ਕੀਤਾ ਹੈ ਕਿ ਉੱਜੈਨ 'ਚ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਨਹੀਂ ਲੱਗੇ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਹਾਰਾਸ਼ਟਰ ਵਿਖੇ ਥਾਣੇ ਦਾ ਹੈ ਜਿਥੇ ਗਣਪਤੀ ਵਿਸਰਜਨ ਦੌਰਾਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ।
Claim- Recent video of people chanting slogans againt pakistan
Claimed By- FB Page Pollywood Di Pol-khol
Fact Check- Fake