Fact check: ਕੀ ਚੀਨ ਸੱਚਮੁੱਚ ਕੋਰੋਨਾ ਮਰੀਜ਼ਾਂ ਦੇ ਕੱਪੜੇ ਸ਼ਿਪਿੰਗ ਜ਼ਰੀਏ ਅਫਰੀਕਾ ਭੇਜ ਰਿਹੈ?
Published : Apr 28, 2020, 12:46 pm IST
Updated : Apr 28, 2020, 12:46 pm IST
SHARE ARTICLE
Fact Check: Fake claim of China shipping clothes of Covid patients to Africa goes viral
Fact Check: Fake claim of China shipping clothes of Covid patients to Africa goes viral

ਇਹ ਸਪੱਸ਼ਟ ਰੂਪ ਤੋਂ ਸਾਬਿਤ ਕਰਦਾ ਹੈ ਕਿ ਵਾਇਰਲ ਤਸਵੀਰ ਸਾਲਾਂ...

ਸੋਸ਼ਲ ਮੀਡੀਆ ਤੇ ਇਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਕੱਪੜੇ ਜਾਂ ਕੰਬਲ ਪੈਕ ਕੀਤੇ ਗਏ ਹਨ। ਇਹ ਕੱਪੜੇ ਉਹਨਾਂ ਲੋਕਾਂ ਦੇ ਦੱਸੇ ਜਾ ਰਹੇ ਹਨ ਜੋ ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰ ਗਏ ਸਨ ਅਤੇ ਹੁਣ ਬੀਜਿੰਗ ਉਹਨਾਂ ਨੂੰ ਅਫਰੀਕਾ ਭੇਜ ਰਿਹਾ ਹੈ।

coronaviruscoronavirus

ਫੇਸਬੁੱਕ ਯੂਜ਼ਰ "Thee Talkingbook" ਨੇ ਤਸਵੀਰ ਨੂੰ ਕੈਪਸ਼ਨ ਨਾਲ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਇਹ ਕੱਪੜੇ ਉਹਨਾਂ ਲੋਕਾਂ ਦੇ ਹਨ ਜਿਹਨਾਂ ਦੀ ਚੀਨ ਵਿਚ ਮੌਤ ਹੋ ਗਈ ਸੀ। ਉਹਨਾਂ ਨੂੰ ਕੋਰੋਨਾ ਵਾਇਰਸ ਸੀ। ਉਹ ਇਹਨਾਂ ਨੂੰ ਅਫਰੀਕਾ ਵਿਚ ਭੇਜ ਰਹੇ ਹਨ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਕ ਮੀਡੀਆ ਚੈਨਲ ਨੇ ਪੁਸ਼ਟੀ ਵਿਚ ਪਾਇਆ ਹੈ ਕਿ ਫੋਟੋ ਨਾਲ ਕੀਤਾ ਗਿਆ ਦਾਅਵਾ ਝੂਠਾ ਹੈ।

Corona VirusCorona Virus

ਇਹ ਫੋਟੋ ਘੱਟੋ-ਘੱਟ ਸੱਤ ਸਾਲ ਪੁਰਾਣੀ ਹੈ। ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਪੋਸਟ ਨੂੰ 1,500 ਤੋਂ ਵੱਧ ਸਾਂਝਾ ਕੀਤਾ ਗਿਆ ਹੈ। ਪੋਸਟ ਦਾ ਸੰਗ੍ਰਹਿ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ। ਰਿਵਰਸ ਇਮੇਜ਼ ਸਰਚ ਦਾ ਉਪਯੋਗ ਕਰਦੇ ਹੋਏ ਪਾਇਆ ਗਿਆ ਕਿ ਇਕ ਫੇਸਬੁੱਕ ਯੂਜ਼ਰ ਬ੍ਰੇਚੋ ਓਐਲਡੀ ਸੀਐਚਆਈਸੀ ਨੇ ਇਸ ਤਸਵੀਰ ਨੂੰ ਅਗਸਤ 2013 ਵਿਚ ਪੋਸਟ ਕੀਤਾ ਸੀ।

China tried to patent coronavirus drug remesvidir the day after beijingChina

ਇਹ ਸਪੱਸ਼ਟ ਰੂਪ ਤੋਂ ਸਾਬਿਤ ਕਰਦਾ ਹੈ ਕਿ ਵਾਇਰਲ ਤਸਵੀਰ ਸਾਲਾਂ ਪੁਰਾਣੀ ਹੈ ਅਤੇ ਇਹ ਚਲ ਰਹੇ ਕੋਵਿਡ-19 ਮਹਾਂਮਾਰੀ ਨਾਲ ਸਬੰਧਿਤ ਨਹੀਂ ਹੋ ਸਕਦੀ। ਇਹ ਤਸਵੀਰ ਕਈ ਸਾਲਾਂ ਤੋਂ ਵੱਖ-ਵੱਖ ਈ-ਕਮਰਸ ਵੈਬਸਾਈਟਾਂ ਤੇ ਸਪਲਾਈ ਕਰਨ ਦੇ ਉਦੇਸ਼ ਲਈ ਯੂਸਡ ਕਲੋਥਸ ਸਿਰਲੇਖ ਨਾਲ ਉਪਯੋਗ ਵਿਚ ਹਨ। ਇਸ ਤਸਵੀਰ ਦਾ ਉਪਯੋਗ ਜ਼ਿਆਦਾਤਰ ਵਪਾਰਕ ਵੈਬਸਾਈਟਾਂ ਤੇ ਵੱਖ-ਵੱਖ ਦੇਸ਼ਾਂ ਵਿਚ ਸਪਲਾਈ ਕਰਨ ਲਈ ਕੀਤਾ ਜਾਂਦਾ ਹੈ।

China China

ਫੈਕਟ ਚੈਕ ਵੈਬਸਾਈਟ ਅਫਰੀਕਾ ਚੈਕ ਨੇ ਪਹਿਲਾਂ ਹੀ ਗੁੰਮਰਾਹਕੁੰਨ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਚੀਨ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਲਗਭਗ ਉੱਪਰ ਉਠ ਚੁੱਕਾ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਵੁਹਾਨ, ਜਿੱਥੋਂ ਮਹਾਂਮਾਰੀ ਸ਼ੁਰੂ ਹੋਈ ਹੈ ਉਸ ਦੇ ਹਸਪਤਾਲਾਂ ਵਿਚ ਕੋਵਿਡ-19 ਦੇ ਵੱਧ ਮਰੀਜ਼ ਨਹੀਂ ਹਨ। ਪਾਬੰਦੀਆਂ ਵੀ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ।

China China

ਚੀਨ ਨੇ ਕੋਰੋਨਾ ਵਾਇਰਸ ਦੇ ਲਗਭਗ 83,000 ਮਾਮਲਿਆਂ ਦੀ ਸੂਚਨਾ ਦਿੱਤੀ ਸੀ ਜਿਸ ਵਿਚੋਂ 4600 ਤੋਂ ਵੱਧ ਮੌਤਾਂ ਅਤੇ ਲਗਭਗ 77,500 ਠੀਕ ਹੋਏ ਸਨ। ਦੂਜੇ ਪਾਸੇ ਅਫਰੀਕਾ ਨੇ ਕੋਵਿਡ-19 ਨੂੰ ਕੰਟਰੋਲ ਕਰਨ ਵਿਚ ਹੋਰਾਂ ਮਹਾਂਦੀਪਾਂ ਦੀ ਤੁਲਨਾ ਵਿਚ ਬਹੁਤ ਬਿਹਤਰ ਪ੍ਰਦਰਸ਼ਨ ਕੀਤਾ ਹੈ। 27 ਅਪ੍ਰੈਲ ਦੀ ਦੇਰ ਰਾਤ ਤਕ ਪੂਰੇ ਮਹਾਂਦੀਪ ਨੇ 34,000 ਮਾਮਲਿਆਂ ਦੀ ਰਿਪੋਰਟ ਕੀਤੀ ਜਿਹਨਾਂ ਵਿਚੋਂ 1,500 ਤੋਂ ਘਟ ਮੌਤਾਂ ਅਤੇ 10,000 ਤੋਂ ਵਧ ਠੀਕ ਹੋਏ ਹਨ।

ਦਾਅਵਾ- ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਲਾਸਟਿਕ ਲਿਫਾਫਿਆਂ ਵਿਚ ਪੈਕ ਕੱਪੜੇ ਚੀਨ ਵਿਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਹਨ।  

ਦਾਅਵਾ ਸਮੀਖਿਆ- ਇਸ ਤਸਵੀਰ ਦੀ ਪੁਸ਼ਟੀ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਤਸਵੀਰ ਫੇਸਬੁੱਕ ਯੂਜ਼ਰ ਬ੍ਰੇਚੋ ਓਐਲਡੀ ਸੀਐਚਆਈਸੀ ਨੇ ਅਗਸਤ 2013 ਵਿਚ ਪੋਸਟ ਕੀਤੀ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਸਾਲਾਂ ਪੁਰਾਣੀ ਹੈ ਅਤੇ ਇਹ ਚਲ ਰਹੇ ਕੋਵਿਡ-19 ਮਹਾਂਮਾਰੀ ਨਾਲ ਸਬੰਧਿਤ ਨਹੀਂ ਹੈ।

ਤੱਥਾਂ ਦੀ ਜਾਂਚ- ਇਹ ਖ਼ਬਰ ਬਿਲਕੁੱਲ ਝੂਠੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement