
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ ‘ਤੇ ਮਾਹੌਲ ਤਣਾਅਪੂਰਨ ਹੈ। ਇਸ ਦੌਰਾਨ ਬੀਤੇ ਦਿਨ ਸਿੰਘੂ ਬਾਰਡਰ 'ਤੇ ਵਿਰੋਧ ਅਤੇ ਝੜਪਾਂ ਵੀ ਦੇਖਣ ਨੂੰ ਮਿਲੀਆਂ। ਹੁਣ ਸੋਸ਼ਲ ਮੀਡਿਆ 'ਤੇ ਕਿਸਾਨ ਸੰਘਰਸ਼ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਪੁਲਿਸ ਵਾਲਿਆਂ ਨੂੰ CCTV ਕੈਮਰਿਆਂ ਨੂੰ ਤੋੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਕਿਸਾਨ ਸੰਘਰਸ਼ ਦੌਰਾਨ ਹੋਈ ਹਿੰਸਾ ਵਿਚ ਦਿੱਲੀ ਪੁਲਿਸ ਨੇ CCTV ਕੈਮਰਿਆਂ ਨੂੰ ਤੋੜਿਆ ਤਾਂ ਜੋ ਲੋਕਾਂ ਸਾਹਮਣੇ ਸੱਚ ਨਾ ਆ ਸਕੇ।
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ ਜਦੋਂ ਨਾਗਰਿਕਤਾ ਸੋਧ ਕਾਨੂੰਨ ਕਾਰਨ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਦਿੱਲੀ ਪੁਲਿਸ ਵੱਲੋਂ CCTV ਕੈਮਰਿਆਂ ਨੂੰ ਤੋੜਿਆ ਗਿਆ ਸੀ।
ਵਾਇਰਲ ਦਾਅਵਾ
ਟਵਿੱਟਰ ਯੂਜ਼ਰ "Dayaveer Dhillon" ਨੇ 27 ਜਨਵਰੀ ਨੂੰ ਇਕ ਵੀਡੀਓ ਅਪਲੋਡ ਕੀਤਾ ਜਿਸ ਵਿਚ ਕੁਝ ਪੁਲਿਸ ਵਾਲਿਆਂ ਨੂੰ CCTV ਕੈਮਰਿਆਂ ਨੂੰ ਤੋੜਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "What the media won’t show you #GodiMedia #FarmersProtest #TractorRally"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜ਼ਰੀਏ ਵੀਡੀਓ ਸਬੰਧੀ ਖ਼ਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੂੰ 2020 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। The Quint ਦੀ 26 ਫਰਵਰੀ 2020 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਸ ਵੀਡੀਓ ਦਾ ਸਕ੍ਰੀਨਸ਼ਾਟ ਵੀ ਮਿਲਿਆ ਅਤੇ ਇਸ ਦਾ ਸਿਰਲੇਖ ਸੀ, "Video Shows Police ‘Breaking CCTV’ Near Khureji Protest Site"
https://www.thequint.com/news/india/video-shows-police-breaking-cctv-after-clearing-khureji-protest
ਖ਼ਬਰ ਅਨੁਸਾਰ ਮਾਮਲਾ ਫਰਵਰੀ 2020 ਦਾ ਹੈ ਜਦੋਂ ਸੀਏਏ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੌਰਾਨ ਦਿੱਲੀ ਵਿਚ ਹਿੰਸਾ ਭੜਕੀ ਸੀ। ਇਸੇ ਦੌਰਾਨ ਦਿੱਲੀ ਪੁਲਿਸ ਦਾ ਇਹ ਵੀਡੀਓ ਸਾਹਮਣੇ ਆਇਆ ਸੀ। ਖ਼ਬਰ ਅਨੁਸਾਰ ਇਹ ਘਟਨਾ ਦਿੱਲੀ ਦੇ ਖੁਰੇਜੀ ਪੈਟ੍ਰੋਲ ਪੰਪ ਦੇ ਨੇੜੇ ਦੀ ਹੈ।
The Quint ਨੇ ਆਪਣੀ ਰਿਪੋਰਟ ਵਿਚ ਸਥਾਨਕ ਲੋਕਾਂ ਨਾਲ ਗੱਲ ਕੀਤੀ ਸੀ। ਸਥਾਨਕ ਲੋਕਾਂ ਅਨੁਸਾਰ ਦਿੱਲੀ ਪੁਲਿਸ ਨੇ ਉਨ੍ਹਾਂ CCTV ਕੈਮਰਿਆਂ ਨੂੰ ਤੋੜਿਆ ਸੀ ਜਿਨ੍ਹਾਂ ਨੂੰ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਲਗਵਾਇਆ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ The Logical Indian ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
In a video that has gone viral on Twitter, the police were seen breaking CCTV cameras in Delhi's Khureji Khas, which is one of the several areas rocked by protests.
— The Logical Indian (@LogicalIndians) February 26, 2020
The Logical Indian could not independently verify the video.@DelhiPolice @BJP4India @AamAadmiParty #DelhiRiots pic.twitter.com/OMyOs9DZv1
ਨਤੀਜਾ: ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਦਿੱਲੀ ਪੁਲਿਸ ਦੁਆਰਾ CCTV ਕੈਮਰੇ ਤੋੜਨ ਦਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Claim: ਕਿਸਾਨ ਸੰਘਰਸ਼ ਦੌਰਾਨ ਹੋਈ ਹਿੰਸਾ ਵਿਚ ਦਿੱਲੀ ਪੁਲਿਸ ਨੇ CCTV ਕੈਮਰਿਆਂ ਨੂੰ ਤੋੜਿਆ
Claim By: Dayaveer Dhillon
Fact Check: ਫਰਜ਼ੀ