Fact Check: ਸਪਾ ਦਾ ਨਾਂਅ ਲੈਣ 'ਤੇ BJP ਲੀਡਰ ਨੇ ਵਿਕਲਾਂਗ ਵਿਅਕਤੀ ਨੂੰ ਕੁੱਟਿਆ? ਜਾਣੋ ਪੂਰਾ ਸੱਚ
Published : Dec 31, 2021, 7:18 pm IST
Updated : Dec 31, 2021, 8:11 pm IST
SHARE ARTICLE
Fact Check Old Video Of BJP Leader Torturing Disabled Man In UP Revived
Fact Check Old Video Of BJP Leader Torturing Disabled Man In UP Revived

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਮੀਡੀਆ ਅਦਾਰੇ ABP News ਦਾ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ABP ਨਿਊਜ਼ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਲੀਡਰ ਨੇ ਇੱਕ ਵਿਕਲਾਂਗ ਵਿਅਕਤੀ ਤੋਂ ਪੁੱਛਿਆ ਕਿ ਉਹ ਵੋਟ ਕਿਸ ਪਾਰਟੀ ਨੂੰ ਪਾਵੇਗਾ, ਇਸਦਾ ਜਵਾਬ ਵਿਅਕਤੀ ਵੱਲੋਂ ਸਪਾ ਦਾ ਦਿੱਤਾ ਜਾਂਦਾ ਹੈ ਅਤੇ ਇਸਨੂੰ ਦੇਖ ਗੁੱਸਾ ਹੋ ਭਾਜਪਾ ਲੀਡਰ ਨੇ ਵਿਕਲਾਂਗ ਵਿਅਕਤੀ ਨੂੰ ਕੁੱਟਿਆ। ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ लाल साहब यादव ਨੇ 29 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "*हालात आपातकाल से भी बदतर हो गए हैं उत्तर प्रदेश में*, *सपा का नाम लेने पर भाजपा नेता ने विकलांग व्यक्ति को डंडे से पीटा*। *योगी का मतलब गुंडाराज* *योगी का मतलब जंगलराज* *विकलांग दिव्यांग विरोधी यह भाजपा सरकार नही चाहिए नहीं चाहिए*"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਕਿਉਂਕਿ ਇਸ ਇਹ ਵੀਡੀਓ ABP News ਦਾ ਕਲਿਪ ਹੈ, ਇਸਲਈ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਅਸਲ ਵੀਡੀਓ ਲੱਭਣਾ ਸ਼ੁਰੂ ਕੀਤਾ।

ਇਹ ਮਾਮਲਾ 2018 ਦਾ ਹੈ

ਸਾਨੂੰ ਅਸਲ ਨਿਊਜ਼ ਬੁਲੇਟਿਨ ABP News ਦੇ Youtube ਚੈੱਨਲ 'ਤੇ 25 ਦਿਸੰਬਰ 2018 ਦਾ ਅਪਲੋਡ ਮਿਲਿਆ। ਮਤਲਬ ਸਾਫ ਹੋਇਆ ਕਿ ਵਾਇਰਲ ਵੀਡੀਓ ਕਲਿਪ ਹਾਲੀਆ ਨਹੀਂ ਹੈ।

ABP NewsABP News

ਕੀ ਸੀ ਅਸਲ ਮਾਮਲਾ?

ਮਾਮਲਾ 25 ਦਿਸੰਬਰ 2018 ਦਾ ਹੈ ਜਦੋਂ ਉੱਤਰ ਪ੍ਰਦੇਸ਼ ਭਾਜਪਾ ਦੇ ਆਗੂ ਮੁਹੱਮਦ ਮੀਆਂ ਇੱਕ ਵਿਕਲਾਂਗ ਵਿਅਕਤੀ ਨੂੰ ਸਿਰਫ ਇਸ ਕਰਕੇ ਕੁੱਟਿਆ ਕਿਉਂਕਿ ਉਸਨੇ ਸਪਾ (ਸਮਾਜਵਾਦੀ ਪਾਰਟੀ) ਨੂੰ ਵੋਟ ਦੇਣ ਦੀ ਗੱਲ ਕਹੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਜਪਾ ਆਗੂ ਸਫਾਈਆਂ ਦਿੰਦਾ ਨਜ਼ਰ ਆਇਆ।

ਇਸ ਮਾਮਲੇ ਨੂੰ ਲੈ ਕੇ ਖਬਰ ਇਥੇ ਅਤੇ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ ANI ਦਾ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Recent Video Of BJP Leader Torturing Disabled Man In UP
Claimed By- FB User लाल साहब यादव
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement