
ਰਾਜਨੀਤਕ ਲਾਭ ਲਈ ਕਿਸਾਨਾਂ ਦੇ ਕਰਜ਼ ਮਾਫ ਕਰਨਾ ਹੀ ਬਹੁਤਾ ਨਹੀਂ ਹੈ। ਇਹ ਗੱਲ ਸਿਆਸਤਦਾਨਾਂ ਨੂੰ ਸਮਝਣੀ ਚਾਹੀਦੀ ਹੈ।
ਨਵੀਂ ਦਿੱਲੀ, ( ਭਾਸ਼ਾ) : ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਇਥੇ ਦੀ ਅਬਾਦੀ ਦਾ ਇਕ ਵੱਡਾ ਆਮਦਨੀ ਲਈ ਖੇਤੀ 'ਤੇ ਹੀ ਨਿਰਭਰ ਹੈ। ਅੱਜ 23 ਦਸੰਬਰ ਦਾ ਦਿਨ ਉਹਨਾਂ ਕਿਸਾਨਾਂ ਨੂੰ ਹੀ ਸਮਰਪਿਤ ਹੈ ਜੋ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ।ਅੱਜ ਦਾ ਦਿਨ ਕਿਸਾਨ ਦਿਵਸ ਦੇ ਤੌਰ 'ਤੇ ਮਨਾਏ ਜਾਣ ਦਾ ਉਦੇਸ਼ ਇਹ ਹੈ ਕਿ ਕਿਸਾਨਾਂ ਦੇ ਮਸੀਹਾ ਮੰਨੇ ਜਾਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਅੱਜ ਦੇ ਦਿਨ ਹੀ ਪੈਦਾ ਹੋਏ ਸਨ। ਚੌਧਰੀ ਚਰਣ ਸਿੰਘ ਘੱਟ ਦਿਨਾਂ ਲਈ ਹੀ ਪ੍ਰਧਾਨ ਮੰਤਰੀ ਰਹੇ ਸਨ।
Indian Farmer
ਉਹਨਾਂ ਦਾ ਜਨਮ ਯੂਪੀ ਦੇ ਹਾਪੁੜ ਜਿਲ਼੍ਹੇ ਵਿਚ ਹੋਇਆ ਸੀ ਅਤੇ ਉਹਨਾਂ ਦਾ ਕਾਰਜਕਾਲ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਰਿਹਾ ਸੀ। ਚੌਧਰੀ ਚਰਣ ਸਿੰਘ ਵਧੀਆ ਲੇਖਕ ਸਨ। ਅੱਜ ਦਾ ਸੱਚ ਇਹ ਹੈ ਕਿ ਕਰਜ਼ ਮਾਫੀ ਨਾਲ ਹੋਣ ਵਾਲੇ ਲਾਭਾਂ ਨਾਲ ਕਿਸਾਨ ਸਵੈ-ਨਿਰਭਰ ਹੋਣ ਦੀ ਬਜਾਏ ਲਾਲਚ ਕਾਰਨ ਫਿਰ ਤੋਂ ਕਰਜ਼ ਦੇ ਦਲਤਲ ਵਿਚ ਫੰਸ ਰਹੇ ਹਨ। ਸਮਰਥ ਕਿਸਾਨ ਵੀ ਕਰਜ਼ਾ ਚੁਕਾਉਣ ਤੋਂ ਪਰਹੇਜ਼ ਕਰਨ ਲਗੇ ਹਨ। ਇਸ ਨਾਲ ਬੈਂਕਾਂ ਦੇ ਨਾਲ ਰਾਜਾਂ ਅਤੇ ਦੇਸ਼ ਦੀ ਅਰਥਵਿਵਸਥਾ ਤਬਾਹੀ ਵੱਲ ਜਾ ਰਹੀ ਹੈ।
Agriculture Loans
ਇਹ ਗੱਲ ਅਰਥਸ਼ਾਸਤਰੀਆਂ ਵੱਲੋਂ ਅਤੇ ਅਧਿਐਨਾਂ ਵਿਚ ਸਾਬਤ ਹੋ ਚੁੱਕੀ ਹੈ। ਕਰਜ਼ ਮਾਫੀ ਦੀ ਨੀਤੀ ਮੁਫਤਖ਼ੋਰੀ ਦੇ ਸੱਭਿਆਚਾਰ ਦੇ ਨਾਲ ਹੀ ਵਿੱਤੀ ਅਨੁਸ਼ਾਸਨਹੀਣਤਾ ਨੂੰ ਵੀ ਜਨਮ ਦੇ ਰਹੀ ਹੈ। ਜਿਆਦਾਤਰ ਕਿਸਾਨ ਸਾਹੂਕਾਰਾਂ ਦੇ ਜਾਲ ਵਿਚ ਉਲਝੇ ਹੋਏ ਹਨ। ਬਹੁਤ ਘੱਟ ਕਿਸਾਨ ਕਰਜ਼ਾ ਲੈਣ ਲਈ ਬੈਂਕ ਵਿਚ ਜਾਂਦੇ ਹਨ। 2008 ਵਿਚ ਕੇਂਦਰ ਸਰਕਾਰ ਨੇ ਦੇਸ਼ ਦੇ 3.7 ਕਰੋੜ ਛੋਟੇ-ਸੀਮਾਂਤ ਕਿਸਾਨਾਂ ਅਤੇ 60 ਲੱਖ ਹੋਰਨਾਂ ਕਿਸਾਨਾਂ ਦੇ ਕਰਜ ਇਕਮੁਸ਼ਤ ਮਾਫ ਕਰ ਦਿਤੇ। ਕੈਗ (ਕੰਪਟਰੋਲਰ ਅਤੇ ਆਡੀਟਰ ਜਨਰਲ )
Need to have a solution of farmer's problems
ਵੱਲੋਂ ਅਪਣੇ ਆਡਿਟ ਵਿਚ ਇਸ ਯੋਜਨਾ ਨਾਲ ਜੁੜੀਆਂ ਖਾਮੀਆਂ ਪਾਈਆਂ ਗਈਆਂ। ਅਜਿਹੇ ਕਈ ਮਾਮਲੇ ਸਾਹਮਣੇ ਆਏ ਕਿ ਜਿਹਨਾਂ ਵਿਚ ਕਿਸਾਨਾਂ ਦੇ ਕਰਜ਼ ਦਾ ਇਕ ਚੌਥਾਈ ਹਿੱਸਾ ਮਾਫ ਕਰਨਾ ਸੀ ਪਰ ਬੈਂਕ ਨੇ ਪੂਰਾ ਕਰਜ਼ ਮਾਫ ਕਰ ਦਿਤਾ। ਤ੍ਰਾਸਦੀ ਇਹ ਹੈ ਕਿ ਜਦ ਤੱਕ ਕਿਸਾਨਾਂ ਦੇ ਪੇਸ਼ੇ ਨੂੰ ਲਾਭ ਦਾ ਸੌਦਾ ਨਹੀਂ ਬਣਾਇਆ ਜਾਂਦਾ, ਉਸ ਵੇਲੇ ਤੱਕ ਉਹਨਾਂ ਦੀ ਸਮੱਸਿਆਵਾਂ ਨੂੰ ਘਟਾਇਆ ਨਹੀਂ ਜਾ ਸਕਦਾ। ਰਾਜਨੀਤਕ ਲਾਭ ਲਈ ਕਿਸਾਨਾਂ ਦੇ ਕਰਜ਼ ਮਾਫ ਕਰਨਾ ਹੀ ਬਹੁਤਾ ਨਹੀਂ ਹੈ। ਇਹ ਗੱਲ ਸਿਆਸਤਦਾਨਾਂ ਨੂੰ ਸਮਝਣੀ ਚਾਹੀਦੀ ਹੈ।