
ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਟਿੱਡੀਆਂ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਨਵੀਂ ਦਿੱਲੀ: ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਟਿੱਡੀਆਂ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਦਲ ਦੇਸ਼ ਦੇ 101 ਜ਼ਿਲ੍ਹਿਆਂ ਵਿਚ ਫੈਲ ਚੁੱਕਾ ਹੈ। 9 ਸੂਬਿਆਂ ਦੇ ਕਿਸਾਨਾਂ ‘ਤੇ ਇਹਨਾਂ ਦੀ ਮਾਰ ਪਈ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਹੈਲੀਕਾਪਟਰ ਨਾਲ ਸਪਰੇਅ ਕਰਵਾਉਣ ਦਾ ਫੈਸਲਾ ਲਿਆ ਹੈ। ਇਹ ਕੋਸ਼ਿਸ਼ ਕਿੰਨੀ ਕਾਮਯਾਬ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।
Locusts
ਦੂਜੇ ਪਾਸੇ ਈਰਾਨ ਵਿਚ ਇਹਨਾਂ ਦੀ ਨਵੀਂ ਬ੍ਰਿਡ ਤਿਆਰ ਹੋ ਰਹੀ ਹੈ। ਫੂਡ ਅਤੇ ਖੇਤੀਬਾੜੀ ਸੰਗਠਨ ਦੀ ਰਿਪੋਰਟ ਅਨੁਸਾਰ ਟਿੱਡੀਆਂ ਦੀ ਇਕ ਅਬਾਦੀ ਦਾ ਨਿਰਮਾਣ ਈਰਾਨ ਦੇ ਸੀਸਤਾਨ-ਬਲੋਚਿਸਤਾਨ ਖੇਤਰ ਵਿਚ ਹੋ ਰਿਹਾ ਹੈ। ਇਹ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਵੱਲ ਰੁਖ ਕਰੇਗਾ ਅਤੇ ਦੁਬਾਰਾ ਫਸਲਾਂ ਦੀ ਤਬਾਹੀ ਦਾ ਕਾਰਨ ਬਣੇਗਾ। ਮੌਜੂਦਾ ਟਿੱਡੀ ਦਲਾਂ ਨਾਲ ਜੂਝ ਰਹੀ ਸਰਕਾਰ ਦੀ ਕੋਸ਼ਿਸ਼ ਹੈ ਕਿ ਨਵੇਂ ਦਲ ਨੂੰ ਭਾਰਤ ਵਿਚ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ।
Locusts
ਇਸ ਦੇ ਲਈ ਐਚਆਈਐਲ ਇੰਡੀਆ ਲਿਮਟਡ ਨੇ ਈਰਾਨ ਨੂੰ ਟਿੱਡੀ ਕੰਟਰੋਲ ਸਮਾਰੋਹ ਲਈ 25 ਮੀਟ੍ਰਿਕ ਟਨ ਮੈਲਾਥਿਅਨ ਭੇਜਿਆ ਹੈ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ 2,33,487 ਹੈਕਟੇਅਰ ਖੇਤਰ ਵਿਚ ਟਿੱਡੀ ਕੰਟਰੋਲ ਕੀਤਾ ਹੈ। ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੇ 40 ਜ਼ਿਲ੍ਹਿਆ ਵਿਚ ਇਹਨਾਂ ਦਾ ਪ੍ਰਕੋਪ ਰਿਹਾ ਹੈ। ਰਾਜਸਥਾਨ ਵਿਚ 31 ਅਤੇ ਯੂਪੀ ਦੇ 13 ਜ਼ਿਲ੍ਹੇ ਪ੍ਰਭਾਵਿਤ ਹਨ।
Locust
ਇਸ ਤੋਂ ਇਲਾਵਾ ਹਰਿਆਣਾ, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ ਅਤੇ ਪੰਜਾਬ ਵਿਚ ਵੀ ਇਹਨਾਂ ਦੀ ਮੌਜੂਦਗੀ ਹੈ। ਕੇਂਦਰ ਸਰਕਾਰ ਨੇ 3,00,000 ਲੀਟਰ ਮੈਲਾਥਿਅਨ ਖਰੀਦ ਦੀ ਮਨਜ਼ੂਰੀ ਦੇ ਦਿੱਤੀ ਹੈ। ਖੇਤੀਬਾੜੀ ਮਸ਼ੀਨੀਕਰਨ ‘ਤੇ ਉਪ-ਮਿਸ਼ਨ ਦੇ ਤਹਿਤ ਰਾਜਸਥਾਨ ਸੂਬਾ ਸਰਕਾਰ ਲਈ 800 ਟਰੈਕਟਰ ਸਥਾਪਤ ਸਪਰੇਅ ਮਸ਼ੀਨਾਂ ਦੀ ਖਰੀਦ ਲਈ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ।
Farmer
ਮੌਜੂਦਾ ਸਮੇਂ ਵਿਚ ਵਾਹਨਾਂ ‘ਤੇ ਲੱਗੇ ਛਿੜਕਾਅ ਉਪਕਰਣਾਂ ਦੇ ਨਾਲ 60 ਕੰਟਰੋਲ ਦਲਾਂ ਦੇ ਜ਼ਰੀਏ ਟਿੱਡੀ ਨੂੰ ਕੰਟਰੋਲ ਕਰਨ ਦੀ ਰਣਨੀਤੀ ਹੈ। 200 ਤੋਂ ਜ਼ਿਆਦਾ ਕੇਂਦਰੀ ਕਰਮਚਾਰੀ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਵਿਚ ਕੰਮ ਕਰ ਰਹੇ ਹਨ।