
ਵਿੱਤੀ ਸਾਲ 2022-23 ਦੇ ਮੁਕਾਬਲੇ 2023-24 ’ਚ ਨਿਰਯਾਤ 9,865.1 ਕਰੋੜ ਰੁਪਏ ਵੱਧ ਰਿਹਾ
ਚੰਡੀਗੜ੍ਹ: ਕੋਲਕਾਤਾ ਸਥਿਤ ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (ਡੀ.ਜੀ.ਸੀ.ਆਈ.ਐੱਸ.) ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 (ਅਪ੍ਰੈਲ-ਮਾਰਚ) ’ਚ ਭਾਰਤ ਦਾ ਬਾਸਮਤੀ ਚੌਲ ਨਿਰਯਾਤ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਰੁਪਏ ਦੇ ਹਿਸਾਬ ਨਾਲ 25.61 ਫੀ ਸਦੀ ਵਧਿਆ ਹੈ।
ਡੀ.ਜੀ.ਸੀ.ਆਈ.ਐੱਸ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 2023-24 ’ਚ ਨਿਰਯਾਤ 9,865.1 ਕਰੋੜ ਰੁਪਏ ਵੱਧ ਰਿਹਾ।
ਵਿੱਤੀ ਸਾਲ 2023-24 ’ਚ ਇਹ 48,389.21 ਕਰੋੜ ਰੁਪਏ (ਕਰੀਬ 5.74 ਅਰਬ ਡਾਲਰ) ਸੀ, ਜਦਕਿ ਵਿੱਤੀ ਸਾਲ 2022-23 ’ਚ ਭਾਰਤ ਨੇ ਲਗਭਗ 38,524.10 ਕਰੋੜ ਰੁਪਏ (ਲਗਭਗ 4.79 ਅਰਬ ਡਾਲਰ) ਦਾ ਨਿਰਯਾਤ ਕੀਤਾ ਸੀ।
ਦੇਸ਼ ਨੇ 2023-24 ’ਚ ਲਗਭਗ 52.42 ਲੱਖ ਮੀਟ੍ਰਿਕ ਟਨ ਬਾਸਮਤੀ ਚੌਲ ਦੀ ਬਰਾਮਦ ਕੀਤੀ, ਜੋ 2022-23 ਦੇ ਮੁਕਾਬਲੇ ਲਗਭਗ 6.81 ਲੱਖ ਮੀਟ੍ਰਿਕ ਟਨ (ਲਗਭਗ 14.95٪) ਵੱਧ ਹੈ।
ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਭਾਰਤ ਨੇ 2023-24 ’ਚ 150 ਦੇਸ਼ਾਂ ਨੂੰ ਬਾਸਮਤੀ ਚੌਲ ਦਾ ਨਿਰਯਾਤ ਕੀਤਾ ਸੀ, ਜਦਕਿ ਵਿੱਤੀ ਸਾਲ 2022-23 ’ਚ ਉਸ ਨੇ 149 ਦੇਸ਼ਾਂ ਨੂੰ ਬਾਸਮਤੀ ਚੌਲ ਵੇਚਿਆ ਸੀ।
ਸਾਊਦੀ ਅਰਬ ਭਾਰਤੀ ਬਾਸਮਤੀ ਚੌਲ ਦੀ ਮਾਤਰਾ ’ਚ ਸੱਭ ਤੋਂ ਵੱਧ 10.98 ਲੱਖ ਮੀਟ੍ਰਿਕ ਟਨ ਦਾ ਆਯਾਤ ਕਰਨ ਵਾਲਾ ਦੇਸ਼ ਹੈ, ਇਸ ਤੋਂ ਬਾਅਦ ਇਰਾਕ ਅਤੇ ਈਰਾਨ ਕ੍ਰਮਵਾਰ 8.24 ਲੱਖ ਮੀਟ੍ਰਿਕ ਟਨ ਅਤੇ 6.7 ਲੱਖ ਮੀਟ੍ਰਿਕ ਟਨ ਹੈ। ਸਾਲ 2022-23 ’ਚ ਈਰਾਨ 9.98 ਲੱਖ ਮੀਟ੍ਰਿਕ ਟਨ ਦਾ ਸੱਭ ਤੋਂ ਵੱਡਾ ਖਰੀਦਦਾਰ ਸੀ। ਸਾਊਦੀ ਅਰਬ 9.54 ਲੱਖ ਮੀਟ੍ਰਿਕ ਟਨ ਦੇ ਨਾਲ ਦੂਜੇ ਅਤੇ ਇਰਾਕ 3.64 ਲੱਖ ਮੀਟ੍ਰਿਕ ਟਨ ਦੇ ਨਾਲ ਤੀਜੇ ਸਥਾਨ ’ਤੇ ਰਿਹਾ।
ਚੋਟੀ ਦੇ 10 ਦੇਸ਼ਾਂ ਵਿਚ ਯਮਨ ਗਣਰਾਜ (3.07 ਲੱਖ ਮੀਟ੍ਰਿਕ ਟਨ), ਸੰਯੁਕਤ ਅਰਬ ਅਮੀਰਾਤ (3.08 ਲੱਖ ਮੀਟ੍ਰਿਕ ਟਨ), ਅਮਰੀਕਾ (2.34 ਲੱਖ ਮੀਟ੍ਰਿਕ ਟਨ), ਬਰਤਾਨੀਆਂ (1.85 ਲੱਖ ਮੀਟ੍ਰਿਕ ਟਨ), ਕੁਵੈਤ (1.79 ਲੱਖ ਮੀਟ੍ਰਿਕ ਟਨ), ਓਮਾਨ (1.64 ਲੱਖ ਮੀਟ੍ਰਿਕ ਟਨ) ਅਤੇ ਕਤਰ (1.15 ਲੱਖ ਮੀਟ੍ਰਿਕ ਟਨ) ਸ਼ਾਮਲ ਹਨ।
ਇਸ ਤੋਂ ਬਾਅਦ ਇਰਾਕ (7,349.53 ਕਰੋੜ ਰੁਪਏ), ਈਰਾਨ (5,626.27 ਕਰੋੜ ਰੁਪਏ), ਯਮਨ (2,837.92 ਕਰੋੜ ਰੁਪਏ), ਸੰਯੁਕਤ ਅਰਬ ਅਮੀਰਾਤ (2,766.55 ਕਰੋੜ ਰੁਪਏ) ਅਤੇ ਅਮਰੀਕਾ (2,526.71 ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ।
ਮੁੱਲ ਦੇ ਹਿਸਾਬ ਨਾਲ ਭਾਰਤੀ ਬਾਸਮਤੀ ਚੌਲ ਦੇ ਹੋਰ ਵੱਡੇ ਦਰਾਮਦਕਾਰਾਂ ਵਿਚ ਬਰਤਾਨੀਆਂ (1,817.36 ਕਰੋੜ ਰੁਪਏ), ਕੁਵੈਤ (1,671.16 ਕਰੋੜ ਰੁਪਏ), ਓਮਾਨ (1,504.54 ਕਰੋੜ ਰੁਪਏ) ਅਤੇ ਕਤਰ (1,031.19 ਕਰੋੜ ਰੁਪਏ) ਸ਼ਾਮਲ ਹਨ।
ਗਲੋਬਲ ਚੁਨੌਤੀਆਂ ਦੇ ਵਿਚਕਾਰ ਭਾਰਤੀ ਨਿਰਯਾਤ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਰੇਲੂ ਉਦਯੋਗਾਂ ਦੀ ਰੱਖਿਆ ਲਈ ਸਹਿਯੋਗ ਅਤੇ ਪਾਬੰਦੀਆਂ ਨੂੰ ਹੱਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਕੋਸ਼ਿਸ਼ਾਂ ਦੇ ਬਾਵਜੂਦ, ਕੋਵਿਡ-19 ਅਤੇ ਸ਼ਹਿਰੀ ਚੁਨੌਤੀਆਂ ਕਾਰਨ ਸਕੂਲ ਛੱਡਣ ਦੀ ਦਰ ’ਚ ਵਾਧਾ ਹੋਇਆ ਹੈ। ਨੌਕਰੀਆਂ ਦਾ ਨੁਕਸਾਨ, ਪੇਂਡੂ ਸਕੂਲ ਦੇ ਮੁੱਦੇ, ਅਤੇ ਘੱਟ ਉਮਰ ਦੇ ਵਿਆਹ ਯੋਗਦਾਨ ਪਾਉਂਦੇ ਹਨ. ਲਿੰਗ ਸਮਾਨਤਾ ’ਚ ਗਿਰਾਵਟ ਆਈ, ਜਿਸ ਨਾਲ ਕੁੜੀਆਂ ਦਾ ਦਾਖਲਾ ਪ੍ਰਭਾਵਤ ਹੋਇਆ। ਮੌਸਮੀ ਪ੍ਰਵਾਸੀਆਂ ਅਤੇ ਸਕੂਲ ਤੋਂ ਬਾਹਰ ਬੱਚਿਆਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਕੁਲ ਦਾਖਲਾ ਅਨੁਪਾਤ ਲੜਕੀਆਂ ਦੇ ਦਾਖਲੇ ’ਚ ਅਸਮਾਨਤਾ ਦਰਸਾਉਂਦਾ ਹੈ।