Farming News: ਪੰਜਾਬ 'ਚ ਝੋਨੇ ਦੀ ਖਰੀਦ ਦਾ ਵਧਿਆ ਸਮਾਂ, ਹੁਣ ਕਿਸਾਨ 7 ਦਸੰਬਰ ਤੱਕ ਮੰਡੀਆਂ 'ਚ ਵੇਚ ਸਕਣਗੇ ਫਸਲ

By : GAGANDEEP

Published : Dec 1, 2023, 8:45 am IST
Updated : Dec 1, 2023, 9:50 am IST
SHARE ARTICLE
Increased time of purchase of paddy in Punjab
Increased time of purchase of paddy in Punjab

Increased time of purchase of paddy in Punjab: ਕੇਂਦਰ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਸਵੀਕਾਰ

Increased time of purchase of paddy in Punjab: ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਹੁਣ 7 ਦਸੰਬਰ ਤੱਕ ਜਾਰੀ ਰਹੇਗੀ। ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ (DFPD) ਨੇ ਇਹ ਫੈਸਲਾ ਇਸ ਸਾਲ ਜੁਲਾਈ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਲਿਆ ਹੈ। ਦਰਅਸਲ ਸੂਬੇ ਦੇ ਕੁਝ ਹਿੱਸਿਆਂ ਵਿੱਚ ਬਿਜਾਈ ਵਿੱਚ ਦੇਰੀ ਹੋਣ ਕਾਰਨ ਝੋਨਾ ਪੱਕਣ ਵਿੱਚ ਸਮਾਂ ਲੱਗ ਗਿਆ ਹੈ। ਸੂਬਾ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੇਂਦਰ ਨੇ ਖਰੀਦ ਦਾ ਸਮਾਂ ਇੱਕ ਹਫ਼ਤੇ ਹੋਰ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ: LPG Price Hike News: ਦਸੰਬਰ ਮਹੀਨੇ ਦੇ ਪਹਿਲੇ ਦਿਨ ਲੱਗਾ ਮਹਿੰਗਾਈ ਦਾ ਝਟਕਾ, ਮੁੜ ਮਹਿੰਗਾ ਹੋਇਆ ਸਿਲੰਡਰ  

ਹੁਣ ਸਰਕਾਰ 7 ਦਸੰਬਰ ਤੱਕ ਡੀਐਫਪੀਡੀ ਤੋਂ ਫਸਲਾਂ ਦੀ ਖਰੀਦ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਝੋਨਾ ਖਰੀਦਣ ਦੀ ਮਿਆਦ 30 ਨਵੰਬਰ 2023 ਤੱਕ ਰੱਖੀ ਗਈ ਸੀ ਪਰ ਸੂਬਾ ਸਰਕਾਰ ਦੀ ਬੇਨਤੀ ਤੋਂ ਬਾਅਦ ਏਜੰਸੀ ਨੇ ਇਹ ਫੈਸਲਾ ਲਿਆ।

ਇਹ ਵੀ ਪੜ੍ਹੋ: Navjot Sidhu Son Marriage Card: 7 ਦਸੰਬਰ ਨੂੰ ਹੈ ਨਵਜੋਤ ਸਿੱਧੂ ਦੇ ਪੁੱਤਰ ਦਾ ਵਿਆਹ, ਕਾਰਡ ਦੀ ਪਹਿਲੀ ਤਸਵੀਰ ਆਈ ਸਾਹਮਣੇ


ਇਸ ਸਬੰਧੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਭਾਗ ਨੂੰ ਝੋਨੇ ਦੀ ਖਰੀਦ ਦੀ ਮਿਆਦ ਵਧਾਉਣ ਲਈ ਮਾਮਲਾ ਡੀ.ਐਫ.ਪੀ.ਡੀ. ਨੂੰ ਭੇਜ ਦਿਤਾ ਸੀ। ਹੜ੍ਹਾਂ ਕਾਰਨ ਬਿਜਾਈ ਵਿਚ ਦੇਰੀ ਹੋਈ।

ਰਾਜ ਦੇ ਕੁਝ ਹਿੱਸਿਆਂ ਵਿੱਚ, ਵਾਢੀ ਵਿਚ ਅਜੇ ਵੀ 6 ਤੋਂ 7 ਦਿਨ ਲੱਗ ਸਕਦੇ ਹਨ। ਜਿਸ ਕਾਰਨ ਪੰਜਾਬ ਸਰਕਾਰ ਨੇ ਕੇਂਦਰੀ ਖੁਰਾਕ ਏਜੰਸੀ ਨੂੰ ਬੇਨਤੀ ਕੀਤੀ ਸੀ। ਇਸ ਦੇ ਨਾਲ ਹੀ ਮੰਤਰੀ ਕਟਾਰੂਚੱਕ ਨੇ ਵੀ ਏਜੰਸੀ ਦਾ ਧੰਨਵਾਦ ਕੀਤਾ, ਕਿਉਂਕਿ ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਸੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

AAP ਉਮੀਦਵਾਰ Harinder Dhaliwal ਦਾ ਵਿਰੋਧੀਆਂ ਨੂੰ ਚੈਂਲੇਂਜ

14 Nov 2024 12:11 PM

Big Breaking: Gangster Arsh Dalla ਦੀ ਗ੍ਰਿਫ਼ਤਾਰੀ 'ਤੇ ਵੱਡੀ ਖ਼ਬਰ

13 Nov 2024 12:23 PM

Dalvir Goldy ਪਾਰਟੀ 'ਚ ਕਦੇ ਸ਼ਾਮਿਲ ਨਹੀਂ ਹੋਵੇਗਾ, ਗਦਾਰਾਂ ਦੀ ਪਾਰਟੀ 'ਚ ਕੋਈ ਥਾਂ ਨਹੀਂ

13 Nov 2024 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM

Dalveer Goldy ਦੀ ਹੋਈ Congress 'ਚ ਵਾਪਸੀ? Raja Warring ਨਾਲ ਕੀਤਾ ਪ੍ਰਚਾਰ

12 Nov 2024 12:15 PM
Advertisement