Wheat procurement: ਪੰਜਾਬ ’ਚ ਕਣਕ ਦੀ ਖ਼ਰੀਦ ਸ਼ੁਰੂ ਪਰ ਪਹਿਲੇ ਦਿਨ ਮੰਡੀਆਂ ਵਿਚ ਨਾਂ ਮਾਤਰ ਕਣਕ ਹੀ ਆਈ
Published : Apr 2, 2024, 7:15 am IST
Updated : Apr 2, 2024, 7:15 am IST
SHARE ARTICLE
Wheat procurement started in Punjab
Wheat procurement started in Punjab

ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਟਾਈ ਲੇਟ ਹੋਣ ਨਾਲ ਖ਼ਰੀਦ ਦਾ ਕੰਮ ਵੀ ਕੁੱਝ ਦਿਨ ਦੇਰੀ ਨਾਲ ਤੇਜ਼ੀ ਫੜੇਗਾ

Wheat procurement: ਪੰਜਾਬ ਵਿਚ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਪਹਿਲੇ ਦਿਨ ਮੰਡੀਆਂ ਵਿਚ ਕਣਕ ਦੀ ਨਾਂਮਾਤਰ ਹੀ ਆਮਦ ਹੋਈ ਹੈ। ਸੂਬੇ ਵਿਚੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੁੱਝ ਕੁ ਮੰਡੀਆਂ ਵਿਚ ਕਣਕ ਦੇ ਇੱਕਾ ਦੁੱਕਾ ਢੇਰ ਹੀ ਆਏ।

ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵਲੋਂ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਬੇਮੌਸਮੀ ਬਾਰਸ਼, ਗੜ੍ਹੇਮਾਰੀ ਅਤੇ ਤੂਫ਼ਾਨ ਆਉਣ ਕਾਰਨ ਕਟਾਈ ਵਿਚ ਦੇਰੀ ਹੋਈ ਹੈ ਅਤੇ ਕਣਕ ਵਿਚ ਨਮੀ ਕਾਰਨ ਹਾਲੇ ਮੰਡੀਆਂ ਵਿਚ ਆਉਣ ਦੇ ਯੋਗ ਨਹੀਂ।

ਅਨੁਮਾਨ ਲਾਇਆ ਗਿਆ ਹੈ ਕਿ ਬਦਲੇ ਮੌਸਮ ਦੇ ਹਿਸਾਬ ਨਾਲ ਖ਼ਰੀਦ ਦਾ ਕੰਮ ਹਾਲੇ ਕੁੱਝ ਦਿਨ ਦੇਰੀ ਨਾਲ ਹੀ ਸ਼ੁਰੂ ਹੋ ਸਕੇਗਾ। 10 ਅਪ੍ਰੈਲ ਤੋਂ ਬਾਅਦ ਕਣਕ ਦੀ ਆਮਦ ਵਿਚ ਤੇਜ਼ੀ ਆਵੇਗੀ। ਇਸ ਵਾਰ ਪੰਜਾਬ ਵਿਚ 35.07 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਅਤੇ 161.30 ਲੱਖ ਮੀਟਰਕ ਟਨ ਕਣਕ ਦੀ ਮੰਡੀਆਂ ਵਿਚ ਆਮਦ ਹੋਣ ਦਾ ਅਨੁਮਾਨ ਹੈ। ਖ਼ਰੀਦੀ ਜਾਣ ਵਾਲੀ ਕਣਕ ਦੀ ਕਿਸਾਨਾਂ ਨੂੰ ਅਦਾਇਗੀ ਲਈ ਕੇਂਦਰ ਸਰਕਾਰ ਵਲੋਂ 30,776.36 ਕਰੋੜ ਰੁਪਏ ਦੀ ਨਕਦ ਕਰਜ਼ਾ ਰਾਸ਼ੀ ਪਹਿਲਾਂ ਹੀ ਮੰਜ਼ੂਰ ਹੋ ਚੁੱਕੀ ਹੈ।

ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਅਦਾਇਗੀ 24 ਘੰਟੇ ਵਿਚ ਯਕੀਨੀ ਬਣਾਈ ਜਾਵੇਗੀ। ਇਸ ਵਾਰ ਮੰਡੀ ਬੋਰਡ ਵਲੋਂ ਕਣਕ ਦੀ ਖ਼ਰੀਦ ਲਈ 1908 ਸਥਾਈ ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ 9 ਜ਼ਿਲ੍ਹਿਆਂ ਵਿਚ ਨਿਜੀ ਸਾਇਲੋਜ਼ ਨੂੰ ਵੀ ਮੰਡੀਆਂ ਵਲੋਂ ਅਧਿਕਾਰਤ ਕਰਦਿਆਂ ਖ਼ਰੀਦ, ਵੇਚ, ਸਟੋਰੇਜ਼ ਅਤੇ ਪ੍ਰੋਸੈਸਿੰਗ ਦੇ ਅਧਿਕਾਰ ਦਿਤੇ ਗਏ ਹਨ। ਇਨ੍ਹਾਂ ਨਿਜੀ ਸਾਇਲੋਜ਼ ਰਾਹੀਂ ਸਾਢੇ ਸੱਤ ਲੱਖ ਟਨ ਕਣਕ ਦੀ ਖ਼ਰੀਦ ਕੀਤੀ ਜਾਣੀ ਹੈ।

(For more Punjabi news apart from Wheat procurement started in Punjab, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement