
ਸੂਤਰਾਂ ਮੁਤਾਬਕ ਦੇਸ਼ ਭਰ ਵਿਚ ਰੋਜ਼ਾਨਾ 70 ਤੋਂ 80 ਪਸ਼ੂਆਂ ਦੀ ਰੇਲ ਪਟੜੀ ਪਾਰ ਕਰਨ ਦੌਰਾਨ ਟਰੇਨ ਨਾਲ ਟੱਕਰ ਹੋ ਜਾਂਦੀ ਹੈ।
ਨਵੀਂ ਦਿੱਲੀ: ਭਾਰਤੀ ਰੇਲ ਦੇ ਅੰਕੜਿਆਂ ਅਨੁਸਾਰ ਰੇਲ ਦੀਆਂ ਪਟੜੀਆਂ ‘ਤੇ ਭਟਕਣ ਅਤੇ ਤੇਜ਼ ਗਤੀ ਨਾਲ ਆਉਣ ਵਾਲੀਆਂ ਟਰੇਨਾਂ ਨਾਲ ਟੱਕਰ ਕਾਰਨ ਗਾਂ, ਮੱਝ ਅਤੇ ਬਲਦ ਪਹਿਲਾਂ ਤੋਂ ਵੀ ਜ਼ਿਆਦਾ ਮਰ ਰਹੇ ਹਨ। ਸੂਤਰਾਂ ਮੁਤਾਬਕ ਦੇਸ਼ ਭਰ ਵਿਚ ਰੋਜ਼ਾਨਾ 70 ਤੋਂ 80 ਪਸ਼ੂਆਂ ਦੀ ਰੇਲ ਪਟੜੀ ਪਾਰ ਕਰਨ ਦੌਰਾਨ ਟਰੇਨ ਨਾਲ ਟੱਕਰ ਹੋ ਜਾਂਦੀ ਹੈ। ਚੱਲਦੀ ਟਰੇਨ ਦੀ ਚਪੇਟ ਵਿਚ ਆਉਣ ਵਾਲੇ ਪਸ਼ੂਆਂ ਦੀ ਗਿਣਤੀ 2014-15 ਵਿਚ 2,000- 3,000 ਤੋਂ ਵੱਧ ਕੇ 2017-18 ਵਿਚ 14,000 ਤੋਂ ਜ਼ਿਆਦਾ ਹੋ ਗਈ ਹੈ।
Cow on Railway Track
ਮਾਰਚ 2019 ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ ਇਹ ਅੰਕੜੇ ਲਗਭਗ 30 ਹਜ਼ਾਰ ਤੱਕ ਪਹੁੰਚ ਗਏ ਹਨ। ਰੇਲ ਅਧਿਕਾਰੀਆਂ ਲਈ ਇਹ ਗੰਭੀਰ ਚਿੰਤਾ ਦਾ ਕਾਰਨ ਬਣ ਗਿਆ ਹੈ। ਰੇਲਵੇ ਪਟੜੀ ‘ਤੇ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਵਿਚ ਪਸ਼ੂਆਂ ਦੀ ਮੌਤ ਨਹੀਂ ਹੁੰਦੀ ਹੈ। ਰੇਲਵੇ ਅੰਕੜਿਆਂ ਅਨੁਸਾਰ ਜਿੱਥੇ 2017-18 ਵਿਚ ਲਗਭਗ 18,900 ਟਰੇਨਾਂ ਪ੍ਰਭਾਵਿਤ ਹੋਈਆਂ ਹਨ ਤਾਂ ਉਥੇ ਹੀ 2018-19 ਵਿਚ ਲਗਭਗ 43,000 ਟਰੇਨਾਂ ਦੀ ਪਸ਼ੂਆਂ ਨਾਲ ਟੱਕਰ ਹੋਈ। ਮੌਜੂਦਾ ਵਿੱਤੀ ਸਾਲ ਵਿਚ ਅਪ੍ਰੈਲ-ਮਈ ਦੌਰਾਨ ਲਗਭਗ 7,000 ਟਰੇਨਾਂ ਪ੍ਰਭਾਵਿਤ ਹੋਈਆਂ ਹਨ।
Cow on Railway Track
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹਾਲਾਂਕਿ ਕੈਟਲ ਰਨ ਓਵਰ (ਸੀਆਰਓ) ਮਾਮਲਿਆਂ ਵਿਚ ਰੇਲ ਪਟੜੀ ਤੋਂ ਨਹੀਂ ਉਤਰਦੀ ਪਰ ਇਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਕ ਰਿਪੋਰਟ ਮੁਤਾਬਕ 2015-16 ਤੋਂ 2017-18 ਵਿਚਕਾਰ ਸੀਆਰਓ ਮਾਮਲਿਆਂ ਵਿਚ 362 ਫੀਸਦੀ ਉਛਾਲ ਆਇਆ ਹੈ। ਗਾਵਾਂ ਦੀਆਂ ਮੌਤਾਂ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਗਊ ਹੱਤਿਆ ‘ਤੇ ਰੋਕ ਅਤੇ ਸਖ਼ਤ ਪਸ਼ੂ ਵਪਾਰ ਨਿਯਮ ਹਨ। ਇਸ ਕਾਰਨ ਪਹਿਲਾਂ ਤੋਂ ਜ਼ਿਆਦਾ ਗਾਵਾਂ ਘੁੰਮ ਰਹੀਆਂ ਹਨ।