
ਸਪੋਕਸਮੈਨ ਨੇ ਵੀ IAS ਅਧਿਕਾਰੀ ਦੇ ਟਵੀਟ ਨੂੰ ਅਧਾਰ ਬਣਾ ਕੇ ਇਸ ਬਾਰੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ।
ਬਿਹਾਰ - ਪਿਛਲੇ ਦਿਨੀਂ ਬਿਹਾਰ ਵਿਚ ਸਭ ਤੋਂ ਮਹਿੰਗੀ ਸਬਜ਼ੀ ਦੀ ਖੇਤੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਿਸ ਦੀ ਕੀਮਤ 80 ਹਜ਼ਾਰ ਤੋਂ ਇਕ ਲੱਖ ਰੁਪਏ ਪ੍ਰਤੀ ਕਿੱਲੋ ਦੱਸੀ ਗਈ ਸੀ। ਕੁਝ ਦਿਨਾਂ ਵਿਚ ਇਹ ਖ਼ਬਰ ਹਰ ਥਾਂ ਫੈਲ ਗਈ ਅਤੇ ਲੋਕਾਂ ਨੇ ਮੰਨ ਲਿਆ ਕਿ ਬਿਹਾਰ ਦਾ ਇੱਕ ਵਿਅਕਤੀ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਦੀ ਕਾਸ਼ਤ ਕਰ ਰਿਹਾ ਹੈ। ਇਥੋਂ ਤੱਕ ਕਿ ਆਈਏਐਸ ਅਧਿਕਾਰੀ ਸੁਪ੍ਰੀਆ ਸਾਹੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਉਸ ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਨਾਲ ਉਹਨਾਂ ਨੇ ਇਹ ਲਿਖਿਆ ਕਿ ਬਿਹਾਰ ਦੇ ਕਿਸਾਨ ਨੇ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ।
ਸੁਪ੍ਰੀਆ ਸਾਹੂ ਨੇ ਟਵੀਟ ਕੀਤਾ ਕਿ 'ਬਿਹਾਰ ਦੇ ਔਰੰਗਾਬਾਦ ਜ਼ਿਲੇ ਦਾ ਵਸਨੀਕ ਅਮਰੇਸ਼ ਸਿੰਘ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੌਪ-ਸ਼ੂਟ ਦੀ ਕਾਸ਼ਤ ਕਰ ਰਿਹਾ ਹੈ। ਇਹ ਭਾਰਤ ਵਿਚ ਕੀਤੀ ਪਹਿਲੀ ਅਜਿਹੀ ਕਾਸ਼ਤ ਹੈ। ਸੁਪ੍ਰੀਆ ਸਾਹੂ ਦਾ ਮੰਨਣਾ ਹੈ ਕਿ ਇਹ ਸਬਜ਼ੀ ਭਾਰਤੀ ਕਿਸਾਨਾਂ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ।
'Hop Shoots
ਇਸ ਤੋਂ ਬਾਅਦ ਹੁਣ ਖ਼ਬਰ ਇਹ ਆ ਰਹੀ ਹੈ ਕਿ ਇਹ ਦਾਅਵਾ ਝੂਠਾ ਹੈ। ਹਿੰਦੀ ਅਖ਼ਬਾਰ ਦੈਨਿਕ ਜਾਗਰਣ ਦੀ ਰਿਪੋਰਟ ਮੁਤਾਬਿਕ ਅਜਿਹਾ ਕੋਈ ਖੇਤ ਨਹੀਂ ਮਿਲਿਆ ਅਤੇ ਨਾ ਹੀ ਅਜਿਹੀ ਕੋਈ ਸਬਜ਼ੀ ਹੈ। ਜਦੋਂ ਮੀਡੀਆ ਨੇ ਅਮਰੇਸ਼ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਇਹ ਫਸਲ ਲਗਭਗ 172 ਕਿਲੋਮੀਟਰ ਦੂਰ ਨਾਲੰਦਾ ਜਿਲ੍ਹੇ ਵਿਚ ਸੀ। ਜਦੋਂ ਅਖ਼ਬਾਰ ਦੀ ਟੀਮ ਨਾਲੰਦਾ ਗਈ ਤਾਂ ਉਹਨਾਂ ਨੇ ਕਿਹਾ ਕਿ ਫਸਲ ਔਰੰਗਾਬਾਦ ਵਿਚ ਹੈ।
'Hop Shoots
ਔਰੰਗਾਬਾਦ ਦੇ ਜ਼ਿਲ੍ਹਾਂ ਮੈਜੀਸਟ੍ਰੇਟ ਸੌਰਭ ਜਾਰੇਵਾਲ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਪਟਨਾ ਦੇ ਕੁੱਝ ਅਧਿਕਾਰੀਆਂ ਨੇ ਹੌਪ ਸ਼ੂਟ ਦੀ ਫਸਲ ਦੇ ਬਾਰੇ ਵਿਚ ਪੁੱਛਿਆ ਤਾਂ ਪਤਾ ਚੱਲਿਆ ਕਿ ਔਰੰਗਾਬਾਦ ਜ਼ਿਲ੍ਹੇ ਵਿਚ ਅਜਿਹੀ ਕੋਈ ਖੇਤੀ ਨਹੀਂ ਹੈ। ਰਿਪੋਰਟ ਅਨੁਸਾਰ ਅਮਰੇਸ਼ ਸਿੰਘ ਨੇ ਕਾਲੇ ਚਾਵਲ ਅਤੇ ਕਣਕ ਉਗਾਈ ਸੀ ਨਾ ਕਿ ਹੌਪ ਸ਼ੂਟ।
'Hop Shoots
ਕੀ ਹੈ ਹੌਪ ਸ਼ੂਟ
ਇਹ ਇਕ ਸਦੀਵੀ ਪੌਦਾ ਹੈ। ਉੱਤਰੀ ਅਮਰੀਕਾ ਅਤੇ ਯੂਰਪ ਦੇ ਮੂਲ ਨਿਵਾਸੀ ਹੌਪ ਸ਼ੂਟਿੰਗ ਨੂੰ ਬੂਟੀ ਮੰਨਦੇ ਹਨ। ਜਦੋਂ ਤਕ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਿਆ ਨਹੀਂ ਜਾਂਦਾ। ਵੈਬਸਾਈਟ ਐਗਰੀਫਾਰਮਿੰਗ ਆਈ. ਦੇ ਅਨੁਸਾਰ, ਹੌਪ ਸ਼ੂਟ ਵਿਚ 'ਐਂਟੀਬੈਕਟੀਰੀਅਲ ਪ੍ਰਭਾਵ' ਹੁੰਦੇ ਹਨ ਅਤੇ ਇਸ ਦਾ ਇਸਤੇਮਾਲ ਖਾਸ ਤੌਰ 'ਤੇ ਬੀਅਰ ਵਿਚ ਫਲੇਵਰਿੰਗ ਏਜੰਟ ਦੇ ਤੌਰ 'ਤੇ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਇਸ ਦਾ ਇਸਤੇਮਾਲ ਹਰਬਲ ਦਵਾਈ ਅਤੇ ਹੌਲੀ-ਹੌਲੀ ਸਬਜ਼ੀਆਂ ਦੇ ਤੌਰ ਤੇ ਵੀ ਹੋਣ ਲੱਗਾ ਹੈ। ਇਹ ਐਸਿਡ ਮਨੁੱਖੀ ਸਰੀਰ ਵਿਚ ਕੈਂਸਰ ਸੈੱਲਾਂ ਨੂੰ ਮਾਰਨ ਵਿਚ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹਨ। ਇਸ ਦੀ ਗੁਣਵੱਤਾ ਦੇ ਕਾਰਨ, ਇਹ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ।
ਦੱਸ ਦਈਏ ਕਿ ਸਪੋਕਸਮੈਨ ਨੇ ਵੀ IAS ਅਧਿਕਾਰੀ ਦੇ ਟਵੀਟ ਨੂੰ ਅਧਾਰ ਬਣਾ ਕੇ ਇਸ ਬਾਰੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ।