
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 9 ਅਗਸਤ ਨੂੰ 8.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 17 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 9 ਅਗਸਤ ਨੂੰ 8.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 17 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ਸੀ। ਉਸ ਤੋਂ ਬਾਅਦ ਅਗਲੇ 20 ਦਿਨਾਂ ਵਿਚ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ 30 ਲੱਖ ਹੋਰ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਇਸ ਮਹੀਨੇ 8 ਕਰੋੜ 81 ਲੱਖ ਲਾਭਪਾਤਰੀ ਹੋ ਗਏ ਹਨ।
Pradhan Mantri Kisan Samman Nidhi yojna
ਜੇਕਰ ਤੁਹਾਡੇ ਬੈਂਕ ਖਾਤੇ ਵਿਚ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਕਿਸ਼ਤ ਨਹੀਂ ਆਈ ਹੈ ਤਾਂ ਅਪਣਾ ਰਿਕਾਰਡ ਚੰਗੀ ਤਰ੍ਹਾਂ ਚੈੱਕ ਕਰੋ। ਇਸ ਸਾਲ ਨਵੰਬਰ ਤੱਕ ਕਰੀਬ ਪੌਣੇ ਦੋ ਕਰੋੜ ਹੋਰ ਕਿਸਾਨਾਂ ਨੂੰ ਪੈਸੇ ਮਿਲਣ ਦੀ ਸੰਭਾਵਨਾ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਮੁਤਾਬਕ 30 ਅਗਸਤ ਤੱਕ ਇਸ ਸਕੀਮ ਦੇ ਤਹਿਤ ਦੇਸ਼ ਦੇ ਲਗਭਗ 10 ਕਰੋੜ 50 ਲੱਖ ਕਿਸਾਨਾਂ ਨੇ ਰਜਿਸਟਰੇਸ਼ਨ ਕਰਵਾ ਲਈ ਸੀ।
Farmer
ਇਹ ਉਹ ਕਿਸਾਨ ਹਨ ਜਿਨ੍ਹਾਂ ਦਾ ਸਾਰਾ ਰਿਕਾਰਡ ਠੀਕ ਸੀ। ਦੱਸ ਦਈਏ ਕਿ ਇਸ ਸਕੀਮ ਜ਼ਰੀਏ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਪੈਸੇ ਦੇ ਕੇ ਉਹਨਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ।
Farmer
ਇਸ ਤੋਂ ਇਲਾਵਾ ਸਵਾਮੀਨਾਥਨ ਫਾਂਊਡੇਸ਼ਨ ਨੇ ਵੀ ਪੀਐਮ ਕਿਸਾਨ ਸਕੀਮ ਤਹਿਤ ਦਿੱਤੀ ਜਾਣ ਵਾਲੀ ਰਕਮ ਨੂੰ 6000 ਰੁਪਏ ਤੋਂ ਵਧਾ ਕੇ 15,00 ਰੁਪਏ ਸਲਾਨਾ ਕਰਨ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੰਸਥਾਪਕ ਮੈਂਬਰ ਵਿਨੋਦ ਆਨੰਦ ਅਤੇ ਕਿਸਾਨ ਸ਼ਕਤੀ ਸੰਘ ਦੇ ਮੁਖੀ ਨੇ ਵੀ ਇਸ ਨੂੰ ਵਧਾ ਕੇ 24 ਹਜ਼ਾਰ ਰੁਪਏ ਕਰਨ ਦੀ ਮੰਗ ਕੀਤੀ ਹੈ।