
ਅਰਥਵਿਵਸਥਾ ਦੇ ਮੋਰਚੇ ‘ਤੇ ਘਿਰੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਰਾਹੁਲ ਗਾਂਧੀ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਅਰਥਵਿਵਸਥਾ ਦੇ ਮੋਰਚੇ ‘ਤੇ ਘਿਰੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਰਾਹੁਲ ਗਾਂਧੀ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਰਾਹੁਲ ਗਾਂਧੀ ਨੇ ਅਰਥਵਿਵਸਥਾ ਦੇ ਮੁੱਦੇ ‘ਤੇ ਅਪਣੀ ਵੀਡੀਓ ਸੀਰੀਜ਼ ਦਾ ਦੂਜਾ ਹਿੱਸਾ ਜਾਰੀ ਕੀਤਾ। ਇਸ ਵੀਡੀਓ ਵਿਚ ਰਾਹੁਲ ਗਾਂਧੀ ਨੇ ਨੋਟਬੰਦੀ ਦੇ ਮਾਮਲੇ ‘ਤੇ ਮੋਦੀ ਸਰਕਾਰ ਨੂੰ ਘੇਰਿਆ ਹੈ ਅਤੇ ਇਸ ਨੂੰ ਗਰੀਬਾਂ ਖ਼ਿਲਾਫ ਫੈਸਲਾ ਦੱਸਿਆ ਹੈ।
Narendra Modi-Rahul Gandhi
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਹਿੰਦੂਸਤਾਨ ਦੇ ਗਰੀਬ-ਕਿਸਾਨ-ਮਜ਼ਦੂਰਾਂ ‘ਤੇ ਹਮਲਾ ਸੀ। 8 ਨਵੰਬਰ ਦੀ ਰਾਤ 8 ਵਜੇ ਪੀਐਮ ਮੋਦੀ ਨੇ 500-1000 ਦੇ ਨੋਟ ਬੰਦ ਕਰ ਦਿੱਤੇ ਸੀ, ਜਿਸ ਤੋਂ ਬਾਅਦ ਪੂਰਾ ਦੇਸ਼ ਬੈਂਕ ਦੇ ਸਾਹਮਣੇ ਜਾ ਕੇ ਖੜ੍ਹਾ ਹੋ ਗਿਆ। ਰਾਹੁਲ ਗਾਂਧੀ ਨੇ ਪੁੱਛਿਆ ਕਿ ਕੀ ਇਸ ਨਾਲ ਕਾਲਾ ਧਨ ਖਤਮ ਹੋਇਆ ਹੈ? ਕੀ ਲੋਕਾਂ ਨੂੰ ਇਸ ਨਾਲ ਫਾਇਦਾ ਹੋਇਆ? ਦੋਵੇਂ ਸਵਾਲਾਂ ਦਾ ਜਵਾਬ ਨਹੀਂ ਹੈ।
Narendra Modi
ਰਾਹੁਲ ਗਾਂਧੀ ਨੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨੋਟਬੰਦੀ ਨਾਲ ਸਿਰਫ ਅਮੀਰਾਂ ਨੂੰ ਫਾਇਦਾ ਮਿਲਿਆ ਹੈ, ਲੋਕਾਂ ਦਾ ਪੈਸਾ ਘਰਾਂ ਵਿਚੋਂ ਕਢਵਾ ਕੇ ਉਸ ਦੀ ਵਰਤੋਂ ਨਾਲ ਅਮੀਰ ਲੋਕਾਂ ਦਾ ਕਰਜ਼ ਮੁਆਫ ਕਰ ਦਿੱਤਾ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦਾ ਦੂਜਾ ਮਕਸਦ ਜ਼ਮੀਨ ਨੂੰ ਸਾਫ ਕਰਨਾ ਸੀ। ਦੇਸ਼ ਦਾ ਅਸੰਗਠਿਤ ਖੇਤਰ ਕੈਸ਼ ‘ਤੇ ਕੰਮ ਕਰਦਾ ਹੈ, ਨੋਟਬੰਦੀ ਨਾਲ ਕੈਸ਼ਲੈੱਸ ਇੰਡੀਆ ਦੀ ਗੱਲ ਕੀਤੀ ਗਈ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਖੇਤਰ ਖਤਮ ਹੋ ਜਾਵੇਗਾ।
Economy
ਇਸ ਕਾਰਨ ਕਿਸਾਨ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ 31 ਅਗਸਤ ਨੂੰ ਇਸ ਸੀਰੀਜ਼ ਦਾ ਪਹਿਲਾ ਹਿੱਸਾ ਜਾਰੀ ਕੀਤਾ ਸੀ, ਜਿਸ ਵਿਚ ਉਹਨਾਂ ਨੇ ਮੋਦੀ ਸਰਕਾਰ ‘ਤੇ ਕਈ ਇਲਜ਼ਾਮ ਲਗਾਏ। ਉਹਨਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਹਨਾਂ ਦੀਆਂ ਗ਼ਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ।