
'ਕਿਸਾਨ ਤਾਂ ਮੇਰੇ ਲਈ ਮਰ ਜਾਣ'
ਜਲੰਧਰ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਕਿਸਾਨਾਂ ਵੱਲੋਂ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਬਹੁਤ ਹੀ ਮਾੜੀ ਹੋ ਜਾਵੇਗੀ। ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨ ਧਰਨੇ ਤੇ ਰੋਸ ਪ੍ਰਦਰਸ਼ਨ ਜਾਰੀ ਹਨ।
Farmer Protest
ਹੁਣ ਕਿਸਾਨਾਂ ਨੇ ਬੀਜੇਪੀ ਵਰਕਰਾਂ ਦੇ ਘਰ ਦਾ ਘਿਰਾਓ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਕਿਸਾਨਾਂ ਨੇ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕਰਨ ਜਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੰਸ ਰਾਜ ਹੰਸ ਆਪਣੇ ਘਰ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕਿਸਾਨ ਬੇਸ਼ੱਕ ਮੇਰੇ ਘਰ ਦਾ ਘਿਰਾਓ ਕਰ ਲੈਣ ਪਰ ਮੈਨੂੰ ਮਾਰਨ ਨਾ ਇਸਦੇ ਨਾਲ ਹੀ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ
Hansraj Hans
ਕਿ ਉਹ ਵੱਡੇ ਬੰਦੇ ਨੇ ਵੱਡੀਆਂ ਗੱਲਾਂ ਨੇ ਕਦੋਂ ਗੰਠਬੰਧਨ ਤੋੜਦੇ ਆ ਤੇ ਕਦੋਂ ਗੰਠਬੰਧਨ ਜੋੜਦੇ ਨੇ ਇਹ ਉਹਨਾਂ ਦੀਆਂ ਗੱਲਾਂ ਨੇ। ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਅੱਜ ਸਿਆਸਤ ਕਰਨ ਨਹੀਂ ਆਇਆ ਸਗੋਂ ਇਹ ਕਹਿਣ ਆਇਆ ਕਿ ਜੇ ਤੁਹਾਨੂੰ ਲੱਗਦਾ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਜਾਂਦਾ ਹੈ ਤਾਂ ਮਾਂ ਕਿਸੇ ਗਿਣਤੀ ਵਿੱਚ ਆਉਂਦਾ ਹਾਂ ਜੇ ਮੈਂ ਕਿਸੇ ਗਿਣਤੀ ਵਿੱਚ ਆਉਂਦਾ ਹਾਂ ਤਾਂ ਇੱਕ ਤਾਂ ਮੈਨੂੰ ਕੁੱਟਿਓ ਮਾਰਿਓ ਨਾ, ਗਾਲਾਂ ਨਾ ਕੱਢਿਓ, ਮੇਰੇ ਬੱਚੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਓ।
Hansraj Hans
ਜੇ ਕੋਈ ਉੱਲੂ ਦਾ ਪੱਠਾ ਮੇਰੇ ਘਰ ਨੂੰ ਅੱਗ ਲਾ ਦੇਵੇ ਫਿਰ ਮੈਂ ਕਿਸਦੀ ਮਾਂ ਨੂੰ ਮਾਸੀ ਆਖਾਂਗਾ। ਮੈਂ ਆਪਣੇ ਘਰ ਇਸ ਲਈ ਆਇਆ ਹਾਂਂ ਕਿ ਕਹਿੰਦੇ ਕਿਸਾਨਾਂ ਨੇ ਮੈਨੂੰ ਵੜਨ ਨਹੀਂ ਦੇਣਾ ਮੈਂ ਆਖਿਆ ਕਿਸਾਨ ਤਾਂ ਮੇਰੇ ਲਈ ਮਰ ਜਾਣ ਜਾਂ ਮੈਂ ਕਿਸਾਨਾਂ ਲਈ ਮਰ ਜਾਵਾਂ।
Hansraj Hans
ਕਿਸਾਨਾਂ ਦਾ ਰੋਸ ਜਾਇਜ਼ ਹੈ, ਜਿਹਨਾਂ ਕਲਾਕਾਰਾਂ ਨੇ ਸਾਥ ਦਿੱਤਾ ਉਹਨਾਂ ਦੇ ਸ਼ਾਬਾਸ਼ ਹੈ ਪਰ ਹੁਣ ਸਿਆਸਤਦਾਨ ਇਹ ਨਾ ਸੋਚਣ ਕਿ ਹੁਣ ਫਟਾਫਟ ਤਾਜ ਸਾਨੂੰ ਮਿਲ ਜਾਵੇਗਾਂ 2022 ਦਾ। ਨਹੀਂ ਜੀ ਇਹ ਐਨਾ ਸੋਖਾ ਕੰਮ ਨਹੀਂ। ਪੰਜਾਬ ਦੇ ਲੋਕ ਸਾਰਾ ਕੁਝ ਜਾਂਦੇ ਹਨ। ਸਿਆਸਤ ਨਾ ਕਰਨ ਜੇ ਸੱਚੇ ਹਨ ਤਾਂ ਚਲੋ ਮੇਰੇ ਨਾਲ ਮੈਂ ਟਾਈਮ ਲੈ ਕੇ ਦੇਵਾਂਗਾ ਪ੍ਰਧਾਨਮੰਤਰੀ ਤੋਂ ਮੈਂ ਜਿੰਮੇਵਾਰੀ ਲੈਣਾ ਹਾਂ।
ਮੈਨੂੰ ਸਿਆਸਤ ਨਹੀਂ ਆਉਂਦੀ ਮੈਂ ਪਾਰਟੀਲੀਮੈਂਟ ਵਿੱਚ ਵੀ ਆਪਣੇ ਹਿਸਾਬ ਨਾਲ ਬੋਲਦਾ। ਹੁਣ ਜੋ ਮੈਂ ਆਪਣੀ ਪਾਰਟੀ ਵਿੱਚ ਬੋਲ ਕੇ ਆਇਆ ਉਹ ਹੁਣ ਫਾਰਵਰਡ ਕਰਵਾ ਲਓ। ਇਹ ਨਹੀਂ ਕਿ ਮੈਂ ਦਿੱਲੀ ਕੁਝ ਹੋਰ ਬੋਲਾਂਗਾਂ, ਅੰਬਾਲੇ ਕੁਝ ਹੋਰ,ਇੱਥੇ ਕੁਝ ਹੋਰ ਬੋਲਾਂਗਾਂ ਲਾਹਣਤ ਹੈ ਮੇਰੇ ਸੋਫੀ ਹੋਣ ਤੇ।
ਇਸਦੇ ਨਾਲ ਹੀ ਉਤਰ ਪ੍ਰਦੇਸ਼ ਦੇ ਜ਼ਿਲੇ ਹਾਥਰਸ ਵਿੱਚ ਇੱਕ ਦਲਿਤ ਕੁੜੀ ਨਾਲ ਹੋਏ ਬਲਾਤਕਾਰ ਬਾਰੇ ਬੋਲਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਪਹਿਲਾਂ ਤਾਂ ਦਲਿਤ ਸਬਦ ਦੀ ਵਰਤੋਂ ਕਰਨਾ ਬੰਦ ਕਰ ਦਵੋ ਤੇ ਧੀ ਸੀਰਿਆਂ ਦੀ ਸਾਂਝੀ ਹੁੰਦੀ ਹੈ ਅਤੇ ਅਸੀਂ ਧੀਆਂ ਲਈ ਹਮੇਸ਼ਾਂ ਖੜੇ ਹਾਂ। ਉਸ ਧੀ ਨਾਲ ਜਦੋਂ ਤੱਕ ਇੰਨਸਾਫ ਨਹੀਂ ਮਿਲੇਗਾਂ ਮੈਂ ਉਦੋਂ ਤੱਕ ਨਹੀਂ ਟਿਕਾਂਗਾ।