
ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਹੈ ਵੱਡੀ ਲੁੱਟ
ਰਾਜਪੁਰਾ: ਕਿਸਾਨ ਮੰਡੀ ਵਿਚ ਪ੍ਰੇਸ਼ਾਨ ਨਹੀਂ ਹੋਣੇ ਚਾਹੀਦੇ ਅਤੇ ਸਮੇਂ ਸਿਰ ਝੋਨੇ ਦੀ ਬੋਲੀ ਯਕੀਨੀ ਬਣਾਈ ਜਾਵੇ, ਇਹ ਹੁਕਮ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਰਕੀਟ ਕਮੇਟੀ ਨੂੰ ਹੁਕਮ ਦਿੱਤੇ ਹਨ
Farmer Protest
ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਕਿਸਾਨ ਭੁੱਖਾ ਪਿਆਸਾ ਤੱਪਦੀ ਧੁੱਪ 'ਚ ਮੰਡੀ ਵਿਚ ਜੀਰੀ ਦੀ ਬੋਲੀ ਦੀ ਉਡੀਕ ਕਰ ਰਿਹਾ ਹੈ। ਮਾਰਕੀਟ ਕੇਮਟੀ ਵੱਲੋਂ ਨਾ ਹੀ ਕਿਸਾਨਾਂ ਦੇ ਛਾਂ ਵਿਚ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ
Farmer Protest
ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦੇ ਨਾਲ ਆੜਤੀ ਵੀ ਪ੍ਰੇਸ਼ਾਨ ਹਨ। ਰਾਤ ਨੂੰ ਮੰਡੀ ਵਿਚ ਚੌਂਕੀਦਾਰ ਨਾ ਹੋਣ ਕਾਰਨ ਜੀਰੀ ਦੀ ਵੱਡੀ ਪੱਧਰ ਉਤੇ ਚੋਰੀ ਹੋ ਰਹੀ ਹੈ। ਕਿਸਾਨਾਂ ਦੀ ਮੰਡੀ ਵਿਚ ਵੱਡੀ ਲੁੱਟ ਹੋ ਰਹੀ ਹੈ।
Peddy in Mandis
ਬਜ਼ੁਰਗ ਕਿਸਾਨ ਬੋਰੀਆਂ ਉਤੇ ਰਾਤ ਨੂੰ ਸੋਂ ਕੇ ਆਪਣੀ ਜੀਰੀ ਦੀ ਰਾਖੀ ਕਰਨ ਲਈ ਮਜ਼ਬੂਰ ਹਨ। ਕਿਸਾਨਾਂ ਨੇ ਦੱਸਿਆ ਕਿ ਪੁੱਤਾ ਵਾਂਗੂ ਪਾਲੀ ਜੀਰੀ ਵੇਚਣ ਲਈ ਰਾਜਪੁਰਾ ਦੀ ਮੰਡੀ ਵਿਚ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਾਂ ਪਰ ਸਾਡੀ ਕੋਈ ਬਾਤ ਨਹੀਂ ਪੁੱਛ ਰਿਹਾ।