
2 ਲੱਖ 32 ਹਜ਼ਾਰ ਰੁਪਏ ਦਾ ਹੋਇਆ ਜ਼ੁਰਮਾਨਾ
ਹਰਦੋਈ: ਉੱਤਰ ਪ੍ਰਦੇਸ਼ ਰਾਜ ਦੇ ਹਰਦੋਈ ਜ਼ਿਲ੍ਹੇ ਵਿਚ ਖੇਤਾਂ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਫਲਾਇਰਾਂ ਨੇ ਜ਼ਿਲ੍ਹੇ ਦੇ ਪੰਜ ਤਹਿਸੀਲ ਖੇਤਰਾਂ ਵਿਚ ਪਰਾਲੀ ਸਾੜਨ ਵਾਲੇ 66 ਕਿਸਾਨਾਂ ਤੇ 2 ਲੱਖ 32 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜ਼ਿਲ੍ਹਾ ਅਧਿਕਾਰੀ ਪੁਲਕਿਤ ਖੇਰ ਨੇ ਦਸਿਆ ਕਿ ਇਸ ਦੇ ਲਈ ਸਾਰੀਆਂ ਤਹਿਸੀਲਾਂ ਵਿਚ ਉਪ ਜ਼ਿਲ੍ਹਾ ਅਧਿਕਾਰੀਆਂ ਦੀ ਅਗਵਾਈ ਵਿਚ ਫਲਾਇਰ ਦਾ ਗਠਨ ਕੀਤਾ ਗਿਆ ਹੈ।
Paddy
ਇਹਨਾਂ ਵਿਚੋਂ ਸਬੰਧਿਤ ਖੇਤਰਾਂ ਦੇ ਸੀਓ ਅਤੇ ਦੋ-ਦੋ ਹੋਰ ਕਰਮੀ ਸ਼ਾਮਲ ਹਨ। ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ਵਿਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ। ਉਹਨਾਂ ਦਸਿਆ ਕਿ ਸ਼ਾਹਾਬਾਦ ਤਹਿਸੀਲ ਖੇਤਰ ਦੇ ਗ੍ਰਾਮ ਆਗਮਪੁਰ, ਸਿਕੰਦਰਪੁਰ ਨਰਕਤਰਾ ਵਿਚ ਪਰਾਲੀ ਸਾੜਨ ਵਾਲੇ 46 ਕਿਸਾਨਾਂ ਤੇ 1,72,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਇੱਥੇ ਲਾਪਰਵਾਹੀ ਤੇ ਖੇਤੀ ਵਿਭਾਗ ਦੇ ਤਕਨੀਕੀ ਸਹਾਇਕ ਮੁਹੰਮਦ ਖਾਲਿਦ ਅਤੇ ਖੇਤਰੀ ਲੇਖਪਾਲ ਰਾਜੀਵ ਕੁਮਾਰ ਨੂੰ ਪ੍ਰਤੀਕੂਲ ਐਂਟਰੀ ਦਿੱਤੀ ਗਈ ਹੈ।
Paddy
ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਹੁਣ ਇਹਨਾਂ ਦੇ ਖੇਤਰਾਂ ਵਿਚ ਜੇ ਪਰਾਲੀ ਸਾੜਨ ਦੀ ਸੂਚਨਾ ਮਿਲੀ ਤਾਂ ਉਹਨਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਰੇ ਨੇ ਦਸਿਆ ਕਿ ਸਵਾਯਜਰਾਜ ਤਹਿਸੀਲ ਖੇਤਰ ਦੇ ਗ੍ਰਾਮ ਬਸਿਆ ਅਤੇ ਸਹਜਨਪੁਰ ਵਿਚ ਪੰਜ ਕਿਸਾਨਾਂ ਤੇ 15,750 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।
Paddy
ਉੱਥੇ ਹੀ ਸਦਰ ਤਹਿਸੀਲ ਖੇਤਰ ਵਿਚ ਕਨਹੇਰੀ, ਪੁਰੌਰੀ, ਏਜਾ ਫਾਰਮ, ਕਨੇਰੀ ਵਿਚ 13 ਕਿਸਾਨਾਂ ਤੇ 38, 750 ਰੁਪਏ ਅਤੇ ਬਿਲਗ੍ਰਾਮ ਵਿਚ ਦੋ ਕਿਸਾਨਾਂ ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਖੇਤੀ ਡਿਪਟੀ ਡਾਇਰੈਕਟਰ ਆਸ਼ੁਤੋਸ਼ ਮਿਸ਼ਰਾ ਨੇ ਦਸਿਆ ਕਿ ਹਰ ਖੇਤ ਦਾ ਗਾਟਾ ਨੰਬਰ ਪੂਰੇ ਵੇਰਵੇ ਨਾਲ ਅਪਲੋਡ ਕੀਤਾ ਜਾ ਸਕਦਾ ਹੈ। ਪ੍ਰਦੂਸ਼ਣ ਰੋਕਣ ਦੀ ਕਵਾਇਦ ਵਿਚ ਨਿਗਰਾਨੀ ਸੇਟੇਲਾਈਟ ਨਾਲ ਹੋ ਰਹੀ ਹੈ।
ਕੋਈ ਵੀ ਕਿਸਾਨ ਪਰਾਲੀ ਸਾੜੇਗਾ ਤਾਂ ਸੇਟੇਲਾਈਟ ਤੇ ਉਸ ਦੀ ਰਿਕਾਡਿੰਗ ਹੋ ਜਾਵੇਗੀ। ਬਾਅਦ ਵਿਚ ਵੇਰਵੇ ਨਾਲ ਸਬੰਧਿਤ ਜ਼ਿਲ੍ਹਾ ਡਿਪਟੀ ਡਾਇਰੈਕਟਰ ਖੇਤੀਬਾੜੀ ਕੋਲ ਪਹੁੰਚ ਜਾਵੇਗਾ ਅਤੇ ਫਿਰ ਜ਼ੁਰਮਾਨੇ ਦੀ ਕਾਰਵਾਈ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।