
ਸੋਨੀਪਤ ਦੇ ਨੇੜੇ ਵਾਪਰਿਆ ਸੜਕ ਹਾਦਸਾ
ਚੰਡੀਗੜ੍ਹ: ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਾਠਗੜ੍ਹ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਕਿਸਾਨ ਸੁਰਦਿੰਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
Farmer
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸੁਰਿੰਦਰ ਸਿੰਘ (50 ਸਾਲ) ਪੁੱਤਰ ਮੇਜਰ ਸਿੰਘ ਅਪਣੇ ਟਰੈਕਟਰ-ਟਰਾਲੀ 'ਤੇ ਕਰੀਬ 10 ਕਿਸਾਨਾਂ ਨਾਲ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਬੀਤੀ ਰਾਤ ਕਰੀਬ 9 ਵਜੇ ਸੋਨੀਪਤ ਨੇੜੇ ਉਹਨਾਂ ਦਾ ਟਰੈਕਟਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਸੁਰਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।