Farmers Protest: ਕਿਸਾਨ ਅੰਦੋਲਨ 2 ਨੂੰ ਮਿਲਿਆ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਮਰਥਨ
Published : Mar 6, 2024, 6:59 pm IST
Updated : Mar 6, 2024, 6:59 pm IST
SHARE ARTICLE
Kisan Andolan 2 got support of Khap Panchayats of Haryana
Kisan Andolan 2 got support of Khap Panchayats of Haryana

ਦੇਸ਼ ਭਰ ਦੇ ਕਿਸਾਨ, ਮਜ਼ਦੂਰ ਅਤੇ ਆਦਿਵਾਸੀ ਰੇਲਾਂ ਅਤੇ ਬੱਸਾਂ ਰਾਹੀਂ ਦਿੱਲੀ ਵਲ ਹੋਏ ਰਵਾਨਾ

Farmers Protest: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ 2 ਦਾ ਅੱਜ 23ਵਾਂ ਦਿਨ ਹੈ। ਇਸ ਦੌਰਾਨ ਹਰਿਆਣਾ ਦੇ ਰੋਹਤਕ ਵਿਚ ਅੱਜ ਇਕ ਸਰਬ ਖ਼ਾਪ ਪੰਚਾਇਤ ਹੋਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਸ਼ੋਕ ਬੁਲਾਰਾ ਨੇ ਦਸਿਆ ਕਿ ਸਰਬ ਖਾਪ ਪੰਚਾਇਤ ਨੇ ਕਿਸਾਨ ਅੰਦੋਲਨ 2 ਦਾ ਸੰਪੂਰਨ ਸਮਰਥਨ ਕਰਨ ਦਾ ਫੈਸਲਾ ਲਿਆ ਹੈ ਅਤੇ ਪੰਚਾਇਤ ਨੇ ਸਰਕਾਰ ਨੂੰ ਮੰਗਾਂ ਮੰਨਣ ਸਬੰਧੀ ਚਿਤਾਵਨੀ ਵੀ ਦਿਤੀ ਹੈ।

ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਘੁੰਮਣ, ਅਮਰਜੀਤ ਰਾੜਾ, ਸਤਨਾਮ ਸਿੰਘ ਬਾਗਰੀਆਂ ਅਤੇ ਐਡਵੋਕੇਟ ਅਸ਼ੋਕ ਬੁਲਾਰਾ ਨੇ ਜਾਣਕਾਰੀ ਦਿਤੀ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜੇ ’ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿਚ ਬੀਬੀਆਂ ਦਾ ਜੱਥਾ ਸ਼ੰਭੂ ਅਤੇ ਖਨੌਰੀ ਮੋਰਚੇ ਉਤੇ ਪਹੁੰਚੇਗਾ।

Photo

ਉਨ੍ਹਾਂ ਇਹ ਵੀ ਦਸਿਆ ਕਿ 6 ਮਾਰਚ ਨੂੰ ਜੋ ਮੋਰਚੇ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ, ਉਸ ਵਿਚ ਯੂਪੀ ਦੇ ਫਿਰੋਜ਼ਾਬਾਦ ਤੋਂ ਚੱਲ ਕੇ ਰੇਲ ਰਾਹੀ ਮੰਡਲ ਆਰਮੀ ਦਾ ਇਕ ਜਥਾ 3:30 ਵਜੇ ਜੰਤਰ ਮੰਤਰ ਪੁੱਜ ਚੁੱਕਾ ਹੈ। ਰਾਜਸਥਾਨ ਦੇ ਬਹਰਾਂ ਜ਼ਿਲ੍ਹੇ ਤੋਂ ਧਰਮਾਂ ਧਾਕੜ ਅਤੇ ਉਨ੍ਹਾਂ ਦੇ 50 ਸਾਥੀਆਂ ਨੂੰ ਰਾਜਸਥਾਨ ਵਿਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਕੱਲ ਰਾਤ ਹੀ ਡਿਟੇਨ ਕਰ ਲਿਆ ਸੀ ਅਤੇ ਹਾਲੇ ਤਕ ਵੀ ਉਹ ਪੁਲਿਸ ਹਿਰਾਸਤ ਵਿਚ ਹਨ। ਰਾਜਸਥਾਨ ਦੇ ਹੀ ਬੂੰਦੀ ਜ਼ਿਲ੍ਹੇ ਵਿਚੋਂ ਕਿਸਾਨਾਂ ਦਾ ਜਥਾ, ਜੋ ਕਿ ਰੇਲ ਰਾਹੀਂ ਦਿੱਲੀ ਜਾ ਰਿਹਾ ਸੀ, ਨੂੰ ਸਵਾਈ ਮਾਧੋਪੁਰ ਵਿਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਡਿਟੇਨ ਕਰ ਲਿਆ, ਰਾਜਸਥਾਨ ਦੇ ਹੀ ਦੌਸਾ ਜ਼ਿਲ੍ਹੇ ਵਿਚੋਂ 3:30 ਵਜੇ ਕਿਸਾਨਾਂ ਦਾ ਇਕ ਜੱਥਾ ਦਿੱਲੀ ਲਈ ਰਵਾਨਾ ਹੋਇਆ ਹੈ।

ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਅਤੇ ਦੱਖਣ ਭਾਰਤ ਤੋਂ ਆ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਫਿਲਹਾਲ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਦਸਿਆ ਕਿ ਪੱਛਮੀ ਬੰਗਾਲ ਤੋਂ ਕਿਸਾਨਾਂ ਦਾ ਜਥਾ ਟਿਕਟਾਂ ਨਾ ਮਿਲਣ ਕਰ ਕੇ ਚੱਲ ਨਹੀਂ ਸਕਿਆ ਅਤੇ ਜਿਵੇਂ ਹੀ ਉਨ੍ਹਾਂ ਨੂੰ ਟਿਕਟਾਂ ਮਿਲ ਜਾਣਗੀਆਂ ਤਾਂ ਉਹ ਦਿੱਲੀ ਵੱਲ ਰਵਾਨਾ ਹੋਣਗੇ। ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਉਤੇ ਸਵਾਲ ਚੁੱਕਿਆ ਕਿ ਕਿਸਾਨਾਂ ਨੂੰ ਰੇਲਾਂ ਰਾਹੀਂ ਦਿੱਲੀ ਕਿਉਂ ਨਹੀਂ ਆਉਣ ਦਿਤਾ ਜਾ ਰਿਹਾ?

ਉਨ੍ਹਾਂ ਕਿਹਾ ਕਿ ਇਸ ਤੋਂ ਦੋ ਚੀਜ਼ਾਂ ਸਾਫ ਹੁੰਦੀਆਂ ਨੇ ਇਕ ਤਾਂ ਸਰਕਾਰ ਕਿਸਾਨਾਂ ਨੂੰ ਦਿੱਲੀ ਵਿਚ ਆਉਣ ਨਹੀਂ ਦੇਣਾ ਚਾਹੁੰਦੀ ਅਤੇ ਦੂਸਰਾ ਇਹ ਕਿ ਕਿਸਾਨ ਅੰਦੋਲਨ 2 ਪੂਰੇ ਭਾਰਤ ਵਿਚ ਫ਼ੈਲਿਆ ਹੋਇਆ ਹੈ ਨਾ ਕਿ ਸਿਰਫ ਪੰਜਾਬ ਵਿਚ। ਉਨ੍ਹਾਂ ਦਸਿਆ ਕਿ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿਚ ਰੇਲਾਂ ਰੋਕੇਗਾ, ਇਸ ਦੌਰਾਨ ਪੰਜਾਬ ਵਿਚ 22 ਜ਼ਿਲ੍ਹਿਆਂ ਵਿਚ ਰੇਲਾਂ ਰੋਕੀਆਂ ਜਾਣਗੀਆਂ।

(For more Punjabi news apart from Kisan Andolan 2 got support of Khap Panchayats of Haryana, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement