ਮਾਨਸਾ 'ਚ ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਨਹਿਰ ਟੁੱਟਣ ਨਾਲ ਫਸਲਾਂ ਤਬਾਹ
Published : Jul 6, 2020, 1:48 pm IST
Updated : Jul 6, 2020, 1:48 pm IST
SHARE ARTICLE
Canal Collapse Crops Destroyed Mansa Government of Punjab
Canal Collapse Crops Destroyed Mansa Government of Punjab

ਪਿੰਡ ਗਾਗੋਵਾਲ ਦੇ ਨਜ਼ਦੀਕ ਮੂਸਾ ਰਜਵਾਹੇ 'ਚ ਪਈ ਦਰਾਰ

ਮਾਨਸਾ: ਬੀਤੇ ਦਿਨੀਂ ਹੋਈ ਭਾਰੀ ਬਰਸਾਤ ਜਿੱਥੇ ਕਈਆਂ ਲਈ ਰਾਹਤ ਬਣ ਕੇ ਉਭਰੀ ਓਥੇ ਹੀ ਮਾਨਸਾ ਦੇ ਪਿੰਡ ਗਾਗਵਾਲ ਦੇ ਲੋਕਾਂ ਲਈ ਇਹ ਬਰਸਾਤ ਆਫਤ ਬਣ ਕੇ ਆਈ। ਦਰਅਸਲ ਇੱਥੇ ਬਰਸਾਤ ਨੇ ਸਭ ਖਤਮ ਕਰ ਕੇ ਰੱਖ ਦਿੱਤਾ। ਜਿੱਥੇ ਮੂਸਾ ਰਜਾਵਾਹਾ 'ਚ 80 ਫੁੱਟ ਦੇ ਕਰੀਬ ਪਾੜ ਪੈਣ ਨਾਲ ਕਈ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ।

HadMansa

ਦਰਅਸਲ ਬੀਤੇ ਰਾਤ ਆਏ ਤੇਜ਼ ਝਖੜ ਕਾਰਨ ਨਹਿਰ ਵਿਚ ਦਰਖਤ ਡਿੱਗਣ ਕਾਰਨ ਵੱਡਾ ਪੈਣ ਪੈ ਗਿਆ ਜਿਸ ਤੋਂ ਬਅਦ ਪਿੰਡ ਦੇ ਲੋਕਾਂ ਨੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਸੰਭਵ ਨਾ ਹੋ ਸਕਿਆ ਜਿਸ ਤੋਂ ਬਾਅਦ ਦਰਾਰ ਵਧਦੀ ਗਈ ਤੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆਉਂਦੀਆਂ ਗਈਆਂ।

Farmer Farmer

ਲੋਕਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਪਰ ਕਿਸੇ ਨੇ ਦਰਾਰ ਨੂੰ ਭਰਨ ਦਾ ਯਤਨ ਨਾ ਕੀਤਾ। ਓਨ੍ਹਾਂ ਕਿਹਾ ਜੇਕਰ ਜਲਦ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਇਹ ਦਰਾਰ ਵਧ ਕੇ 200 ਫੁੱਟ ਦੇ ਕਰੀਬ ਜਾ ਸਕਦੀ ਹੈ ਜਿਸ ਨਾਲ ਉਹਨਾਂ ਦੀਆਂ ਰਹਿੰਦੀਆਂ ਖੁਹਦੀਆਂ ਫਸਲ਼ਾਂ ਵੀ ਤਬਾਹ ਹੋ ਜਾਣਗੀਆਂ। ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਮੇਂ ਸਿਰ ਸਫਾਈ ਨਹੀਂ ਕੀਤੀ ਗਈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁੱਗਤਣਾ ਪੈ ਰਿਹਾ।

fMansa

ਪਿੰਡ ਵਾਸੀ ਦਾ ਕਹਿਣਾ ਹੈ ਕਿ ਇਸ ਨਹਿਰ ਦੇ ਪਾਣੀ ਕਾਰਨ ਰਕਬਾ ਦੱਬ ਚੁੱਕਾ ਤੇ ਜੀਰੀ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਮੌਕੇ ਤੇ ਪ੍ਰਸ਼ਾਸ਼ਨ ਤਾਂ ਪਹੁੰਚ ਗਿਆ ਹੈ ਪਰ ਹੁਣ ਉਹਨਾਂ ਕੋਲ ਕੋਈ ਹੱਲ ਨਹੀਂ ਹੈ। ਨਹਿਰ ਦਾ ਪਾਣੀ ਡੇਢ ਤੋਂ 200 ਏਕੜ ਤੱਕ ਫੈਲ ਸਕਦਾ ਹੈ।

fMansa

ਕਿਸਾਨ ਤਾਂ ਪਹਿਲਾਂ ਹੀ ਮਾਰ ਹੇਠ ਹਨ ਉਤੋਂ ਇਹ ਕੁਦਰਤੀ ਆਫ਼ਤਾਂ। ਓਧਰ ਮੌਕੇ 'ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਦਰਖਤ ਡਿੱਗਣ ਕਾਰਨ ਪਾਣੀ ਓਵਰ ਫਲੋ ਹੋਣ ਕਾਰਨ ਦਰਾਰ ਪਈ ਹੈ ਜਿਸ ਤੋਂ ਬਾਅਦ ਪਿੱਛੋਂ ਪਾਣੀ ਦਾ ਵਹਾਅ ਘਟਾ ਕੇ ਦਰਾਰ ਭਰਨ ਲਈ ਹਰ ਸਭੰਵ ਯਤਨ ਕੀਤੇ ਜਾ ਰਹੇ ਹਨ।

gMansa

ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਜੇਸੀਬੀ ਮੰਗਵਾ ਕੇ ਏਜੰਸੀ ਲਗਾ ਦਿੱਤੀ ਹੈ ਤੇ ਇਸ ਪਾਣੀ ਨੂੰ ਰੋਕਣ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ। ਦੱਸ ਦੇਈਏ ਕਿ ਸੂਬੇ 'ਚ ਬਰਸਾਤ ਦੇ ਮੌਸਮ ਆਉਣ ਤੋਂ ਪਹਿਲਾਂ ਹੀ ਲੋਕਾਂ ਵੱਲ ਨਹਿਰ ਨਾਲੀਆਂ ਦੀਆਂ ਸਫਾਈਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਮਾਨਸੂਨ ਦੀ ਸ਼ੁਰੂਆਤ 'ਚ ਹੀ ਪਈ ਇਸ ਦਰਾਰ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement