
“ਨੀਂਵੇ ਖੇਤ ਹੋਣ ਕਰ ਕੇ ਆਸ-ਪਾਸ ਦਾ ਪਾਣੀ ਹੋ ਜਾਂਦਾ ਜਮ੍ਹਾਂ”
ਮਾਨਸਾ: ਖੇਤਾਂ ’ਚ ਗੋਡੇ ਗੋਡੇ ਖੜ੍ਹਾ ਪਾਣੀ ਕਿਸਾਨਾਂ ਦੇ ਸਾਹ ਸੁਕਾ ਰਿਹਾ ਹੈ। ਇਹ ਮਾਮਲਾ ਮਾਨਸਾ ਦੇ ਪਿੰਡ ਘੂੱਦੂਵਾਲਾ ਦਾ ਹੈ ਜਿੱਥੇ ਲਗਾਤਾਰ ਪਏ ਮੀਂਹ ਨੇ ਕਿਸਾਨਾਂ ਦੀ ਸੈਂਕੜੇ ਏਕੜ ਖੜ੍ਹੀ ਫ਼ਸਲ ਨੂੰ ਡਬੋ ਕੇ ਰੱਖ ਦਿੱਤਾ ਹੈ। ਉੱਧਰ ਨਿਰਾਸ਼ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਨੀਵੇਂ ਹੋਣ ਕਰ ਕੇ ਆਸੇ ਪਾਸੇ ਦੇ ਇਲਾਕਿਆਂ ਦਾ ਪਾਣੀ ਵੀ ਉਨ੍ਹਾਂ ਦੇ ਖੇਤਾਂ ’ਚ ਜਮ੍ਹਾ ਹੋ ਜਾਂਦਾ ਹੈ।
Crop
ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਸਰਕਾਰਾਂ ਦੇ ਅੱਗੇ ਅਪੀਲ ਕਰ ਚੁੱਕੇ ਹਾਂ ਪਰ ਹਾਲੇ ਤੱਕ ਸਾਡੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਤੇ ਆਏ ਸਾਲ ਸਾਨੂੰ ਵੱਡੇ ਨੁਕਸਾਨ ਵਿਚੋਂ ਗੁਜ਼ਰਨਾ ਪੈਂਦਾ ਹੈ। ਪਾਣੀ ਤੋਂ ਤੰਗ ਆਏ ਇਨ੍ਹਾਂ ਕਿਸਾਨਾਂ ਦੇ ਵੱਲੋਂ ਹੁਣ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
Farmer
ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਉਹਨਾਂ ਦੇ ਖੇਤਾਂ ਦੀ ਫ਼ਸਲ ਮਰ ਗਈ ਹੈ ਤੇ ਇਸ ਦਾ ਆਉਣ ਵਾਲੇ ਸਮੇਂ ਵਿਚ ਵੀ ਹੋਰ ਨੁਕਸਾਨ ਹੋਵੇਗਾ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਘਟਨਾ ਦਾ ਪੂਰਨ ਤੌਰ ਤੇ ਹੱਲ ਕੱਢਿਆ ਜਾਵੇ।
Farmer
ਉੱਧਰ ਇਸ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੀ ਗਰਦੋਰੀ ਦੇ ਹੁਕਮ ਦੇ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
Farmers
ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਗਈ ਤੇ ਉਹ ਦੋ ਦਿਨਾਂ ਦੇ ਵਿਚ ਹੀ ਇਸ ਦਾ ਹੱਲ ਕੱਢ ਦੇਣਗੇ। ਦੱਸ ਦੱਈਏ ਕਿ ਮੀਂਹ ਦੇ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਸਰਕਾਰ ਨੂੰ ਇਨ੍ਹਾਂ ਬੇਵਸ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਨ ਦੀ ਲੋੜ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।