
ਹਰ ਮਹੀਨੇ ਖਾਂਦਾ ਹੈ ਸਵਾ ਲੱਖ ਦੀ ਖੁਰਾਕ...
ਚੰਡੀਗੜ੍ਹ: ਤੁਹਾਨੂੰ ਸੁਣ ਕੇ ਅਜੀਬ ਲੱਗ ਸਕਦਾ ਹੈ ਪਰ ਰਾਜਸਥਾਨ ਦੇ ਪੁਸ਼ਕਰ ਵਿਚ ਲੱਗੇ ਦੁਨੀਆ ਦੇ ਸਭ ਤੋਂ ਵੱਡੇ ਪਸ਼ੂ ਮੇਲੇ ਵਿਚ ਇਸ ਵਾਰ ਇਕ ਝੋਟਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਝੋਟੇ ਦਾ ਨਾਮ ਭੀਮ ਹੈ। ਜਾਣਕਾਰੀ ਮੁਤਾਬਿਕ, ਇਸ ਝੋਟੇ ਦੀ ਕੀਮਤ ਲਗਪਗ 15 ਕਰੋੜ ਰੁਪਏਆ ਦੱਸੀ ਗਈ ਹੈ। ਇਸ ਦੀ ਵਜ੍ਹਾ ਹੈ ਕਿ 6 ਸਾਲ ਵਿਚ ਹੀ ਇਸ ਝੋਟੇ ਨੇ ਚੰਗਾ ਕੱਦ ਹਾਸਲ ਕਰ ਲਿਆ ਹੈ।
Murah Buffalo
ਇਸਦੇ ਮਾਲਕ ਜਵਾਹਰ ਜਹਾਂਗੀਰ ਨੇ ਦੱਸਿਆ ਕਿ ਮੁਰਾਹ ਨਸਲ ਦੇ ਇਸ ਝੋਟੇ ਦਾ ਵਜਨ ਕਰੀਬ 1300 ਕਿਲੋਗ੍ਰਾਮ ਹੈ। ਇਸਦੇ ਖਾਣ-ਪੀਣ ਅਤੇ ਦੇਖਭਾਲ ਵਿਚ ਹਰ ਮਹੀਨੇ ਕਰੀਬ ਸਵਾ ਲੱਖ ਰੁਪਏ ਦਾ ਖਰਚ ਆਉਂਦਾ ਹੈ। ਝੋਟੇ ਦੇ ਮਾਲਕ ਨੇ ਦੱਸਿਆ ਕਿ ਭੀਮ ਦੀ ਡਾਇਟ ਜੇਕਰ ਕੋਈ ਸੁਣ ਲਏ ਤਾਂ ਉਸਨੂੰ ਸ਼ਾਇਦ ਹੀ ਵਿਸ਼ਵਾਸ ਹੋਵੇਗਾ। ਇਹ ਰੋਜਾਨਾ ਲਗਪਗ ਇਕ ਕਿਲੋ ਘੀ, ਕਰੀਬ ਅੱਧਾ ਕਿਲੋ ਮੱਖਣ, ਸ਼ਹਿਦ, ਦੁੱਧ ਅਤੇ ਕਾਜੂ-ਬਦਾਮ ਸਭ ਕੁਝ ਖਾਂਦਾ ਹੈ। ਇਸਦੀ ਤਕੜੀ ਖੁਰਾਕ ‘ਤੇ ਲਗਪਗ ਸਵਾ ਲੱਖ ਦਾ ਖਰਚ ਆਉਂਦਾ ਹੈ।
Murah Buffalo
ਇਸ ਤੋਂ ਇਲਾਵਾ ਇਕ ਕਿਲੋਗ੍ਰਾਮ ਦੇ ਸਰੋਂ ਦੇ ਤੇਲ ਨਾਲ ਇਸਦੀ ਮਾਲਿਸ਼ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦੀ ਦੇਖਭਾਲ ਦੇ ਲਈ 4 ਲੋਕਾਂ ਨੂੰ ਲਗਾਇਆ ਗਿਆ ਹੈ। ਭੀਮ ਦੀ ਉਮਰ 6 ਸਾਲ ਹੈ ਅਤੇ ਇਸ ਉਮਰ ਵਿਚ ਹੀ ਇਸ ਝੋਟੇ ਨੇ ਅਪਣੇ ਹਮ ਉਮਰ ਦੇ ਦੂਜੇ ਝੋਟੇ ਨੂੰ ਕਾਫ਼ੀ ਵੱਡੀ ਕੱਦ ਕਾਠੀ ਪ੍ਰਾਪਤ ਕੀਤੀ ਹੈ। ਇਸ ਝੋਟੇ ਦੀ ਉਚਾਈ ਕਰੀਬ 6 ਫੁੱਟ ਅਤੇ ਲੰਬਾਈ 14 ਫੁੱਟ ਹੈ। ਦਰਅਸਲ, ਇਸ ਝੋਟੇ ਦਾ ਇਸਤੇਮਾਲ, ਮੱਝ ਗੱਭਣ ਕਰਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਜ਼ਿਆਦਾ ਦੁੱਧ ਦੇਣ ਵਾਲੀ ਮੱਝ ਪੈਦਾ ਹੋਵੇ। ਇਸ ਲਈ ਇਸ ਝੋਟੇ ਦੀ ਕੀਮਤ 15 ਕਰੋੜ ਰੁਪਏ ਲਗਾਈ ਗਈ ਹੈ।