ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆ ਚ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ : ਰਜਿੰਦਰ ਸਿੰਘ
Published : Apr 7, 2018, 1:15 pm IST
Updated : Apr 7, 2018, 1:15 pm IST
SHARE ARTICLE
wheat
wheat

ਸਮੇਂ ਸਿਰ ਕਣਕ ਦੀ ਖਰੀਦ ਅਤੇ ਕਿਸਾਨਾ ਨੂੰ ਉਹਨਾ ਦੀ ਪੇਮੈਂਟ ਸਮੇਂ ਸਿਰ ਦੇਣ ਲਈ ਸਬੰਧਤ ਵਿਭਾਗਾ ਨੂੰ ਸਖਤ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ

ਸਮਾਣਾ : ਅਨਾਜ ਮੰਡੀ ਸਮਾਣਾ ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਸ਼ੁਕਰਵਾਰ ਨੂੰ ਹਲਕਾ ਵਿਧਾਇਕ ਰਜਿੰਦਰ ਸਿੰਘ ਵਲੋਂ ਸਥਾਨਕ ਮੰਡੀ ਵਿਚ ਉਚੇਚੇ ਤੋਰ ਤੇ ਪਹੁੰਚ ਕੇ ਕਣਕ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਦਾ ਕੰਮ ਸ਼ੁਰੂ ਕਰਵਾ ਦਿੱਤਾ । ਇਸ ਮੋਕੇ ਮਾਰਕੀਟ ਕਮੇਟੀ ਸਮਾਣਾ ਦੇ ਸਕੱਤਰ ਪ੍ਰਭਲੀਨ ਸਿੰਘ ਚੀਮਾ, ਆੜਤੀ ਐਸੋਸਿਏਸ਼ਨ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਨੱਸੂਪੁਰ,ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਦੇ ਸਿਆਸੀ ਸੱਕਤਰ ਸੁਰਿੰਦਰ ਸਿੰਘ ਖੇੜਕੀ, ਆੜਤ ਐਸੋਸਿਏਸ਼ਨ, ਕਿਸਾਨ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਮੋਜੁਦ ਸਨ।  
ਅਨਾਜ ਮੰਡੀ ਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰਵਾਉਣ ਪੁੱਜੇ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਕਿਸੇ ਵੀ ਅਨਾਜ ਮੰਡੀ 'ਚ ਕਿਸੇ ਕਿਸਾਨ ਅਤੇ ਆੜਤੀ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆ ਵਿਚ ਕਿਸਾਨਾਂ ਵਲੋਂ ਵੇਚੀ ਗਈ ਕਣਕ ਦੀ ਫਸਲ ਦੀ ਅਦਾਇਗੀ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਨੁੰ 72 ਘੰਟਿਆ ਵਿਚ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਸੀਜਨ ਦੋਰਾਨ ਜੇਕਰ ਕਿਸੇ ਸਬੰਧਤ ਅਧਿਕਾਰੀ ਵਲੋਂ ਕਿਸੇ ਤਰਾਂ ਦੀ ਕੋਤਾਹੀ ਸਾਹਮਣੇ ਆਈ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ। ਸਮੇਂ ਸਿਰ ਕਣਕ ਦੀ ਖਰੀਦ ਅਤੇ ਕਿਸਾਨਾ ਨੂੰ ਉਹਨਾ ਦੀ ਪੇਮੈਂਟ ਸਮੇਂ ਸਿਰ ਦੇਣ ਲਈ ਸਬੰਧਤ ਵਿਭਾਗਾ ਨੂੰ ਸਖਤ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀਆਂ ਚ ਕੋਈ ਵੀ ਔਕੜ ਪੇਸ਼ ਨਾਂ ਆਵੇ।  
ਅੱਜ ਉਹਨਾਂ ਵਲੋਂ ਅਨਾਜ ਮੰਡੀ ਚ ਪਲੇਠੀ ਖਰੀਦ ਦੀ ਸ਼ੁਰੂਆਤ ਕਰਦਿਆਂ ਦੁਕਾਨ ਨੰਬਰ 9 ਨੱਸੂਪੁਰ ਟਰੇਡਿੰਗ ਕੰਪਨੀ ਤੇ ਕਿਸਾਨ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ 29 ਨੰਬਰ ਦੁਕਾਨ ਤੇ ਚਰਨਦਾਸ ਪੁੱਤਰ ਇੰਦਰਜੀਤ ਤੇ ਹਰਮੇਲ ਸਿੰਘ ਪੁੱਤਰ ਗੁਰਦਿਆਲ ਸਿੰਘ ਘਮੇੜੀ ਦੀ ਕਣਕ ਦੀ ਢੇਰੀ ਮਾਰਕਫੈਡ ਖਰੀਦ ਏਜੰਸੀ ਵਲੋਂ ਕਣਕ ਦੀ ਖਰੀਦ ਕਰਕੇ ਸ਼ੁਰੂ ਕੀਤੀ ਗਈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਂਦਿਆਂ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਅਤੇ ਲਿਫਟਿੰਗ ਦੇ ਸਰਕਾਰ ਵਲੋਂ ਪੁਰੇ ਪ੍ਰਬੰਧ ਕਰ ਲਏ ਗਏ ਹਨ ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਪੂਰੀ ਤਰ੍ਹਾਂ ਪਕਾ ਕੇ ਵਡਾਉਣ ਅਤੇ ਮੰਡੀਆ ਵਿਚ ਪੁਰੀ ਤਰ੍ਹਾਂ ਸੁੱਕੀ ਬਗੈਰ ਨਮੀ ਵਾਲੀ ਕਣਕ ਲੈਕੇ ਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ। 
ਇਸ ਮੌਕੇ ਸੁਰਿੰਦਰ ਸਿੰਘ ਖੇੜਕੀ, ਅਸ਼ਵਨੀ ਗੁਪਤਾ,ਪਰਦਮਨ ਸਿੰਘ ਵਿਰਕ,ਮਦਨ ਲਲੋਛੀ,ਪਵਨ ਬਾਂਸਲ,ਪ੍ਰਦੀਪ ਸ਼ਰਮਾ,ਰਜਿੰਦਰ ਬੱਲੀ,ਟਿੰਕਾ ਗਾਜੇਵਾਸ,ਸੰਕਰ ਜਿੰਦਲ,ਗੁਰਮੇਲ ਸਿੰਘ ਨਿਰਮਾਣ,ਪਾਲੀ ਕੋਛਰ,ਸੁਰੇਸ਼ ਗੋਗਿਆ,ਸੁਨੀਲ ਬੱਬਰ,ਯਸਪਾਲ ਸਿੰਗਲਾ,ਹੀਰਾ ਜੈਨ, ਅਮਰਜੀਤ ਸਿੰਘ ਟੋਡਰਪੁਰ,ਬਲਬੀਰ ਸਿੰਘ ਵੜੈਚ,ਰਾਜਪਾਲ ਸਿੰਘ ਬੰਮਣਾ,ਮਨੋਜ ਉਪਾਦਏ,ਰਾਮ ਬਾਬੂ ਪਾਂਡੇ,ਲਖਵਿੰਦਰ ਸਿੰਘ ਦਰਮਹੇੜੀ,ਕੁਲਦੀਪ ਸਿੰਘ ਦੀਪਾ,ਗੁਰਬਚਨ ਸਿੰਘ ਚਹਿਲ,ਕਾਕਾ ਦਰਦੀ,ਸੁਖਬੀਰ ਸਿੰਘ ਸੰੰਧੂ, ਆਦਿ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement