
ਇਸ ਮੌਕੇ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਗਿਲ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤਹਿਤ ਖਰੀਦ ਸੀਜਨ ਨੂੰ ਲੈਕੇ ਹਰ ਤਰਾਂ ਦੇ ਪ੍ਰਬੰਧ ਮੁੱਕਮਲ ਹਨ
ਨਾਭਾ : ਪੰਜਾਬ ਸੂਬੇ ਭਰ ਚ ਕਣਕ ਦਾ ਖਰੀਦ ਸੀਜਨ ਬੇਸ਼ਕ ਪਿਛਲੀ ਇੱਕ ਅਪ੍ਰੈਲ ਨੂੰ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਫਸਲ ਪੂਰੀ ਤਰਾਂ ਤਿਆਰ ਨਾ ਹੋਣ ਕਾਰਨ ਆਮਦ ਹੋਲੀ ਹੋਲੀ ਸ਼ੁਰੂ ਹੋ ਰਹੀ ਹੈ। ਇਸੇ ਤਰਾਂ ਅੱਜ ਏਸ਼ੀਆ ਦੀ ਦੂਜੇ ਨੰਬਰ 'ਚ ਸ਼ੁਮਾਰ ਨਾਭਾ ਅਨਾਜ ਮੰਡੀ ਵਿੱਚ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਤੇ ਮੰਤਰੀ ਧਰਮਸੋਤ ਦੇ ਸਪੁੱਤਰ ਤੇ ਯੂਥ ਕਾਂਗਰਸੀ ਗੁਰਪ੍ਰੀਤ ਸਿੰਘ ਨੇ ਬੋਲੀ ਕਰਵਾ ਕੇ ਅਧਿਕਾਰਤ ਤੋਰ ਤੇ ਖਰੀਦ ਸ਼ੁਰੂ ਕਰਵਾਈ ਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਐਸਡੀਐਮ ਵਲੋਂ ਪ੍ਰਬੰਧ ਪੁਖਤਾ ਬਣਾਉਣ ਨੂੰ ਲੈਕੇ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।
ਇਸ ਮੌਕੇ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਗਿਲ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤਹਿਤ ਖਰੀਦ ਸੀਜਨ ਨੂੰ ਲੈਕੇ ਹਰ ਤਰਾਂ ਦੇ ਪ੍ਰਬੰਧ ਮੁੱਕਮਲ ਹਨ। ਕਿਸਾਨਾਂ ਨੂੰ ਤੇ ਆੜਤੀਆਂ ਨੂੰ ਕਿਸੇ ਤਰਾਂ ਦੀਆਂ ਮੁਸ਼ਕਲਾਂ ਨਹੀਂ ਆਉਣ ਦਿਤੀਆਂ ਜਾਣਗੀਆਂ ਤੇ ਲਿਫਟਿੰਗ ਲਈ ਵੀ ਇੰਤਜਾਮ ਪੂਰੇ ਹਨ। ਮੰਤਰੀ ਸਪੁੱਤਰ ਤੇ ਯੂਥ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਧਰਮਸੋਤ ਅਤੇ ਆੜਤੀਆਂ ਐਸੋਸੀਏਸ਼ਨ ਪ੍ਰਧਾਨ ਜੀਵਨ ਗੁਪਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਖਰੀਦ ਪ੍ਰਬੰਧਾਂ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਤੇ ਆੜਤੀਆਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ, ਸ਼ਹਿਰੀ ਪ੍ਰਧਾਨ ਪਵਨ ਗਰਗ, ਪੀਏ ਚਰਨਜੀਤ ਬਾਤਿਸ਼,ਦਿਹਾਤੀ ਪ੍ਰਧਾਨ ਪਰਮਜੀਤ ਕਲਰਮਾਜਰੀ, ਜਗਦੀਸ਼ ਮਗੋ, ਜੱਟੀ ਅਭੇਪੂਰ, ਗਿਆਨ ਮਗੋ. ਇੱਛਿਆਮਾਂਨ ਭੋਜੋਮਾਜਰੀ ਤੋਂ ਇਲਾਵਾ ਇੰਸਪੈਕਟਰ ਪਨਗ੍ਰੇਨ ਵਰਿੰਦਰ ਸਿੰਘ,ਗੌਰਵ ਸਿੰਗਲਾ ਤੇ ਮਾਰਕਫੈਡ ਤੋਂ ਮਹਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜਰ ਸਨ।
ਮਾਰਕੀਟ ਕਮੇਟੀ ਦੇ ਸਾਰੇ ਇੰਤਜਾਮਾਂ ਮੁਕੰਮਲ ਦੇ ਦਾਅਵਿਆਂ ਦੇ ਉਲਟ ਹੈ ਸਥਿਤੀ
ਮਾਰਕੀਟ ਕਮੇਟੀ ਅਧਿਕਾਰੀਆਂ ਵਲੋਂ ਖਰੀਦ ਸੀਜਨ ਨੂੰ ਲੈਕੇ ਪੂਰੇ ਇੰਤਜਾਮਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਸਥਿਤੀ ਬਿਲਕੁਲ ਉਲਟ ਹੈ। ਮੰਡੀ ਵਿੱਚ ਜਗਾ ਜਗਾ ਕੁੜੇ ਕਰਕਟ ਦੇ ਢੇਰ ਲਗੇ ਹਨ ਤੇ ਅਵਾਰਾ ਪਸ਼ੂਆਂ ਦੀ ਮੰਡੀ ਵਿੱਚ ਭਰਮਾਰ ਹੈ.ਲੇਬਰ ਯੂਨੀਅਨ ਪ੍ਰਧਾਨ ਬੀਰਬਲ ਦਾ ਕਹਿਣਾ ਹੈ ਕਿ ਭਾਵੇਂ ਮਾਰਕੀਟ ਕਮੇਟੀ ਲੱਖ ਦਾਅਵੇ ਕਰੇ ਲੇਕਿਨ ਇੰਤਜਾਮ ਸਹੀ ਨਹੀਂ ਹੈ। ਸੀਜਨ ਦੌਰਾਨ ਅੱਧੀ ਦੇ ਕਰੀਬ ਲੇਬਰ ਮਹਿਲਾਵਾਂ ਦੀ ਹੁੰਦੀ ਹੈ ਤੇ ਮੰਡੀ ਵਿੱਚ ਸਿਰਫ ਇਕੋ ਇੱਕ ਬਾਥਰੂਮ ਹੈ ਜੋ ਨਾਕਾਫ਼ੀ ਹੈ ਤੇ ਸਾਫ ਸਫਾਈ ਪ੍ਰਬੰਧ ਵੀ ਪੂਰੇ ਨਹੀਂ ਹਨ। ਜਦਕਿ ਦੂਜੇ ਪਾਸੇ ਕਮੇਟੀ ਸੈਕਟਰੀ ਭਰਪੂਰ ਸਿੰਘ ਦਾ ਕਹਿਣਾ ਹੈ ਕਿ ਅਨਕੂਲ ਮੌਸਮ ਕਾਰਨ ਇਸ ਸੀਜਨ ਫਸਲ ਦੀ ਜਿਆਦਾ ਆਮਦ ਹੋਣ ਦੀ ਉਮੀਦ ਹੈ ਜਿਸ ਲਈ ਇੰਤਜਾਮ ਪੂਰੇ ਹਨ।