ਕਿਸਾਨਾਂ ਲਈ ਆਲੂ, ਸਰ੍ਹੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਆਸਾਨ ਤਰੀਕਾ
Published : Oct 7, 2023, 7:30 am IST
Updated : Oct 7, 2023, 8:05 am IST
SHARE ARTICLE
Image: For representation purpose only.
Image: For representation purpose only.

ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤਕ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ।

 

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਸੰਬਰ ਵਿਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਠੰਢ ਜ਼ੋਰਾਂ-ਸ਼ੋਰਾਂ ’ਤੇ ਪੈਂਦੀ ਹੈ ਅਤੇ ਖ਼ਾਸ ਕਰ ਕੇ ਠੰਢ ਵਿਚ ਕਿਸਾਨਾਂ ਨੂੰ ਦੋ ਹੱਥ ਹੋਣਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤੇ ਠੰਢ ਵਿਚ ਕੋਹਰੇ ਦੀ ਮਾਰ ਨਾਲ ਉਨ੍ਹਾਂ ਦੀਆਂ ਮਿਹਨਤ ਨਾਲ ਬੀਜੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਆਲੂ, ਸਰ੍ਹੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਇਕ ਆਸਾਨ ਤੇ ਸੌਖਾ ਤਰੀਕਾ ਦਸਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਤੇ ਆਸਾਨ ਹੈ ਜਿਸ ਨਾਲ ਤੁਹਾਡੀ ਫ਼ਸਲ ਬਰਬਾਦ ਹੋਣ ਤੋਂ ਬਚ ਸਕਦੀ ਹੈ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਜ਼ਿਆਦਾ ਖੇਚਲ ਵੀ ਨਹੀਂ ਕਰਨੀ ਪਵੇਗੀ। ਜੇਕਰ ਕੋਹਰਾ ਥੋੜ੍ਹਾ ਪੈ ਰਿਹਾ ਹੈ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤਕ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ।

 

ਜਦੋਂ ਬਰਫ਼ ਪੱਤੇ ਉਤੇ ਜੰਮ ਜਾਂਦੀ ਹੈ ਤਾਂ ਉਸ ਨਾਲ ਪੱਤੇ ਦੇ ਅੰਦਰਲਾ ਤਾਪਮਾਨ ਠੰਢਾ ਹੁੰਦਾ ਹੈ। ਬੂਟੇ ਦੇ ਟਿਸ਼ੂ ਵਿਚ ਜੋ ਨਿੱਕੇ-ਨਿੱਕੇ ਸੈੱਲ ਹੁੰਦੇ ਹਨ ਤਾਂ ਉਨ੍ਹਾਂ ਦੇ ਵਿਚ ਬਰਫ਼ ਜੰਮ ਜਾਂਦੀ ਹੈ। ਬਰਫ਼ ਜੰਮਣ ਨਾਲ ਸੀ-ਹਾਈਡਟ੍ਰੇਡਟ ਹੋ ਜਾਂਦੀ ਹੈ, ਤਾਂ ਉਸ ਦੇ ਵਿਚ ਇੰਜਰੀ ਹੁੰਦੀ ਹੈ। ਸੱਭ ਤੋਂ ਵੱਧ ਕੋਹਰੇ ਦਾ ਨੁਕਸਾਨ ਜ਼ਿਆਦਾ ਉਥੇ ਹੁੰਦਾ ਹੈ ਜਿਥੇ ਆਲੂ ਜਾਂ ਸਬਜ਼ੀ ਤੁਸੀਂ ਬਿਨਾਂ ਵੱਟਾਂ ਲਗਾਈਆਂ ਹੋਈਆਂ ਹਨ ਜਾਂ ਜਿਹੜੀਆਂ ਜ਼ਮੀਨਾਂ ਖ਼ੁਸ਼ਕ ਹਨ ਉਥੇ ਕੋਹਰੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ।

 

ਕੋਹਰੇ ਦੇ ਨੁਕਸਾਨ ਨੂੰ ਕੰਟਰੋਲ ਕਰਨ ਲਈ ਜ਼ਮੀਨ ਵਿਚ ਨਮੀ ਹੋਣਾ ਜ਼ਰੂਰੀ ਹੈ। ਜੇ ਖੇਤ ਵਿਚ ਨਮੀ ਨਹੀਂ ਤਾਂ ਜਿਹੜੇ ਪੋਰ ਸਪੇਸ ਹਨ ਉਨ੍ਹਾਂ ਵਿਚ ਹਵਾ ਦੀ ਮਾਤਰਾ ਜ਼ਿਆਦਾ ਹੋਵੇਗੀ। ਹਵਾ ਹੀਟ ਨੂੰ ਜ਼ਮੀਨ ਵਿਚ ਨਹੀਂ ਜਾਣ ਦਿੰਦੀ ਤੇ ਜ਼ਮੀਨ ਨੂੰ ਗਰਮ ਨਹੀਂ ਹੋਣ ਦਿੰਦੀ। ਇਸ ਲਈ ਜੇ 30 ਸੈ.ਮੀ ਤਕ ਜ਼ਮੀਨ ਗਿੱਲੀ ਹੈ ਤਾਂ ਪਾਣੀ ਹੀਟ ਜ਼ਿਆਦਾ ਲੈ ਲੈਂਦਾ ਹੈ ਤਾਂ ਤੁਸੀਂ ਕੋਹਰੇ ਤੋਂ ਫ਼ਸਲ ਨੂੰ ਬਚਾ ਸਕਦੇ ਹੋ। ਜੇ ਤੁਹਾਡੇ ਕੋਲ ਦੋ ਖੇਤ ਹਨ, ਇਕ ਨੂੰ ਪਾਣੀ ਲਗਿਆ ਹੈ ਤੇ ਇਕ ਖੇਤ ਨੂੰ ਪਾਣੀ ਨਹੀਂ ਲਗਿਆ ਹੋਇਆ ਜਿਸ ਖੇਤ ਨੂੰ ਪਾਣੀ ਨਹੀਂ ਲਗਿਆ ਹੋਇਆ ਤਾਂ ਉਸ ਵਿਚ ਕੋਹਰਾ ਨੁਕਸਾਨ ਜ਼ਿਆਦਾ ਕਰੇਗਾ। ਚਾਹੇ ਉਹ ਦਾਲਾਂ, ਸਰ੍ਹੋਂ, ਆਲੂ, ਫ਼ਸਲ ਹੈ ਤਾਂ ਜ਼ਮੀਨ ਨਰਮ ਹੋਣੀ ਚਾਹੀਦੀ ਹੈ। ਆਲੂ ਦੀ ਫ਼ਸਲ ਵਿਚ ਤੁਸੀਂ ਰੋਜ਼ਾਨਾ ਕਿਆਰੀਆਂ ਦੇ ਹਿਸਾਬ ਨਾਲ ਪਾਣੀ ਲਗਾ ਸਕਦੇ ਹੋ। ਜੇ ਫ਼ਸਲ ਪਹਿਲਾਂ ਹੀ ਕਮਜ਼ੋਰ ਹੈ ਤਾਂ ਕੋਹਰੇ ਨਾਲ ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

 

ਫ਼ਸਲ ਵਿਚ ਜਿਹੜੇ ਨਦੀਨ ਉਗਦੇ ਹਨ, ਉਹ ਪੂਰੀ ਹੀਟ ਜ਼ਮੀਨ ਤਕ ਨਹੀਂ ਪਹੁੰਚਣ ਦਿੰਦੇ। ਨਦੀਨਾਂ ਨੂੰ ਮਾਰਨਾ ਜ਼ਰੂਰੀ ਹੈ। ਕਈ ਕਿਸਾਨ ਸੋਚਦੇ ਹਨ ਕਿ ਨਦੀਨ ਰਹਿਣ ਨਾਲ ਫ਼ਸਲ ਦਾ ਕੋਹਰੇ ਤੋਂ ਬਚਾਅ ਹੋ ਜਾਵੇਗਾ ਪਰ ਨਹੀਂ, ਇਨ੍ਹਾਂ ਨਾਲ ਫ਼ਸਲ ਦਾ ਬਚਾਅ ਨਹੀਂ ਹੁੰਦਾ। ਜੇਕਰ ਕਿਸਾਨਾਂ ਨੂੰ ਕੋਹਰਾ ਪੈਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਸ ਦਿਨ ਤੁਸੀਂ ਅਪਣੇ ਖੇਤ ਵਿਚ ਧੂੰਆਂ ਕਰ ਸਕਦੇ ਹੋ ਕਿਉਂਕਿ ਧੂੰਆਂ ਸਰਦੀਆਂ ਵਿਚ ਜ਼ਿਆਦਾ ਉਪਰ ਨਹੀਂ ਜਾਂਦਾ, ਉਹ ਖੇਤ ’ਤੇ ਅਪਣੀ ਪਰਤ ਬਣਾ ਲੈਂਦਾ ਹੈ। ਇਸ ਨਾਲ ਫ਼ਸਲ ਨੂੰ ਕੋਹਰੇ ਤੋਂ ਬਚਾਇਆ ਜਾ ਸਕਦਾ ਹੈ। ਜਿਹੜੇ ਕਿਸਾਨਾਂ ਦੇ ਸਪਰਿੰਗਲਰ ਤੇ ਫੁਆਰੇ ਲਗਾਏ ਹੋਏ ਹਨ। ਉਨ੍ਹਾਂ ਨੂੰ ਸਲਾਹ ਹੈ ਕਿ ਜਦੋਂ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਤੜਕੇ 4 ਵਜੇ ਉਠ ਕੇ ਫੁਆਰੇ ਚਲਾ ਦਿਤੇ ਜਾਣ ਤਾਕਿ ਪੱਤੇ ਧੋਤੇ ਜਾਣ ਪੱਤਿਆਂ ਤੋਂ ਕੋਹਰਾ ਉਤਰ ਜਾਵੇ। ਕੋਹਰਾ ਪੈਣ ਦੀ ਜਦੋਂ ਸੰਭਾਵਨਾ ਹੋਵੇ ਤਾਂ ਤੁਸੀਂ ਥਾਇਉ ਯੂਰੀਆ ਦਾ ਇਸਤੇਮਾਲ ਕਰ ਸਕਦੇ ਹੋ। 2 ਲੀਟਰ ਪਾਣੀ ਵਿਚ 1 ਗ੍ਰਾਮ ਥਾਇਉ ਯੂਰੀਆ ਪਾ ਕੇ ਤੁਸੀਂ ਸਪ੍ਰੇਅ ਕਰ ਸਕਦੋ। ਇਸ ਦਾ ਇਸਤੇਮਾਲ ਕਰਨ ਨਾਲ ਵੀ ਕੋਹਰੇ ਤੋਂ ਫ਼ਸਲ ਨੂੰ ਬਚਾਇਆ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement