ਨੌਕਰੀ ਨਾ ਮਿਲਣ 'ਤੇ ਮੋੜਿਆ ਖੇਤੀ ਵੱਲ ਮੂੰਹ, ਹੁਣ ਕਮਾ ਰਿਹਾ ਹੈ ਲੱਖਾਂ
Published : Mar 8, 2020, 5:00 pm IST
Updated : Mar 8, 2020, 5:00 pm IST
SHARE ARTICLE
File Photo
File Photo

ਉਸ ਦੀ ਨੌਜਵਾਨ ਸੋਚ ਦੇ ਨਾਲ ਕੁਝ ਕਰਨ ਦੀ ਚਾਹ ਨੇ ਉਸ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ

ਚੰਡੀਗੜ੍ਹ: ਕਿਸਾਨ ਸਾਡਾ ਅੰਨਦਾਤਾ ਹੁੰਦਾ ਹੈ ਅਤੇ ਮਿਹਨਤ ਵੀ ਬਹੁਤ ਕਰਦਾ ਹੈ। ਤੇ ਹੁਣ ਬਰਨਾਲਾ ਦੇ ਬੱਲੋਕੇ ਪਿੰਡ ਦਾ ਹਰਪਾਲ ਸਿੰਘ ਆਪਣੀ ਸਮਝਦਾਰੀ ਤੇ ਮਿਹਨਤ ਸਦਕਾ ਖੇਤੀ ਵਿੱਚੋਂ ਸਾਲਾਨਾ ਕਰੀਬ-12 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਨੌਕਰੀ ਲਈ ਕੁਝ ਮਹੀਨੇ ਇਧਰ ਓਧਰ ਧੱਕੇ ਖਾ ਕੇ ਪਰਿਵਾਰ ਲਈ ਖੇਤੀ ਕਰਨ ਦਾ ਮਨ ਬਣਾ ਲਿਆ।

File PhotoFile Photo

ਉਸ ਦੀ ਨੌਜਵਾਨ ਸੋਚ ਦੇ ਨਾਲ ਕੁਝ ਕਰਨ ਦੀ ਚਾਹ ਨੇ ਉਸ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਹਰਪਾਲ ਨੇ ਆਪਣੇ ਖੇਤਾਂ 'ਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਉਸ ਵੱਲੋਂ ਲਿਆ ਇਹ ਫੈਸਲਾ ਅੱਜ ਉਸ ਨੂੰ ਸਾਲਾਨਾ ਲੱਖਾਂ ਦੀ ਕਮਾਈ ਦੇ ਰਿਹਾ ਹੈ ਅਤੇ ਦੂਜਿਆਂ ਲਈ ਮਿਸਾਲ ਕਾਇਮ ਕਰ ਰਿਹਾ ਹੈ। 44 ਸਾਲਾ ਹਰਪਾਲ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਦੋ ਕਨਾਲ ਤੋਂ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ ਸੀ।

File PhotoFile Photo

ਅੱਜ ਉਹ ਛੇ ਏਕੜ 'ਚ ਇਹ ਫਸਲ ਉਗਾ ਰਿਹਾ ਹੈ। ਸਾਰੇ ਖ਼ਰਚਿਆਂ ਨੂੰ ਕੱਢ ਕੇ ਉਸ ਨੂੰ ਪ੍ਰਤੀ ਏਕੜ ਦੋ ਲੱਖ ਰੁਪਏ ਦੀ ਬਚਤ ਮਿਲਦੀ ਹੈ। ਸਟ੍ਰਾਬੇਰੀ ਦਾ ਖਿਆਲ ਉਸ ਨੂੰ ਉਸ ਦੇ ਇੱਕ ਦੋਸਤ ਨੇ ਦਿੱਤਾ ਸੀ। ਫਿਰ ਉਸ ਨੇ ਸੋਲਨ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਗਰਮ ਮੌਸਮ 'ਚ ਸਟ੍ਰਾਬੇਰੀ ਉਗਾਉਣ ਬਾਰੇ ਸਿੱਖਿਆ।
ਹਰਪਾਲ ਨੇ 2013 ਵਿੱਚ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

File PhotoFile Photo

ਹਰਪਾਲ ਦੀ ਲਾਈ ਸਟ੍ਰਾਬੇਰੀ ਹਰਿਆਣਾ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਮੰਡੀਆਂ ਵਿੱਚ ਜਾਂਦੀ ਹੈ। ਉਹ ਇਸ ਨੂੰ ਅਕਤੂਬਰ 'ਚ ਲਾਉਂਦਾ ਹੈ ਤੇ ਅਪ੍ਰੈਲ ਤੋਂ ਪਹਿਲਾਂ ਤੋੜ ਲੈਂਦਾ ਹੈ। ਬਾਕੀ ਮਹੀਨਿਆਂ ਵਿੱਚ ਕੋਈ ਹੋਰ ਖੇਤੀ ਕਰਦਾ ਹੈ, ਜਿਸ ਨੂੰ ਸਥਿਰ ਨਹੀਂ ਰੱਖਿਆ। ਬਾਗਬਾਨੀ ਵਿਕਾਸ ਅਫਸਰ ਬਰਨਾਲਾ ਡਾ. ਲਖਵਿੰਦਰ ਸਿੰਘ,

File PhotoFile Photo

ਸਬ ਇੰਸਪੈਕਟਰ ਸਵਤੰਤਰ ਦੇਵ (ਐਚਐਸਆਈ) ਤੇ ਫੀਲਡ ਸਟਾਫ ਦਰਬਾਰਾ ਸਿੰਘ ਤੇ ਕੁਲਦੀਪ ਸਿੰਘ ਮੰਗਲਵਾਰ ਨੂੰ ਹਰਪਾਲ ਦੇ ਖੇਤਾਂ ਦਾ ਦੌਰਾ ਕੀਤਾ। ਡਾ. ਲਖਵਿੰਦਰ ਸਿੰਘ ਲਹਿਰਾਂ ਦੀ ਫਸਲ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ, ‘ਜੇ ਹੋਰ ਕਿਸਾਨ ਵੀ ਹਰਪਾਲ ਤੋਂ ਸਿੱਖਣ ਤਾਂ ਕੋਈ ਵੀ ਕਿਸਾਨ ਕਰਜ਼ੇ ਨਾਲ ਨਹੀਂ ਮਰੇਗਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement