
ਇਫ਼ਕੋ ਦਾ ਡੀ.ਏ.ਪੀ. ਖਾਦ ਦਾ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ
ਚੰਡੀਗੜ੍ਹ - ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਹੱਦਾਂ 'ਤੇ ਡਟੇ ਕਿਸਾਨਾਂ ਖਿਲਾਫ਼ ਕੇਂਦਰ ਸਰਕਾਰ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਖੜ੍ਹੀ ਕਰ ਰਹੀ ਹੈ। ਕਿਰਸਾਨੀ ਨੂੰ ਅੱਜ ਨਵੀਂ ਮੁਸੀਬਤ ਦਿੰਦਿਆ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ 'ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ।
ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀ.ਏ.ਪੀ. ਖਾਦ ਪ੍ਰਤੀ 50 ਕਿੱਲੋ ਬੈਗ 1900 ਰੁਪਏ 'ਚ ਮੁਹੱਈਆ ਹੋਵੇਗਾ, ਇਹ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ। ਇਫ਼ਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਦੇ ਦਸਤਖ਼ਤਾਂ ਵਾਲਾ ਪੱਤਰ ਨੰਬਰ ਐਮ.ਕੇ.ਸੀ.ਓ./ਐਮ.ਐਸ./2021-22 ਬੀਤੇ ਕੱਲ੍ਹ 7 ਅਪ੍ਰੈਲ 2021 ਨੂੰ ਜਾਰੀ ਹੋਇਆ ਹੈ। ਜਦਕਿ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ।