
ਟਮਾਟਰ ਚੋਰਾਂ ਵਲੋਂ ਚੋਰੀ ਕਰਨ ਤੋਂ ਬਾਅਦ ਅਪਣੇ ਖੇਤ ਲਈ ਡਿਜੀਟਲ ਨਿਗਰਾਨੀ ਪ੍ਰਣਾਲੀ ਅਪਨਾਉਣ ਦਾ ਕੀਤਾ ਫੈਸਲਾ
ਔਰੰਗਾਬਾਦ: ਟਮਾਟਰਾਂ ਦੀ ਵਧਦੀ ਮੰਗ ਅਤੇ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਮਹਾਰਾਸ਼ਟਰ ਦੇ ਇਕ ਕਿਸਾਨ ਨੂੰ ਇਸ 'ਤੇ ਨਜ਼ਰ ਰੱਖਣ ਲਈ ਅਪਣੇ ਖੇਤ ਵਿਚ ਸੀ.ਸੀ.ਟੀ.ਵੀ. ਕੈਮਰਾ ਲਗਾਉਣ ਲਈ ਪ੍ਰੇਰਿਆ ਹੈ। ਦੇਸ਼ ਭਰ ਵਿਚ ਟਮਾਟਰ 100 ਤੋਂ 200 ਰੁਪਏ ਤਕ ਵਿਕ ਰਿਹਾ ਹੈ। ਕਿਸਾਨ ਨੇ ਕਿਹਾ ਕਿ ਉਸ ਨੇ ਔਰੰਗਾਬਾਦ ਤੋਂ ਲਗਭਗ 20 ਕਿਲੋਮੀਟਰ ਦੂਰ ਸ਼ਾਹਪੁਰ ਬੰਜਰ ਵਿਖੇ ਟਮਾਟਰ ਚੋਰਾਂ ਵਲੋਂ ਚੋਰੀ ਕਰਨ ਤੋਂ ਬਾਅਦ ਅਪਣੇ ਖੇਤ ਲਈ ਡਿਜੀਟਲ ਨਿਗਰਾਨੀ ਪ੍ਰਣਾਲੀ ਅਪਨਾਉਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ: ਐਸਡੀ ਕਾਲਜ ਵਿਚ ਦੋ ਵਿਦਿਆਰਥੀ ਗੁੱਟਾਂ ਵਿਚ ਟਕਰਾਅ
ਸ਼ਰਦ ਰਾਓਤੇ ਨੇ ਦਸਿਆ ਕਿ ਉਹ ਹੁਣ ਟਮਾਟਰ ਦੀ ਚੋਰੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਜੋ ਕਿ ਸੱਭ ਤੋਂ ਵੱਧ ਮੰਗ ਕੀਤੀ ਜਾਣ ਵਾਲੀ ਸਬਜ਼ੀ ਹੈ। ਉਨ੍ਹਾਂ ਦਸਿਆ ਕਿ 22-25 ਕਿਲੋ ਟਮਾਟਰ ਦਾ ਇਕ ਕਰੇਟ ਹੁਣ 3000 ਰੁਪਏ ਵਿਚ ਵਿਕ ਰਿਹਾ ਹੈ। ਰਾਓਤੇ ਨੇ ਦਸਿਆ ਕਿ ਉਸ ਦਾ ਖੇਤ ਪੰਜ ਏਕੜ ਵਿਚ ਫੈਲਿਆ ਹੋਇਆ ਹੈ ਅਤੇ ਉਸ ਨੇ ਡੇਢ ਏਕੜ ਵਿਚ ਟਮਾਟਰ ਉਗਾਏ ਹਨ, ਜਿਸ ਤੋਂ ਉਹ ਆਸਾਨੀ ਨਾਲ ਛੇ ਤੋਂ ਸੱਤ ਲੱਖ ਰੁਪਏ ਕਮਾ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਬੰਦੂਕ ਦੀ ਨੋਕ 'ਤੇ ਗੱਡੀ ਲੁੱਟ ਕੇ ਹੋਏ ਫਰਾਰ
ਉਸ ਨੇ ਕਿਹਾ, "ਲਗਭਗ 10 ਦਿਨ ਪਹਿਲਾਂ, ਗੰਗਾਪੁਰ ਤਾਲੁਕਾ ਵਿਚ ਮੇਰੇ ਖੇਤ ਵਿਚੋਂ 20-25 ਕਿਲੋ ਟਮਾਟਰ ਚੋਰੀ ਹੋਏ ਸਨ। ਬਾਕੀ ਬਚੀ ਫਸਲ ਜੋ ਪੱਕਣ ਵਾਲੀ ਹੈ, ਨੂੰ ਬਚਾਉਣ ਲਈ ਮੈਂ 22,000 ਰੁਪਏ ਦੀ ਕੀਮਤ ਦਾ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਹੈ।'' ਕਿਸਾਨ ਨੇ ਦਸਿਆ ਕਿ ਇਹ ਕੈਮਰਾ ਸੂਰਜੀ ਊਰਜਾ 'ਤੇ ਚੱਲਦਾ ਹੈ, ਇਸ ਲਈ ਉਸ ਨੂੰ ਇਸ ਦੀ ਬਿਜਲੀ ਸਪਲਾਈ ਦੀ ਚਿੰਤਾ ਨਹੀਂ ਕਰਨੀ ਪੈਂਦੀ ਅਤੇ ਉਹ ਫ਼ੋਨ ’ਤੇ ਕਿਤੇ ਵੀ ਇਸ ਦੇ ਦ੍ਰਿਸ਼ ਦੇਖ ਸਕਦਾ ਹੈ।