
ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਸੱਭ ਕੁੱਝ ਰੁਕਣ ਨਾਲ ਹੋਰ ਨੁਕਸਾਨ ਹੋ ਰਹੇ ਨੇ, ਉੱਥੇ ਹੀ ਕਿਸਾਨਾਂ ਨੂੰ ਵੀ ਕਈ ਨੁਕਸਾਨ ਉਠਾਉਣੇ ਪੈ ਰਹੇ ਹਨ। ਪਹਿਲਾਂ ਪੰਜਾਬ
ਚੰਡੀਗੜ੍ਹ (ਸਪੋਕਸਮੈਨ ਟੀ.ਵੀ.): ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਸੱਭ ਕੁੱਝ ਰੁਕਣ ਨਾਲ ਹੋਰ ਨੁਕਸਾਨ ਹੋ ਰਹੇ ਨੇ, ਉੱਥੇ ਹੀ ਕਿਸਾਨਾਂ ਨੂੰ ਵੀ ਕਈ ਨੁਕਸਾਨ ਉਠਾਉਣੇ ਪੈ ਰਹੇ ਹਨ। ਪਹਿਲਾਂ ਪੰਜਾਬ 'ਚ ਕਰਫ਼ਿਊ ਕਾਰਨ ਕਿਸਾਨਾਂ ਨੂੰ ਕਣਕ ਦੀ ਵਾਢੀ ਅਤੇ ਮੰਡੀਆਂ ਲੇਟ ਹੋ ਜਾਣ ਦਾ ਫ਼ਿਕਰ ਸੀ, ਹੁਣ ਸੱਭ ਤੋਂ ਵੱਡਾ ਫ਼ਿਕਰ ਮੌਸਮ ਦਾ ਬਦਲਦਾ ਮਿਜ਼ਾਜ਼ ਹੈ।
ਕਰਫ਼ਿਊ ਕਾਰਨ ਕਿਸਾਨਾਂ ਦਾ ਦੁੱਧ, ਸਬਜ਼ੀਆਂ ਅਤੇ ਹੋਰ ਚਾਰੇ ਦਾ ਨੁਕਸਾਨ ਹੋਇਆ ਹੈ। ਹੁਣ ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਵਿਚ ਗੜੇਮਾਰੀ ਅਤੇ ਤੇਜ਼ ਹਨੇਰੀ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲਾਂ ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਸਰਕਾਰ ਵਲੋਂ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੁਣੇ ਮੌਕੇ ਉਤੇ ਹੀ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਫਸਲ ਦਾ ਝਾੜ ਅੱਧਾ ਹੀ ਆਵੇਗਾ ਅਤੇ ਇਹ ਨੁਕਸਾਨ ਅਸਹਿਣਯੋਗ ਹੈ।