ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ’ਚ ‘ਖੇਤੀ ਮਾਡਲ ਬਦਲੋ’ ਲਹਿਰ ਦੀ ਸ਼ੁਰੂਆਤ
Published : Jun 9, 2022, 2:59 pm IST
Updated : Jun 9, 2022, 2:59 pm IST
SHARE ARTICLE
Kirti Kisan Union Launches Agriculture Model Change Movement
Kirti Kisan Union Launches Agriculture Model Change Movement

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਪੰਜਾਬ ਵਿਚ ਹਵਾ, ਪਾਣੀ, ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ ਤੇ ਪੰਜਾਬੀ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ।


 

ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਨੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਖੇਤੀ ਮਾਡਲ ਲਾਗੂ ਕਰਵਾਓੁਣ ਲਈ ਪਟਿਆਲਾ, ਸੰਗਰੂਰ, ਲੁਧਿਆਣਾ, ਮੋਗਾ, ਫ਼ਰੀਦਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਅੰਮ੍ਰਿਤਸਰ, ਮੁਕਤਸਰ, ਫਾਜਿਲਕਾ ਚ ਅਲੱਗ ਅਲੱਗ ਥਾਵਾਂ ’ਤੇ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਖੇਤੀ ਮਾਡਲ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਪੰਜਾਬ ਵਿਚ ਹਵਾ, ਪਾਣੀ, ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ ਤੇ ਪੰਜਾਬੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਪਰ ਸਰਕਾਰ ਇਸ ਦੇ ਹੱਲ ਲਈ ਝੋਨੇ ਦੀਆਂ ਤਰੀਕਾਂ ਅੱਗੇ ਪਿੱਛੇ ਕਰਕੇ ਜਾਂ ਬਿਜਾਈ ਦੇ ਤਰੀਕੇ ਬਦਲ ਕੇ ਸੰਕਟ ਦੇ ਹੱਲ ਤੋਂ ਮੂੰਹ ਮੋੜ ਰਹੀ ਹੈ। ਮਸਲਾ ਝੋਨੇ ਦੀ ਤਰੀਕ ਜਾਂ ਤਰੀਕਾ ਨਹੀਂ ਬਲਕਿ ਖੁਦ ਝੋਨਾ ਹੈ ਇਸ ਲਈ ਪੰਜਾਬ ਚ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।

Kirti Kisan Union Launches Agriculture Model Change MovementKirti Kisan Union Launches Agriculture Model Change Movement

ਪੰਜਾਬ ਵਿਚ ਖੇਤੀ ਮਾਡਲ ਸਥਾਨਕ ਲੋੜਾਂ ਅਤੇ ਵਾਤਾਵਰਣ ਮੁਤਾਬਿਕ ਹੋਣਾ ਚਾਹੀਦਾ ਹੈ। ਪੰਜਾਬ ਵਿਚ ਕਣਕ ਝੋਨੇ ਫਸਲੀ ਚੱਕਰ ਬਦਲ ਕੇ ਖੇਤੀ ਨੂੰ ਜੋਨਾਂ ਵਿਚ ਵੰਡਿਆ ਜਾਵੇ ਇਹ ਜੋਨ ਕੁਦਰਤੀ ਪੈਦਾਵਾਰੀ ਇਲਾਕੇ (Natural growing area) ਤੇ ਰੂਪ ਵਿਚ ਵੰਡੇ ਜਾਣ। ਜੋਨ ਆਧਾਰਿਤ ਖੇਤੀ, ਜੋਨ ਅਧਾਰਿਤ ਖੇਤੀ ਖੋਜ ਕੇਂਦਰ ਤੇ ਜੋਨ ਆਧਾਰਿਤ ਖੇਤੀ ਸਨਅਤ ਹੋਵੇ।  ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਪੰਜਾਬ ਆਪਣੇ ਖਾਣ ਲਈ 94 ਫੀਸਦੀ ਦਾਲ ਬਾਹਰੋਂ ਮੰਗਵਾਉਂਦਾ ਹੈ, ਦਾਲਾਂ ਹੇਠ ਰਕਬਾ ਬਹੁਤ ਵਧਾਇਆ ਜਾ ਸਕਦਾ। ਬਾਗਬਾਨੀ ਹੇਠ ਸਿਰਫ ਕੁੱਲ ਖੇਤੀ ਰਕਬੇ ਦਾ ਸਿਰਫ 2.2 ਫੀਸਦੀ ਏਰੀਆ ਹੈ ਜਿਸ ਵਿਚ ਜ਼ਿਆਦਾਤਰ ਸਿਰਫ ਕਿੰਨੂ ਤੇ ਅਮਰੂਦ ਅਧੀਨ ਹੈ। ਜਦਕਿ ਪੰਜਾਬ ਵਿਚ 25 ਤੋ ਵੱਧ ਕਿਸਮਾਂ ਦਾ ਫਲ ਹੋ ਸਕਦਾ। ਅਨਾਰ ਵਰਗਾ ਮਹਿੰਗਾ ਫਲ ਜਿਸ ਨੂੰ ਨਾਮਾਤਰ ਪਾਣੀ ਚਾਹੀਦੀ ਓੁਹ ਵੀ ਪੰਜਾਬ ਵਿਚ ਬਾਹਰੋਂ ਆ ਕੇ ਵਿਕਦਾ ਹੈ। ਪੰਜਾਬ ’ਚ ਲੱਖਾਂ ਹੈਕਟੇਅਰ ਬਾਗਬਾਨੀ ਹੇਠ ਰਕਬਾ ਵਧਾਇਆ ਜਾ ਸਕਦਾ ਜਿਸ ਨਾਲ ਝੋਨੇ ਹੇਠੋ ਰਕਬਾ ਘਟੇਗਾ ਨਾਲ ਹੀ ਦਰੱਖਤ ਵੀ ਵਧਣਗੇ ਤੇ ਜੋ ਵਾਤਾਵਰਣ ਪੱਖੀ ਹੋਵੇਗਾ ਤੇ ਵਧਦੇ ਤਾਪਮਾਨ ਵਿਚ ਸਹਾਈ ਹੋਵੇਗਾ।

Kirti Kisan Union Launches Agriculture Model Change MovementKirti Kisan Union Launches Agriculture Model Change Movement

ਉਹਨਾਂ ਕਿਹਾ ਕਿ ਬਾਗਬਾਨੀ ’ਚ ਪੇਂਡੂ ਮਜ਼ਦੂਰਾਂ ਲਈ 3 ਤੋ 7 ਮਹੀਨੇ ਦਾ ਰੁਜ਼ਗਾਰ ਹੋਵੇਗਾ ਜੇਕਰ ਪ੍ਰੋਸੈਸਿੰਗ ਯੂਨਿਟ ਲੱਗਣ ਤਾਂ ਰੁਜ਼ਗਾਰ ਹੋਰ ਵਧੇਗਾ ਪਰ ਬਾਗਬਾਨੀ ਲਈ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਸਹਾਇਤਾ ਭੱਤਾ ਦੇਣਾ ਪਵੇਗਾ ਕਿਉਂਕਿ ਛੋਟਾ ਕਿਸਾਨ ਬਾਗ ਦੇ ਤਿਆਰ ਹੋਣ ਤੱਕ ਕੋਲੋ ਗੁਜ਼ਾਰਾ ਨਹੀਂ ਕਰ ਸਕਦਾ। ਕਿਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਪਸ਼ੂ ਪਾਲਣ ਦਾ ਕਿੱਤਾ ਵਧ ਸਕਦਾ ਤੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਜੇਕਰ ਨਕਲੀ ਦੁੱਧ ਘਿਓ ਤੇ ਹੋਰ ਵਸਤਾਂ ਸਖਤੀ ਨਾਲ ਬੰਦ ਹੋਣ। ਮਿਲਾਵਟੀ ਤੇ ਨਕਲੀ ਖੁਰਾਕੀ ਪਦਾਰਥਾਂ ਨੂੰ ਚੈਕ ਕਰਨ ਲਈ ਵੱਧ ਤੋ ਵੱਧ ਲੈਬਾਂ ਪੰਜਾਬ ਵਿਚ ਬਣਾਈਆਂ ਜਾਣ।ਨਹਿਰੀ ਪਾਣੀ ਦੀ ਸਹੂਲਤ ਸਾਰਾ ਸਾਲ ਦੇ ਕੇ ਜ਼ਮੀਨ ਚੋ ਪਾਣੀ ਕੱਢਣਾ ਰੋਕਿਆ ਜਾ ਸਕਦਾ ਹੈ ਤੇ 30 ਫੀਸਦੀ ਪਾਣੀ ਪਾਈਪਾਂ ਰਾਹੀਂ 70 ਫੀਸਦੀ ਤੁਪਕਾ ਪ੍ਰਣਾਲੀ ਰਾਹੀਂ ਤੇ 60 ਫੀਸਦੀ ਫੁਹਾਰਾ ਸਿਸਟਮ ਰਾਹੀਂ ਪਾਣੀ ਦੀ ਵਿਗਿਆਨਕ ਤਰੀਕੇ ਨਾਲ ਵਰਤੋਂ ਕਰਕੇ ਬਚਾਇਆ ਜਾ ਸਕਦਾ। ਇਸ ਦੇ ਨਾਲ ਹੀ ਦਰਿਆਈ ਪਾਣੀਆਂ ਵਿਚ ਜ਼ਹਿਰੀਲਾ ਮਾਦਾ ਮਿਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

Kirti Kisan Union Launches Agriculture Model Change MovementKirti Kisan Union Launches Agriculture Model Change Movement

ਆਗੂਆਂ ਕਿਹਾ ਕੇ ਖੇਤੀਬਾੜੀ ਦੀ ਲਗਭਗ ਖੋਜ ਕਾਰਪੋਰੇਟ ਲਈ ਹੈ। ਖੇਤੀ ਖੋਜ ਸਥਾਨਕ ਲੋੜਾਂ ਲਈ ਨਹੀ ਹੋ ਰਹੀ। ਯੂਨੀਵਰਸਿਟੀ ਨੇ ਝੋਨੇ ਦੇ ਕਣਕ ਦੀਆਂ ਕਈ ਗੁਣਾ ਵੱਧ ਝਾੜ ਵਾਲੀ ਕਿਸਮਾਂ ਦੀ ਖੋਜ ਕਰ ਲਈ ਪਰ ਦਾਲਾਂ ਦਾ ਝਾੜ ਦਹਾਕਿਆਂ ਤੋ ਓੁੱਥੇ ਹੀ ਖੜਾ ਹੈ।ਇਸੇ ਤਰਾਂ ਬੀਜ ਦੇ ਕਾਰੋਬਾਰ ਚੋ ਕਾਰਪੋਰੇਟ ਨੂੰ ਮੁਕੰਮਲ ਤੌਰ ਤੇ ਬਾਹਰ ਕਰਨਾ ਚਾਹੀਦਾ ਤੇ ਸਥਾਨਕ ਬੀਜਾਂ ਦਾ ਝਾੜ ਵਧਾਉਣ ਲਈ ਖੋਜ ਕਰਨੀ ਚਾਹੀਦੀ ਹੈ। ਛੋਟੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਓੁਪਰਾਲੇ ਕਰਨੇ ਚਾਹੀਦੇ ਨੇ ਜਿਸ ਲਈ ਛੋਟੀ ਕਿਸਾਨੀ ਦੀ ਜਮੀਨ ਮੁੜ ਮੁਰੱਬੇਬੰਦੀ ਕਰਕੇ ਇੱਕ ਪਾਸੇ ਕਰਕੇ ਸਿੰਜਾਈ ਦਾ ਪ੍ਰਬੰਧ ਕਰਨਾ ਚਾਹੀਦੀ ਤੇ ਪਿੰਡਾਂ ਵਿੱਚ ਖੇਤੀ ਸੰਦ ਕੇੰਦਰ ਖੋਲਣੇ ਚਾਹੀਦੇ ਤੇ ਛੋਟੇ ਕਿਸਾਨਾਂ ਨੂੰ ਬਿਨਾ ਕਿਰਾਇਆ ਖੇਤੀ ਸੰਦ ਮਿਲਣੇ ਚਾਹੀਦੇ ਨੇ।

Kirti Kisan Union Launches Agriculture Model Change MovementKirti Kisan Union Launches Agriculture Model Change Movement

ਉਹਨਾਂ ਕਿਹਾ ਕੇ ਬਿਜਲੀ ਪਾਣੀ ਦੀ ਨੀਤੀ ਸਰਕਾਰ ਦੀ ਕਣਕ ਝੋਨੇ ਦੀ ਬਜਾਇ ਸਮੁੱਚੀਆਂ ਫਸਲਾਂ ਲਈ ਹੋਣੀ ਚਾਹੀਦੀ ਤਾਂ ਕੇ ਹੋਰ ਫਸਲਾਂ ਦੀ ਕਾਸ਼ਤ ਓੁਤਸ਼ਾਹਿਤ ਹੋ ਸਕੇ।ਆਗੂਆਂ ਕਿਹਾ ਕੇ ਭਾਰਤ ਪਾਕਿਸਤਾਨ ਵਪਾਰ ਖੋਲਣਾ ਚਾਹੀਦਾ ਜਿਸ ਨਾਲ ਵੀ ਕਿਸਾਨੀ ਨੂੰ ਕਈ ਤਰਾਂ ਦਾ ਲਾਭ ਹੋਵੇਗਾ।ਕਿਰਤੀ ਕਿਸਾਨ ਯੂਨੀਅਨ ਨੇ ਹਰੇ ਇਨਕਲਾਬ ਦੀ ਥਾਂ ਹੰਢਣਸਾਰ ਖੇਤੀ ਮਾਡਲ ਓੁਸਾਰਣ ਤੱਕ ਜੱਦੋਜਹਿਦ ਜਾਰੀ ਰੱਖਣ ਦਾ ਐਲਾਨ ਕੀਤਾ। ਪੰਜਾਬ ਭਰ ਚ ਹੋਈਆਂ ਅੱਜ ਦੀ ਖੇਤੀ ਮਾਡਲ ਬਦਲੋ ਕਾਨਫਰੰਸਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਖਜ਼ਾਨਚੀ ਹਰਮੇਸ਼ ਢੇਸੀ, ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ, ਇਸਤਰੀ ਵਿੰਗ ਦੇ ਕਨਵੀਨਰ ਹਰਦੀਪ ਕੌਰ ਕੋਟਲਾ, ਸੁਬਾਈ ਆਗੂ ਰਮਿੰਦਰ ਸਿੰਘ ਪਟਿਆਲਾ ਜਸਵਿੰਦਰ ਸਿੰਘ ਝਬੇਲਵਾਲੀ, ਤਰਲੋਚਨ ਝੋਰੜਾਂ, ਸੰਤੋਖ ਸੰਧੂ, ਸੁਰਿੰਦਰ ਬੈਂਸ, ਜਗਤਾਰ ਭਿੰਡਰ ਆਗੂਆਂ ਨੇ ਸੰਬੋਧਨ ਕੀਤਾ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement