3.36 ਕਰੋੜ ਕਿਸਾਨਾਂ ਨੂੰ ਮਿਲੇ 2-2 ਹਜ਼ਾਰ ਰੁਪਏ, ਤੁਸੀਂ ਵੀ ਲੈ ਸਕਦੇ ਹੋ ਲਾਭ, ਜਾਣੋ ਕਿਵੇਂ
Published : Mar 11, 2020, 8:36 am IST
Updated : Apr 9, 2020, 8:42 pm IST
SHARE ARTICLE
Photo
Photo

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਦੂਜੇ ਪੜਾਅ ਵਿਚ ਮੋਦੀ ਸਰਕਾਰ ਨੇ ਦੇਸ਼ ਦੇ 3.36 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇ 2-2 ਹਜ਼ਾਰ ਰੁਪਏ ਦੇ ਦਿੱਤੇ ਹਨ।

ਨਵੀਂ ਦਿੱਲ਼ੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਦੂਜੇ ਪੜਾਅ ਵਿਚ ਮੋਦੀ ਸਰਕਾਰ ਨੇ ਦੇਸ਼ ਦੇ 3.36 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇ 2-2 ਹਜ਼ਾਰ ਰੁਪਏ ਦੇ ਦਿੱਤੇ ਹਨ। ਜੇਕਰ ਤੁਹਾਨੂੰ ਹੁਣ ਤੱਕ ਇਸ ਯੋਜਨਾ ਦਾ ਪੈਸਾ ਨਹੀਂ ਮਿਲਿਆ ਹੈ, ਤਾਂ ਪਹਿਲਾਂ ਆਪਣੇ ਲੇਖਾਕਾਰ, ਕਾਨੂੰਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ।

ਜੇਕਰ ਉਥੋਂ ਗੱਲ ਨਹੀਂ ਬਣਦੀ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੈਲਪਲਾਈਨ (ਪ੍ਰਧਾਨ ਮੰਤਰੀ-ਕਿਸਾਨ ਹੈਲਪਲਾਈਨ 155261 ਜਾਂ 1800115526 (ਟੋਲ ਫ੍ਰੀ) ‘ਤੇ ਸੰਪਰਕ ਕਰੋ। ਜੇ ਉਥੇ ਵੀ ਗੱਲ ਨਹੀਂ ਬਣੀ ਤਾਂ ਮੰਤਰਾਲੇ ਦੇ ਦੂਜੇ ਨੰਬਰ (011-23381092) ‘ਤੇ ਗੱਲ ਕਰੋ।

ਇਸ ਤਰ੍ਹਾਂ ਦੇ ਲਾਭ ਪ੍ਰਾਪਤ ਕਰਨ ਲਈ ਰਜਿਸਟਰ ਕਰੋ –

ਜੇਕਰ ਤੁਹਾਨੂੰ ਹਾਲੇ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ-ਕਿਸਾਨ ਪੋਰਟਲ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਇਹ ਸਹੂਲਤ ਸਾਰੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਸਾਰੇ ਕਿਸਾਨਾਂ ਨੂੰ ਯੋਜਨਾ ਨਾਲ ਜੋੜਨਾ ਅਤੇ ਰਜਿਸਟਰਡ ਲੋਕਾਂ ਨੂੰ ਸਮੇਂ ਸਿਰ ਲਾਭ ਦੇਣਾ ਹੈ। ਦੂਜੇ ਪੜਾਅ ਵਿਚ ਆਧਾਰ ਵੈਰੀਫੀਕੇਸ਼ਨ ਜ਼ਰੂਰੀ ਹੈ।

ਜੇ ਤੁਸੀਂ ਇਸ ਯੋਜਨਾ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਹੈ ਅਤੇ ਹੁਣ ਤੱਕ ਬੈਂਕ ਖਾਤੇ ਵਿਚ ਪੈਸੇ ਨਹੀਂ ਆਏ ਹਨ, ਤਾਂ ਇਸ ਦਾ ਸਟੇਟਸ ਖੁਦ ਵੀ ਜਾਣ ਸਕਦੇ ਹੋ। ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਜਾ ਕੇ ਕੋਈ ਵੀ ਕਿਸਾਨ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਰਜ ਕਰਕੇ ਆਪਣਾ ਸਟੇਟਸ ਜਾਣ ਸਕਦਾ ਹੈ।

ਇਕ ਦਸੰਬਰ 2019 ਨੂੰ ਹੀ ਇਸ ਸਕੀਮ ਦਾ ਪਹਿਲਾ ਸਾਲ ਪੂਰਾ ਹੋ ਗਿਆ ਸੀ। ਇਸ ਤੋਂ ਬਾਅਦ ਹੀ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਵਿਚ ਸਭ ਤੋਂ ਜ਼ਿਆਦਾ 96,19,948 ਲਾਭਪਾਤਰੀ ਯੂਪੀ ਦੇ ਹਨ। ਇਹਨਾਂ ਵਿਚ ਮਹਾਰਾਸ਼ਟਰ ਦੇ 25,07,619 ਲੋਕਾਂ ਨੂੰ 2-2 ਹਜ਼ਾਰ ਰੁਪਏ ਮਿਲੇ ਹਨ।

ਰਾਜਸਥਾਨ ਦੇ 19,19,762 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜੇ ਗਏ ਹਨ। ਆਂਧਰਾ ਪ੍ਰਦੇਸ਼ ਦੇ 31,35,640 ਕਿਸਾਨਾਂ ਨੂੰ ਦੂਜੇ ਪੜਾਅ ਦਾ ਪੈਸਾ ਭੇਜਿਆ ਗਿਆ ਹੈ। ਜਦਕਿ ਤੇਲੰਗਾਨਾ ਦੇ 22,91,1010 ਕਿਸਾਨ ਨੂੰ ਲਾਭ ਹੋਇਆ ਹੈ। ਭਾਜਪਾ ਸ਼ਾਸਤ ਗੁਜਰਾਤ ਵਿਚ 26,26491, ਹਰਿਆਣਾ ਵਿਚ 10,01,515, ਹਿਮਾਚਲ ਵਿਚ 5,41,188 ਅਤੇ ਅਸਮ ਵਿਚ 9,53,609 ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਮਿਲੇ ਹਨ।

ਦੂਜੇ ਪੜਾਅ ਦੀ ਪਹਿਲੀ ਕਿਸ਼ਤ ਦਾ ਲਾਭ ਲੈਣ ਦੀਆਂ ਸ਼ਰਤਾਂ

-ਐਮਪੀ, ਐਮਐਲਏ, ਮੰਤਰੀ ਅਤੇ ਮੇਅਰ ਨੂੰ ਵੀ ਲਾਭ ਨਹੀਂ ਦਿੱਤਾ ਜਾਵੇਗਾ, ਚਾਹੇ ਉਹ ਖੇਤੀ ਵੀ ਕਰਦੇ ਹੋਣ।

-ਕੇਂਦਰ ਜਾਂ ਸੂਬਾ ਸਰਕਾਰ ਵਿਚ ਅਧਿਕਾਰੀ ਅਤੇ 10 ਹਜ਼ਾਰ ਤੋਂ ਜ਼ਿਆਦਾ ਪੈਂਸ਼ਨ ਲੈਣ ਵਾਲੇ ਕਿਸਾਨਾਂ ਨੂੰ ਲਾਭ ਨਹੀਂ ਮਿਲੇਗਾ।

-ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ, ਆਰਕੀਟੈਕਟ, ਜੋ ਕਿਤੇ ਵੀ ਖੇਤੀ ਕਰਦੇ ਹੋਣ, ਉਹਨਾਂ ਨੂੰ ਲਾਭ ਨਹੀਂ ਮਿਲੇਗਾ

-ਪਿਛਲੇ ਵਿੱਤੀ ਵਰ੍ਹੇ ਵਿਚ ਆਮਦਨ ਕਰ ਦਾ ਭੁਗਤਾਨ ਕਰਨ ਵਾਲੇ ਇਹ ਲਾਭ ਨਹੀਂ ਲੈਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement