Farming News: ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ, ਕਮਾ ਰਹੇ ਹਨ ਲੱਖਾਂ ਰੁਪਏ

By : GAGANDEEP

Published : Apr 11, 2024, 4:06 pm IST
Updated : Apr 11, 2024, 4:06 pm IST
SHARE ARTICLE
Farmers are doing strawberry cultivation Farming News in punjabi
Farmers are doing strawberry cultivation Farming News in punjabi

Farming News: ਸਟਰਾਬੇਰੀ ਦਾ ਪੌਦਾ ਕਾਫ਼ੀ ਨਾਜ਼ੁਕ ਹੁੰਦਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਵੇ ਅਜਿਹੀ ਜ਼ਮੀਨ ਜ਼ਿਆਦਾ ਅਨੁਕੂਲ ਹੁੰਦੀ ਹੈ।

Farmers are doing strawberry cultivation Farming News in punjabi : ਕਿਸਾਨ ਇਹਨੀਂ ਦਿਨੀਂ ਵੱਡੇ ਪੱਧਰ ’ਤੇ ਸਟਰਾਬੇਰੀ ਦੀ ਖੇਤੀ ਕਰ ਰਹੇ ਹਨ। ਸਟਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਅਪਣੀ ਖੇਤੀ ਪ੍ਰਣਾਲੀ ਬਾਰੇ ਦਸਿਆ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਬੇਟਾ ਮਜ਼ਦੂਰੀ ਲਈ ਗਿਆ ਸੀ। ਇਤਫ਼ਾਕ ਨਾਲ ਉਹ ਸਟਰਾਬੇਰੀ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗਾ।

ਇਹ ਵੀ ਪੜ੍ਹੋ: Farming News: ਖੇਤੀ ਲਈ ਬਹੁਤ ਉਪਯੋਗੀ ਹੈ ਨਿੰਮ 

ਸਮੇਂ ਦੇ ਨਾਲ-ਨਾਲ ਫ਼ਸਲ ਨਾਲ ਹੋਣ ਵਾਲੇ ਲਾਭ ਨੂੰ ਸਮਝਣ ਤੋਂ ਬਾਅਦ ਘਰ ਆ ਕੇ ਉਸ ਨੇ ਇਸ ਦੀ ਖੇਤੀ ਕਰਨ ਦੀ ਯੋਜਨਾ ਬਣਾਈ। ਹਰਿਆਣਾ ਦੇ ਹਿਸਾਰ ਤੋਂ ਸਾਲ 2012 ਵਿਚ ਸਿਰਫ਼ 7 ਪੌਦੇ ਲੈ ਕੇ ਇਸ ਮਜ਼ਦੂਰ ਨੂੰ ਇਸ ਖੇਤਰ ਵਿਚ ਵਿਸ਼ੇਸ਼ ਅਨੁਭਵ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ੁਰੂ ਦੇ ਦੋ ਸਾਲਾਂ ’ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੇ ਵਧੀਆ ਪ੍ਰਬੰਧ ਤੇ ਉਚਿਤ ਰੱਖ ਰਖਾਅ ਨਾਲ ਸਟਰਾਬੇਰੀ ਦੀ ਖੇਤੀ ’ਚ ਉਮੀਦ ਦੀ ਨਵੀਂ ਕਿਰਨ ਜਾਗੀ। ਸੰਘਰਸ਼ ਤੇ ਮਿਹਨਤ ਤੋਂ ਬਾਅਦ ਵੱਡੀ ਸਫ਼ਲਤਾ ਸਾਲ 2014 ਵਿਚ ਮਿਲੀ।

ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਨੇ ਮਲੂਕਾ ਦੀ ਨੂੰਹ ਦਾ ਅਸਤੀਫ਼ਾ ਨਹੀਂ ਕੀਤਾ ਮਨਜ਼ੂਰ  

ਕਿਸਾਨ ਕਹਿੰਦੇ ਹਨ ਕਿ ਜਦੋਂ ਸਫ਼ਲਤਾ ਮਿਲੀ ਤਾਂ ਮਾਰਕੀਟਿੰਗ ਦੀ ਸਮੱਸਿਆ ਉਤਪੰਨ ਹੋ ਗਈ ਪਰ ਮਾਰਕੀਟਿੰਗ ਨਾ ਹੋਣ ਕਾਰਨ ਫ਼ਸਲ ਨੂੰ ਪਟਨਾ ਤੇ ਕਲਕੱਤਾ ਭੇਜਣਾ ਪਿਆ। ਇਸ ਦੀ ਖੇਤੀ ਲਈ ਮਿੱਟੀ ਤੇ ਜਲਵਾਯੂ ਤੈਅ ਨਹੀਂ। ਫਿਰ ਵੀ ਚੰਗੀ ਉਪਜ ਲੈਣ ਲਈ ਬਲੁਈ ਤੇ ਦੋਮਟ ਮਿੱਟੀ ਨੂੰ ਉਪਯੁਕਤ ਮੰਨਿਆ ਜਾਂਦਾ ਹੈ। ਇਸ ਦੀ ਖੇਤੀ ਲਈ 5.0 ਤੋਂ 6.5 ਤਕ ਵਾਲੀ ਮਿੱਟੀ ਉਪਜਾਊ ਹੁੰਦੀ ਹੈ। ਇਹ ਫ਼ਸਲ ਠੰਢੀ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਟਰਾਬੇਰੀ ਦਾ ਪੌਦਾ ਕਾਫ਼ੀ ਨਾਜ਼ੁਕ ਹੁੰਦਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਵੇ ਅਜਿਹੀ ਜ਼ਮੀਨ ਜ਼ਿਆਦਾ ਅਨੁਕੂਲ ਹੁੰਦੀ ਹੈ। ਇਹ ਫ਼ਸਲ ਠੰਢੇ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਵਿਚ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਇਸ ਦੀ ਖੇਤੀ ਕਰਨ ਵਾਲੇ ਕਿਸਾਨ ਦਸਦੇ ਹਨ ਕਿ ਸਟਰਾਬੇਰੀ ਦੇ ਪੌਦੇ ਲੋਕਲ ਉਪਲਭਧ ਨਾ ਹੋਣ ਕਾਰਨ ਮੈਨੂੰ ਅੱਜ ਵੀ ਪੁਣੇ-ਮਹਾਰਾਸ਼ਟਰ ਤੋਂ ਲਿਆਉਣਾ ਪੈਂਦਾ ਹੈ।

ਜੋ ਆਵਾਜਾਈ ਦੌਰਾਨ ਕੁੱਝ ਪੈਸੇ ਖ਼ਰਾਬ ਹੁੰਦੇ ਹਨ ਜਿਸ ਦਾ ਨੁਕਸਾਨ ਮੈਨੂੰ ਚੁਕਣਾ ਪੈਂਦਾ ਹੈ। ਅੱਜ ਉਹ ਸਟਰਾਬੇਰੀ ਦੀ ਖੇਤੀ ਇਕ ਏਕੜ ਵਿਚ ਕਰ ਰਿਹਾ ਹੈ ਜਿਸ ਦੀ ਲਾਗਤ ਸਾਢੇ ਛੇ ਲੱਖ ਦੇ ਆਸ-ਪਾਸ ਹੈ। ਹੁਣ ਜ਼ਿਲ੍ਹੇ ਦੇ 15 ਕਿਸਾਨ ਇਸ ਦੀ ਖੇਤੀ ਕਰ ਰਹੇ ਹਨ। ਕਿਸਾਨ ਫ਼ਿਲਹਾਲ 450 ਰੁਪਏ ਕਿਲੋ ਸਟਰਾਬੇਰੀ ਵੇਚ ਰਹੇ ਹਨ।

(For more Pnjabi news apart from Farmers are doing strawberry cultivation Farming News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement