
ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਕਿਸਾਨ ਅੱਜ-ਕੱਲ੍ਹ ਨਵੀਆਂ ਫਸਲਾਂ ਉਗਾ ਰਹੇ ਹਨ। ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਕਿਸਾਨ ਬਾਰੇ ਦੱਸਣ ਜਾ
ਮਾਨਸਾ: ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਕਿਸਾਨ ਅੱਜ-ਕੱਲ੍ਹ ਨਵੀਆਂ ਫਸਲਾਂ ਉਗਾ ਰਹੇ ਹਨ। ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ, 21 ਸਾਲ ਦਾ ਇਹ ਨੌਜਵਾਨ ਚੰਦਨ ਦੀ ਖੇਤੀ ਦੇ ਨਾਲ-ਨਾਲ ਡਰੈਗਨ ਫਰੂਟ ਦੀ ਖੇਤੀ ਵੀ ਕਰ ਰਿਹਾ ਹੈ ਅਤੇ ਇਹ ਨੌਜਵਾਨ ਡਰੈਗਨ ਫਰੂਟ ਦੀ ਸਿਰਫ਼ ਇਕ ਕਿਸਮ ਹੀ ਨਹੀਂ ਬਲਕਿ ਵੱਖ-ਵੱਖ ਕਿਸਮਾਂ ਪੰਜਾਬ ਵਿਚ ਲੈ ਕੇ ਆਇਆ ਹੈ।
Dragon Fruit
ਇਸ ਨੌਜਵਾਨ ਨੇ ਰੋਜ਼ਾਨਾ ਸਪੋਕਸਮੈਨ ਨਾਲ ਖਾਸ ਗੱਲਬਾਤ ਕੀਤੀ ਅਤੇ ਆਪਣੀ ਖੇਤੀ ਕਰਨ ਦੇ ਢੰਗ ਦੱਸੇ। ਨੌਜਵਾਨ ਨੇ ਦੱਸਿਆ ਕਿ ਉਹਨਾਂ ਨੂੰ ਇਹ ਖੇਤੀ ਕਰਦਿਆਂ ਨੂੰ 3 ਸਾਲ ਹੋ ਗਏ ਹਨ ਅਤੇ ਉਹ ਕੁੱਲ 12 ਕਿਸਮਾਂ ਵਿਚ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ। ਜਿਵੇਂ ਵਾਲੀਵਾ ਰੋਜ਼ਾ, ਡੀਲਾਈਟ, ਕੋਨੀਮੇਅਰ, ਐਸਿਡ ਸੂਗਰ, ਅਸਮਤਾ, ਤਿੰਨ ਯੈਲੋ ਚਨੇ, ਇਜ਼ਗੋਲਡਨ, ਅਸ਼ੀਗੋਲਡਨ, ਐਕੋਡੇਰੀਅਨ ਕਲੋਰਾ, ਵੀਤਲਨ ਵਾਈਟ ਤੇ ਰੈੱਡ।
File Photo
ਉਹਨਾਂ ਨੇ ਦੱਸਿਆ ਕਿ ਸਭ ਤੋਂ ਮਹਿੰਗੀ ਕਿਸਮ ਇਸ ਵਿਚ ਇਜ਼ਗੋਲਡਨ ਅਤੇ ਅਸ਼ੀਗੋਲਡਨ ਹੈ ਪਰ ਇਸ ਵਿਚ ਫਰਕ ਕੋਈ ਵੀ ਨਹੀਂ ਹੈ। ਅਮਨਦੀਪ ਸਿੰਘ ਨੇ ਕਿਹਾ ਕਿ ਸਿਰਫ਼ ਇਸ ਦੀ ਸਟਰਕਚਰ ਵਿਚ ਹੀ ਫਰਕ ਹੈ ਅਤੇ ਇਸ ਦਾ ਹੋਲ ਸੇਲ ਦਾ ਰੇਟ 500 ਤੋਂ 600 ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਫਰੂਟ ਨੂੰ ਉਗਾਉਣ ਲਈ ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ ਜਾਂ ਮਿੱਟੀ ਵਿਚ ਕਿਸ ਤਰ੍ਹਾਂ ਦੇ ਤੱਤ ਹੋਣੇ ਚਾਹੀਦੇ ਹਨ ਤਾਂ ਅਮਨਦੀਪ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਮਿੱਟੀ ਵਿਚ ਹੋ ਜਾਂਦਾ ਹੈ ਪਰ ਇਸ ਫਰੂਟ ਦੀ ਖੇਤੀ ਵਿਚ ਪਾਮੀ ਨਹੀਂ ਖੜ੍ਹਨਾ ਚਾਹੀਦਾ।
File Photo
ਉਹਨਾਂ ਕਿਹਾ ਕਿ ਜੇ ਇਸ ਵਿਚ ਪਾਣੀ ਖੜ੍ਹਦਾ ਹੈ ਤਾਂ ਇਸ ਫਰੂਟ ਨੂੰ ਇਕ ਪੀਲੇ ਰੰਗ ਦੀ ਫੰਗਸ ਲੱਗਦੀ ਹੈ ਜੋ ਫਰੂਟ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ। ਅਮਨਦੀਪ ਨੇ ਦੱਸਿਆ ਕਿ ਜਦੋਂ ਤਾਪਮਾਨ 36 ਤੋਂ 38 ਡਿਗਰੀ ਤੋਂ ਉੱਪਰ ਹੋ ਜਾਵੇਗਾ ਤਾਂ ਇਸ ਨੂੰ ਪਾਣੀ ਲਗਾਉਣਾ ਬੰਦ ਕਰ ਦੇਣਾ ਹੈ।
File Photo
ਉਹਨਾਂ ਨੇ ਕਿਹਾ ਕਿ ਜੇ ਇਸ ਨੂੰ ਲੋੜ ਤੋਂ ਵੱਧ ਪਾਣੀ ਲਗਾਵਾਂਗੇ ਤਾਂ ਇਸ ਵਿਚ ਪਾਣੀ ਭਰ ਜਾਵੇਗਾ ਅਤੇ ਇਸ ਦੀ ਰੀੜ ਦੀ ਹੱਡੀ ਨੂੰ ਨੁਕਸਾਨ ਹੋਵੇਗਾ ਤੇ ਜੇ ਇਸ ਦੀ ਰੀੜ ਦੀ ਹੱਡੀ ਨੂੰ ਨੁਕਸਾਨ ਹੋਵੇਗਾ ਤਾਂ ਪੂਰਾ ਫਰੂਟ ਨਸ਼ਟ ਹੋ ਜਾਵੇਗਾ ਕਿਉਂਕਿ ਇਹ ਪੂਰਾ ਫਰੂਟ ਹੀ ਰੀੜ ਦੀ ਹੱਡੀ ਤੇ ਨਿਰਭਰ ਹੈ। ਅਮਨਦੀਪ ਨੇ ਦੱਸਿਆ ਕਿ ਇਸ ਫਰੂਟ ਦਾ ਪੌਦਾ 20 ਤੋਂ 25 ਸਾਲ ਤੱਕ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਇਕ ਪੋਲ ਤੇ ਚਾਰ ਪਲਾਟ ਲੱਗ ਜਾਂਦੇ ਹਨ। ਅਮਨਦੀਪ ਨੇ ਕਿਹਾ ਕਿ ਜ਼ਿਆਦਾ ਠੰਢ ਵਿਚ ਇਹ ਪਲਾਂਟ ਬਿਲਕੁਲ ਵੀ ਨਹੀਂ ਚੱਲਦਾ।
File Photo
ਜੇ ਤਾਪਮਾਨ 5 ਤੋਂ 50 ਡਿਗਰੀ ਤੱਕ ਹੈ ਤਾਂ ਇਹ ਚੱਲੇਗਾ। ਉਹਨਾਂ ਨੇ ਕਿਹਾ ਕਿ ਇਸ ਨੂੰ ਕਿਸੇ ਸਪੈਸ਼ਲ ਖਾਦ ਦੀ ਲੋੜ ਨਹੀਂ ਪੈਂਦੀ ਅਤੇ ਇਸ ਤੇ ਖਰਚਾ ਵੀ ਬਹੁਤ ਘੱਟ ਹੁੰਦਾ ਹੈ। ਉਹਨਾਂ ਨੇ ਕਿ ਕਿਹਾ ਜੇ ਕਿਲ੍ਹੇ ਵਿਚ ਇਸ ਇਸਦੀ ਖੇਤੀ ਕਰਨੀ ਹੈ ਅਤੇ ਇੰਟਰਕਰਪਿੰਗ ਕਰਨ ਹੈ ਤਾਂ ਇਹ 11 ਬਾਏ 7 ਤੇ ਲੱਗੇਗਾ ਅਤੇ ਸਾਢੇ 400 ਤੱਕ ਪੋਲ ਲੱਗੇ ਗਾ ਪਰ ਜੇ ਇੰਟਰਕਰੋਪਿੰਗ ਨਹੀਂ ਕਰਨੀ ਤਾਂ ਇਸਦਾ ਡਿਸਟੈਨਸ 9 ਤੋਂ ਸਾਢੇ 6 ਹੋਵੇ ਅਤੇ ਇਸ ਵਿਚ ਪੋਲ 500 ਤੱਕ ਲੱਗੇਗੀ।
File Photo
ਅਮਨਦੀਪ ਨੇ ਕਿਹਾ ਕਿ 3 ਸਾਲ ਤੱਕ ਇਕ ਪੋਲ ਤੋਂ 30 ਕਿਲੋ ਤੱਕ ਫਰੂਟ ਮਿਲੇਗਾ ਅਤੇ 5 ਸਾਲ ਤੱਕ ਇਹ 60 ਤੱਕ ਪਹੁੰਚ ਜਾਵੇਗਾ ਅਤੇ ਕਿਲ੍ਹੇ ਵਿਚੋਂ ਇਸ ਦੀ 10 ਤੋਂ 12 ਟਨ ਤੱਕ ਪ੍ਰਡਕਸ਼ਨ ਹੋ ਜਾਵੇਗੀ। ਅਮਨਦੀਪ ਦਾ ਕਹਿਣਾ ਹੈ ਜਦੋਂ ਇਹ ਪਲਾਂਟ ਲਗਾਉਣਾ ਸ਼ੁਰੂ ਕਰਨਾ ਹੈ ਤਾਂ ਹ ਪਲਾਂਟ ਪੂਰਾ ਤੰਦਰੁਸਤ ਹੋਣਾ ਚਾਹੀਦਾ ਹੈ ਤਾਂ ਹੀ ਇਸਦੀ ਗਰੋਥ ਵਧੀਆ ਹੋਵੇਗੀ। ਉਹਨਾਂ ਦੱਸਿਆ ਕਿ ਇਹ ਸਭ ਤੋਂ ਮਾੜੀ ਮਿੱਟੀ ਵਿਚ ਵੱਧ ਹੁੰਦਾ ਹੈ
Dragon Fruit
ਅਤੇ ਇਸ ਦੀ ਫਸਲ ਅਸੀਂ ਫਰਵਰੀ ਤੋਂ ਸਤੰਬਰ ਤੱਕ ਜਦੋਂ ਮਰਜ਼ੀ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਦਾ ਫਲ 25 ਤੋਂ 45 ਦਿਨਾਂ ਵਿਚ ਪੂਰਾ ਪੱਕ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਕਮਾਈ ਘੱਟੋ ਘੱਟ 5 ਲੱਖ ਤੱਕ ਹੋ ਜਾਂ ਦੀ ਹੈ ਪਰ ਪਹਿਲੇ 2 ਸਾਲ ਤੱਕ ਤਾਂ ਸਬਰ ਹੀ ਕਰਨਾ ਪੈਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਫਲ ਨੂੰ ਨਾਈਟ ਕਵੀਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਜੋ ਫੁੱਲ ਹੈ ਉਹ ਰਾਤ ਨੂੰ ਹੀ ਖਿੜਦਾ ਹੈ ਅਤੇ ਦਿਨ ਵਿਚ ਮੁਰਝਾ ਜਾਂਦਾ ਹੈ।