Farmers Protest: ਅੱਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਏ ਕਾਮੇ ਦੀ ਇਲਾਜ ਦੌਰਾਨ ਮੌਤ
Published : Mar 13, 2024, 9:46 am IST
Updated : Mar 13, 2024, 9:46 am IST
SHARE ARTICLE
File Image
File Image

13 ਫ਼ਰਵਰੀ ਨੂੰ ਸ਼ੰਭੂ ਮੋਰਚੇ 'ਤੇ ਹੋਇਆ ਸੀ ਜ਼ਖ਼ਮੀ

Farmers Protest: ਫ਼ਿਰੋਜ਼ਪੁਰ ਦੇ ਪਿੰਡ ਆਸੀਫ਼ ਵਾਲਾ ਦੇ ਇਕ ਮਜ਼ਦੂਰ ਕਿਸਾਨ ਦੀ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਵਲੋਂ ਸੁੱਟੇ ਗਏ ਅੱਥਰੂ ਗੈਸ ਗੋਲਿਆਂ ਦਾ ਧੂੰਆਂ ਚੜ੍ਹਨ ਕਾਰਨ ਸਿਹਤ ਖ਼ਰਾਬ ਹੋ ਗਈ ਸੀ ਜੋ ਅੱਜ ਇਲਾਜ  ਦੌਰਾਨ ਫ਼ਿਰੋਜ਼ਪੁਰ ਦੇ ਹਸਪਤਾਲ ਵਿਖੇ ਜ਼ਿੰਦਗੀ ਦੀ ਲੜਾਈ ਲੜਦਾ ਜੰਗ ਹਾਰ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਜ਼ੋਨ ਮੱਲਾਂਵਾਲਾ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਨੇ ਦਸਿਆ ਕਿ ਦਿੱਲੀ ਕੂਚ ਦੇ ਐਲਾਨ ’ਤੇ ਪਿੰਡ ਆਸਿਫ਼ ਵਾਲਾ ਤੋਂ ਵੱਡਾ ਜਥਾ 11 ਫ਼ਰਵਰੀ ਨੂੰ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ, ਜਿਸ ਵਿਚ ਗ਼ਰੀਬ ਮਜ਼ਦੂਰ ਜੀਰਾ ਸਿੰਘ ਆਸਿਫ਼ ਵਾਲਾ ਵੀ ਸ਼ਾਮਲ ਹੋਇਆ ਸੀ।

ਜੱਥਾ ਜਦੋਂ 13 ਫ਼ਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਪਹੁੰਚਿਆ ਤਾਂ ਹਰਿਆਣਾ ਸਰਕਾਰ ਨੇ ਵੱਡੀਆਂ ਫੋਰਸਾਂ ਲਗਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਅੱਗੇ ਤੋਂ ਵੱਧਣ ਰੋਕਿਆ ਗਿਆ ਤਾਂ ਅੱਗੇ ਵੱਧ ਰਹੇ ਕਿਸਾਨਾਂ ’ਤੇ ਧੂੰਏਂ ਵਾਲੇ ਗੋਲੇ ਸੁਟੇ, ਜਿਸ ਵਿਚ ਹੋਰ ਅਨੇਕਾਂ ਕਿਸਾਨਾਂ-ਮਜ਼ਦੂਰਾਂ ਦੇ ਨਾਲ ਜੀਰਾ ਸਿੰਘ ਵੀ ਇਨ੍ਹਾਂ ਗੋਲਿਆਂ ਦਾ ਸ਼ਿਕਾਰ ਹੋ ਗਿਆ ਜਿਸ ਦੀ ਸਿਹਤ ਦਿਨੋ ਦਿਨ ਵਿਗੜਦੀ ਗਈ ਉਸ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਕਿਸਾਨ ਜ਼ੀਰਾ ਸਿੰਘ ਦੀ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬ ਕਿਸਾਨ ਮਜ਼ਦੂਰ ਜੀਰਾ ਸਿੰਘ ਨੂੰ ਮਾਲੀ ਮਦਦ ਦਿਤੀ ਜਾਵੇ।

(For more Punjabi news apart from Farmers Protest death news, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement