15 ਸਤੰਬਰ ਦੇ ਪੰਜਾਬ ਜਾਮ ਲਈ ਕਿਸਾਨਾਂ ਅਤੇ ਪੰਜਾਬੀਆਂ ਵਿਚ ਅੰਤਾਂ ਦਾ ਗੁੱਸਾ ਤੇ ਜੋਸ਼ : ਰਾਜੇਵਾਲ
Published : Sep 13, 2020, 1:06 pm IST
Updated : Sep 13, 2020, 1:06 pm IST
SHARE ARTICLE
Balbir Singh Rajewal
Balbir Singh Rajewal

15 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਸਰਕਾਰ ਵਲੋਂ 5 ਜੂਨ ਨੂੰ ਖੇਤੀ ਮੰਡੀਕਰਨ ਢਾਂਚੇ ਨੂੰ ਤਬਾਹ ਕਰਨ ਲਈ ਜਾਰੀ ਕੀਤੇ ਆਰਡੀਨੈਂਸਾਂ ਵਿਰੁਧ ਸਾਰੇ ਦੇਸ਼ ਖ਼ਾਸ ਕਰ ਕੇ ਪੰਜਾਬ ਵਿਚ ਲੋਕੀ ਭਰੇ ਪੀਤੇ ਬੈਠੇ ਹਨ। ਹਰ ਆਦਮੀ ਮਹਿਸੂਸ ਕਰਦਾ ਹੈ ਕਿ ਖੇਤੀ ਦੀ ਆਰਥਕਤਾ ਤਬਾਹ ਹੋਣ ਨਾਲ ਸਾਰਾ ਬਜ਼ਾਰ ਡੁੱਬ ਜਾਵੇਗਾ।

Eexemption list farmers facilities fertiliser shops agriculture products farmingFarmers

ਇਸ ਸਬੰਧੀ ਸਾਰੇ ਪੰਜਾਬ ਵਿਚ 15 ਸਤੰਬਰ ਨੂੰ ਸੜਕਾਂ 'ਤੇ ਟਰੈਫ਼ਿਕ ਜਾਮ ਕਰਨ ਲਈ ਧੂੰਆਂਧਾਰ ਪ੍ਰਚਾਰ ਹੋ ਰਿਹਾ ਹੈ ਅਤੇ ਲੋਕਾਂ ਵਿਚ ਅੰਤਾਂ ਦਾ ਜੋਸ਼ ਹੈ। ਪੰਜਾਬ ਦੇ ਆੜ੍ਹਤੀ, ਮੁਨੀਮ ਅਤੇ ਮੰਡੀਆਂ ਦੇ ਮਜ਼ਦੂਰ ਵੀ ਭਰਪੂਰ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਵਿਚ ਅਪਣਾ ਯੋਗਦਾਨ ਪਾਉਣ ਲਈ 15 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

Balbir Singh Rajewal Balbir Singh Rajewal

ਇਸ ਟਰੈਫ਼ਿਕ ਜਾਮ ਵਿਚ ਕੇਵਲ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਹੀ ਛੋਟ ਹੋਵੇਗੀ। ਇਸ ਤੋਂ ਬਾਅਦ ਜਿਸ ਦਿਨ ਇਹ ਆਰਡੀਨੈਂਸ ਪਾਰਲੀਮੈਂਟ ਵਿਚ ਪਾਸ ਕੀਤੇ ਜਾਣਗੇ, ਉਸ ਦਿਨ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੇ ਕਿਸਾਨ ਨੇਤਾ ਕਾਲੇ ਕਪੜੇ ਪਾ ਕੇ ਪਾਰਲੀਮੈਂਟ ਅੱਗੇ ਰੋਸ ਪ੍ਰਦਰਸ਼ਨ ਕਰਨਗੇ।

FarmerFarmer

ਇਸ ਸਮੇਂ ਸ. ਬਲਬੀਰ ਸਿੰਘ ਰਾਜੇਵਾਲ ਨੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਅੰਨ੍ਹ ਪਾਣੀ ਖਾ ਕੇ ਕਿਸਾਨਾਂ ਵਿਰੁਧ ਵੋਟ ਨਾ ਪਾਉਣ। ਇਹ ਹਰ ਪੱਖੋਂ ਅੰਨਦਾਤੇ ਨਾਲ ਧਰੋਹ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਐਮ. ਪੀ. ਆਰਡੀਨੈਂਸਾਂ ਦੇ ਹੱਕ ਵਿਚ ਵੋਟ ਪਾਉਣਗੇ ਜਾਂ ਗ਼ੈਰ ਹਾਜ਼ਰ ਰਹਿ ਕੇ ਜਾਂ ਵੋਟ ਨਾ ਪਾ ਕੇ ਅਸਿੱਧੀ ਹਮਾਇਤ ਦੇਣਗੇ, ਉਨ੍ਹਾਂ ਨੂੰ ਕਿਸਾਨ ਕਿਸੇ ਵੀ ਕੀਮਤ ਉਤੇ ਬਖ਼ਸ਼ਣਗੇ ਨਹੀਂ। ਹਰ ਰਾਜ ਵਿਚ ਭਾਵੇਂ ਉਹ ਸੱਤਾਧਾਰੀ ਭਾਜਪਾ ਦਾ ਹੀ ਐਮ. ਪੀ. ਹੋਵੇ ਉਸ ਨੂੰ ਕਿਸਾਨਾਂ ਨਾਲ ਧਰੋਹ ਕਮਾਉਣ ਲਈ ਸਜ਼ਾ ਦਿਤੀ ਜਾਵੇਗੀ।

Punjab FarmerPunjab Farmer

ਉਨ੍ਹਾਂ ਕਿਹਾ ਕਿ ਪੰਜਾਬ ਦੇ ਐਮ. ਪੀਆਂ ਨੂੰ ਤਾਂ ਪੰਜਾਬ ਵਿਚ ਕਿਤੇ ਵੀ ਖੁੱਲੇਆਮ ਘੁੰਮਣ ਨਹੀਂ ਦਿਤਾ ਜਾਵੇਗਾ।  ਸ. ਰਾਜੇਵਾਲ ਨੇ ਕਿਹਾ ਕਿ ਬਾਸਮਤੀ ਦੀ ਖ਼ਰੀਦ ਕਰਨ ਸਮੇਂ ਬਾਸਮਤੀ ਦੇ ਐਕਸਪੋਰਟਰ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਹਮੇਸ਼ਾ ਲੁੱਟ ਕਰਦੇ ਰਹੇ ਹਨ। ਉਨ੍ਹਾਂ ਕੋਲ ਖ਼ਬਰਾਂ ਆ ਰਹੀਆਂ ਹਨ ਕਿ ਕੁੱਝ ਬਾਸਮਤੀ ਐਕਸਪੋਰਟਰ ਨਵੇਂ ਕਾਨੂੰਨ ਅਧੀਨ ਖ਼ਰੀਦ ਕਰ ਕੇ ਟੈਕਸਾਂ ਦੀ ਛੋਟ ਦਾ ਲਾਭ ਲੈਣਾ ਚਾਹੁੰਦੇ ਹਨ।

Punjab FarmersPunjab Farmer

ਉਨ੍ਹਾਂ ਨੇ ਅਜਿਹੇ ਬਾਸਮਤੀ ਦੇ ਖ਼ਰੀਦਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਨਵੇਂ ਕਾਨੂੰਨ ਅਧੀਨ ਬਾਸਮਤੀ ਦਾ ਇਕ ਦਾਣਾ ਵੀ ਖ਼ਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਜਾਬੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਖ਼ਾਸ ਕਰ ਕਿਸਾਨ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਖ਼ਾਸ ਪ੍ਰੋਗਰਾਮ ਉਲੀਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement