
14 ਜ਼ਿਲ੍ਹਿਆਂ 'ਚ ਜੇ.ਡੀ. ਪੀਏਯੂ ਦਾ ਬੀਜ ਪੀਆਰ 131 ਵੀ ਨਹੀਂ ਰਿਹਾ ਅਛੂਤਾ
ਮੁਹਾਲੀ: ਪੰਜਾਬ ’ਚ ਕਿਸਾਨਾਂ ’ਤੇ ਕੁਦਰਤ ਦੀ ਮਾਰ ਲਗਾਤਾਰ ਪੈ ਰਹੀ ਹੈ। ਹੁਣ ਕਿਸਾਨਾਂ ਦੀ ਫ਼ਸਲਾਂ ਨੂੰ ਚਾਈਨਾ ਵਾਇਰਸ ਨੇ ਘੇਰ ਲਿਆ ਹੈ। ਚਾਈਨਾ ਵਾਇਰਸ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਝੋਨੇ ਦੀ ਫ਼ਸਲ 'ਤੇ ਤਬਾਹੀ ਮਚਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਫ਼ਸਲ ਦੀ ਅਸਫ਼ਲਤਾ ਦੇ ਨਤੀਜੇ ਵਜੋਂ, ਉਤਪਾਦਨ ਵਿਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਤੇਜ਼ ਗਰਮੀ ਕਾਰਨ ਕਣਕ ਦਾ ਪਹਿਲਾ 13% ਉਤਪਾਦਨ ਘੱਟ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚਾਈਨਾ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ।
ਫ਼ਸਲ 'ਤੇ ਦਾਣੇ ਆਉਂਦਾ ਨਾ ਦੇਖ ਕੇ ਕਿਸਾਨਾਂ ਨੇ ਆਪ ਹੀ ਇਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿਚ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ। ਠੇਕੇ ਵਾਲੀ ਜ਼ਮੀਨ ’ਤੇ ਉਹ ਪਹਿਲੀ ਫ਼ਸਲ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਸਨ। ਪਰੰਤੂ ਕੀਟਨਾਸ਼ਕ ਦਵਾਈਆਂ ਦਾ ਇਸ ਵਾਇਰਸ ’ਤੇ ਕੋਈ ਅਸਰ ਨਾ ਹੋਇਆ।
ਪੀਏਯੂ ਲੁਧਿਆਣਾ ਦੇ ਡਾਇਰੈਕਟਰ ਡਾ. ਅਜਮੇਰ ਸਿੰਘ, ਐਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ ਬਣੀ 8 ਮੈਂਬਰੀ ਕਮੇਟੀ ਨੇ ਸਰਵੇ ਵਿਚ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਦੇ ਹਮਲੇ ਕਾਰਨ ਪੌਦਾ ਬੌਣਾ ਰਹਿੰਦਾ ਹੈ। ਮੋਹਾਲੀ, ਰੋਪੜ ਅਤੇ ਲੁਧਿਆਣਾ ਦਾ ਜ਼ਿਆਦਾ ਪ੍ਰਭਾਵ ਹੈ।