ਕਿਸਾਨ ਕ੍ਰੈਡਿਟ ਕਾਰਡ ’ਤੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ
Published : May 14, 2020, 6:36 pm IST
Updated : May 14, 2020, 6:36 pm IST
SHARE ARTICLE
kisan credit card modi government announces big relief for 7 crore kcc
kisan credit card modi government announces big relief for 7 crore kcc

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ ਆਰਥਿਕ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ...

ਨਵੀਂ ਦਿੱਲੀ: ਮੋਦੀ ਸਰਕਾਰ ਨੇ ਕਿਹਾ ਹੈ ਕਿ ਸਾਰੇ ਕਿਸਾਨਾਂ ਦਾ ਕੇਸੀਸੀ ਯਾਨੀ ਕਿਸਾਨ ਕ੍ਰੈਡਿਟ ਕਾਰਡ  (Kisan Credit Card) ਬਣੇਗਾ। ਨਾਲ ਹੀ 7 ਕਰੋੜ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਸੀਸੀ ਤੇ ਲਏ ਗਏ ਲੋਨ (Agri loan) ਦੇ ਭੁਗਤਾਨ ਦੀ ਤਰੀਕ ਅੱਗੇ ਵਧਾ ਕੇ 31 ਮਈ ਕਰ ਦਿੱਤੀ ਗਈ ਹੈ।

FarmerFarmer

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ ਆਰਥਿਕ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹੁਣ KCC ਧਾਰਕ ਕਿਸਾਨ ਅਗਲੇ 17 ਦਿਨ ਦੇ ਅੰਦਰ ਅਪਣੇ ਫਸਲ ਕਰਜ਼ ਨੂੰ ਬਿਨਾਂ ਕਿਸੇ ਵਧੇ ਵਿਆਜ਼ ਦੇ ਕੇਵਲ 4 ਪ੍ਰਤੀਸ਼ਤ ਪ੍ਰਤੀ ਸਾਲ ਦੇ ਪੁਰਾਣੇ ਰੇਟ ਤੇ ਹੀ ਭੁਗਤਾਨ ਕਰ ਸਕਦੇ ਹਨ।

FarmerFarmer

ਕੋਰੋਨਾ ਵਾਇਰਸ ਲਾਕਡਾਊਨ (Coronavirus Lockdown) ਵਿਚ ਕਿਸਾਨਾਂ ਨੂੰ ਰਾਹਤ ਦੇਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਵਿੱਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ 1 ਮਾਰਚ ਤੋਂ 30 ਅਪ੍ਰੈਲ ਦੌਰਾਨ ਲਾਕਾਡਊਨ ਦੇ ਚਲਦੇ 86600 ਕਰੋੜ ਰੁਪਏ ਦੇ 63 ਲੱਖ ਲੋਨ ਪ੍ਰਵਾਨ ਕੀਤੇ ਗਏ ਹਨ। ਨਾਲ ਹੀ 25 ਲੱਖ ਨਵੇਂ KCC ਜਾਰੀ ਕੀਤੇ ਗਏ ਹਨ। ਲਾਕਡਾਊਨ ਵਿਚ ਕਿਸਾਨ ਅਪਣੇ ਬਕਾਇਆ ਕਰਜ਼ ਦੇ ਭੁਗਤਾਨ ਲਈ ਬੈਂਕ ਸ਼ਾਖਾਵਾਂ ਤਕ ਜਾਣ ਵਿਚ ਸਮਰੱਥ ਨਹੀਂ ਹਨ।

FarmerFarmer

ਇਸ ਤੋਂ ਇਲਾਵਾ, ਖੇਤੀ ਉਤਪਾਦਾਂ ਦੀ ਸਮੇਂ ਤੇ ਵਿਕਰੀ ਅਤੇ ਉਹਨਾਂ ਦਾ ਭੁਗਤਾਨ ਲੈਣ ਵਿਚ ਕਠਿਨਾਈ ਹੋ ਰਹੀ ਹੈ। ਇਸ ਲਈ ਇਹਨਾਂ ਨੂੰ ਛੋਟ ਪ੍ਰਦਾਨ ਕੀਤੀ ਗਈ ਹੈ। ਖੇਤੀ-ਕਿਸਾਨੀ ਲਈ KCC 'ਤੇ ਲਏ ਗਏ  ਤਿੰਨ ਲੱਖ ਰੁਪਏ ਤੱਕ ਦੇ ਕਰਜ਼ਿਆਂ ਦੀ ਵਿਆਜ ਦਰ 9 ਪ੍ਰਤੀਸ਼ਤ ਹੈ। ਪਰ ਸਰਕਾਰ ਇਸ ਵਿਚ 2 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ ਇਹ 7 ਪ੍ਰਤੀਸ਼ਤ 'ਤੇ ਆ ਜਾਂਦਾ ਹੈ। ਪਰ ਸਮੇਂ ਤੇ ਵਾਪਸੀ ਤੇ ਤੁਹਾਨੂੰ 3% ਹੋਰ ਛੋਟ ਮਿਲਦੀ ਹੈ।

Loan Loan

ਇਸ ਤਰ੍ਹਾਂ ਇਮਾਨਦਾਰ ਕਿਸਾਨਾਂ ਲਈ ਇਸ ਦੀ ਦਰ ਸਿਰਫ 4 ਪ੍ਰਤੀਸ਼ਤ ਹੈ। ਜੇ ਕਿਸਾਨ 31 ਮਈ ਜਾਂ ਫਿਰ ਸਮੇਂ ਤੇ ਇਸ ਕਰਜ਼ ਦਾ ਬੈਂਕ ਨੂੰ ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਨੂੰ 7 ਫ਼ੀਸਦੀ ਵਿਆਜ ਦੇਣਾ ਪਵੇਗਾ। ਕੋਵਿਡ-19 ਨੂੰ ਦੇਖਦੇ ਹੋਏ ਸਰਕਾਰ ਨੇ ਇਸ ਵਧੇ ਵਿਆਜ਼ ਤੇ ਰਾਹਤ ਦੇ ਕੇ 31 ਮਈ ਤਕ ਉਹਨਾਂ ਤੋਂ ਸਿਰਫ 4 ਫ਼ੀਸਦੀ ਰੇਟ ਤੇ ਹੀ ਪੈਸਾ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।

LoanLoan

ਸਰਕਾਰ ਨੇ ਕਿਹਾ ਹੈ ਕਿ ਸਿਰਫ ਤਿੰਨ ਕਾਗਜ਼ਾਂ ਤੇ ਹੀ ਕਿਸਾਨ ਕ੍ਰੈਡਿਟ ਕਾਰਡ ਬਣੇਗਾ। ਇਸ ਦੇ ਲਈ ਬੈਂਕ ਪੀਐਫ ਕਿਸਾਨ ਸਮਾਨ ਨਿਧੀ ਦਾ ਵੀ ਡਾਟਾ ਇਸਤੇਮਾਲ ਕਰ ਸਕਦੇ ਹਨ। ਅਪਲਾਈ ਦੇ 15 ਦਿਨ ਦੇ ਅੰਦਰ KCC ਜਾਰੀ ਕਰਨ ਨੂੰ ਕਿਹਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement