ਪੜ੍ਹੋ ਟੀਂਡੇ ਦੀ ਖੇਤੀ ਦੀ ਪੂਰੀ ਜਾਣਕਾਰੀ
Published : Aug 14, 2020, 12:33 pm IST
Updated : Aug 14, 2020, 12:33 pm IST
SHARE ARTICLE
Tinda cultivation
Tinda cultivation

ਟਿੰਡੇ ਨੂੰ ਪੰਜਾਬ ਵਿੱਚ ਟੀਂਡਾ ਵੀ ਕਿਹਾ ਜਾਂਦਾ ਹੈ। ਇਹ ਉੱਤਰੀ ਭਾਰਤ ਦੀ ਮਹੱਤਵਪੂਰਨ ਸਬਜ਼ੀ ਵਾਲੀ ਫਸਲ ਹੈ।

ਟਿੰਡੇ ਨੂੰ ਪੰਜਾਬ ਵਿੱਚ ਟੀਂਡਾ ਵੀ ਕਿਹਾ ਜਾਂਦਾ ਹੈ। ਇਹ ਉੱਤਰੀ ਭਾਰਤ ਦੀ ਮਹੱਤਵਪੂਰਨ ਸਬਜ਼ੀ ਵਾਲੀ ਫਸਲ ਹੈ। ਇਸਦਾ ਮੂਲ ਸਥਾਨ ਭਾਰਤ ਹੈ। ਇਹ ਕੁਕੁਰਬਿਟੇਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਸਦੇ ਕੱਚੇ ਫਲ ਸਬਜ਼ੀ ਬਣਾਉਣ ਲਈ ਵਰਤੇ ਜਾਂਦੇ ਹਨ। 100 ਗ੍ਰਾਮ ਦੇ ਕੱਚੇ ਫਲ ਵਿੱਚ 1.4% ਪ੍ਰੋਟੀਨ, 0.4% ਚਰਬੀ, 3.4% ਕਾਰਬੋਹਾਈਡ੍ਰੇਟਸ, 13 ਮਿ.ਗ੍ਰਾ. ਕੈਰੋਟੀਨ ਅਤੇ 18 ਮਿ.ਗ੍ਰਾ.  ਵਿਟਾਮਿਨ ਦੀ ਮਾਤਰਾ ਹੁੰਦੀ ਹੈ। ਇਸਦੇ ਫਲਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਤਿਆਰ ਹੁੰਦੀਆਂ ਹਨ, ਜਿਵੇਂ ਕਿ ਸੁੱਕੀ ਖੰਘ ਅਤੇ ਖੂਨ ਦੇ ਦੌਰੇ ਦੇ ਇਲਾਜ ਲਈ ਆਦਿ।

Tinda cultivationTinda cultivation

ਮਿੱਟੀ - ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ। ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ।
ਖੇਤ ਦੀ ਤਿਆਰੀ - ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ। ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਲਈ ਬੈੱਡ ਤਿਆਰ ਕਰੋ। ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ।

Tinda cultivationTinda cultivation

ਬਿਜਾਈ ਦਾ ਸਮਾਂ - ਉੱਤਰੀ ਭਾਰਤ ਵਿੱਚ, ਇਸਦੀ ਖੇਤੀ ਦੋ ਵਾਰ ਕੀਤੀ ਜਾ ਸਕਦੀ ਹੈ। ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ।
ਫਾਸਲਾ - ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ 'ਤੇ ਬੀਜੋ।
ਬੀਜ ਦੀ ਡੂੰਘਾਈ- ਬੀਜਾਂ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜਿਆ ਜਾਂਦਾ ਹੈ।

Tinda cultivationTinda cultivation

ਬਿਜਾਈ ਦਾ ਢੰਗ - ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ 'ਤੇ ਬੀਜਿਆ ਜਾਂਦਾ ਹੈ।
ਬੀਜ ਦੀ ਮਾਤਰਾ - ਹਰੇਕ ਜਗ੍ਹਾ ਤੇ ਦੋ ਬੀਜ ਬੀਜੋ। ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ।

 

ਬੀਜ ਦੀ ਸੋਧ - ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੋਬੋ। ਇਸ ਨਾਲ ਪੁੰਗਰਾਅ ਦੀ ਪ੍ਰਤੀਸ਼ਤਤਾ ਵੱਧ ਜਾਂਦੀ ਹੈ।
ਮਿੱਟੀ ਚੋਂ ਪੈਦਾ ਹੋਣ ਵਾਲੀ ਫੰਗਸ ਤੋਂ ਬੀਜਾਂ ਨੂੰ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਕਾਰਬੈਂਡਾਜ਼ਿਮ 2 ਗ੍ਰਾਮ ਜਾਂ ਥੀਰਮ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨੱਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

Tinda cultivationTinda cultivation

ਫੰਗਸਨਾਸ਼ੀ ਦਾ ਨਾਮ    ਮਾਤਰਾ ਪ੍ਰਤੀ ਕਿਲੋ ਬੀਜ
Carbendazim                 2gm
Thiram                           2.5gm

ਖਾਦਾਂ(ਕਿਲੋ ਪ੍ਰਤੀ ਏਕੜ)
UREA    SSP        MURIATE OF POTASH
90           125        35

Tinda cultivationTinda cultivation

ਤੱਤ(ਕਿਲੋ ਪ੍ਰਤੀ ਏਕੜ)
NITROGEN    PHOSPHORUS    POTASH
40                        20                            20
ਟਿੰਡੇ ਦੀ ਫਸਲ ਨੂੰ ਕੁੱਲ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ( (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ( (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਇੱਕ-ਤਿਹਾਈ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫਸਲ ਦੇ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਓ।

Tinda cultivationTinda cultivation

ਨਦੀਨਾਂ ਦੀ ਰੋਕਥਾਮ - ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ। ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ। ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ। ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ।

ਸਿੰਚਾਈ - ਘੱਟ ਸਮੇਂ ਦੀ ਫਸਲ ਹੋਣ ਕਾਰਨ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਹੈ। ਜੇਕਰ ਬੀਜਾਂ ਨੂੰ ਪਹਿਲਾਂ ਹੀ ਸਿੰਚਿਤ ਵੱਟਾਂ ਤੇ ਬੀਜਿਆ ਹੋਵੇ, ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਦੂਜੇ ਜਾਂ ਤੀਜੇ ਦਿਨ ਤੇ ਕਰੋ। ਮੌਸਮ, ਮਿੱਟੀ ਦੀ ਕਿਸਮ ਅਨੁਸਾਰ, ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਸਮੇਂ ਸਿੰਚਾਈ ਵਰਖਾ ਦੀ ਆਵਰਤੀ ਅਨੁਸਾਰ ਕਰੋ। ਇਹ ਫਸਲ ਤੁਪਕਾ ਸਿੰਚਾਈ ਨੂੰ ਵਧੀਆ ਹੁੰਗਾਰਾ ਦਿੰਦੀ ਹੈ ਅਤੇ ਪੈਦਾਵਾਰ ਵਿੱਚ ਵੀ 28% ਤੱਕ ਸੁਧਾਰ ਆਉਂਦਾ ਹੈ।

Tinda cultivationTinda cultivation

ਕੀੜੇ ਮਕੌੜੇ ਤੇ ਰੋਕਥਾਮ
ਚੇਪਾ ਅਤੇ ਥਰਿੱਪ: ਇਹ ਪੱਤਿਆਂ ਦਾ ਰਸ ਚੂਸ ਲੈਂਦੇ ਹਨ, ਜਿਸ ਨਾਲ ਪੱਤੇ ਪੀਲੇ ਪੈ ਕੇ ਝੱੜ ਜਾਂਦੇ ਹਨ। ਥਰਿੱਪ ਦੇ ਹਮਲੇ ਨਾਲ ਪੱਤੇ ਮੁੜ ਜਾਂ ਹਨ ਅਤੇ ਕੱਪ ਦਾ ਆਕਾਰ ਲੈ ਲੈਂਦੇ ਹਨ। ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਥਾਇਆਮੈਥੋਕਸਮ 5 ਗ੍ਰਾਮ ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਤੇ ਧੱਬੇ
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਸਫੇਦ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਉੱਤਲੇ ਪਾਸੇ ਅਤੇ ਤਣੇ ਤੇ ਸਫੇਦ ਪਾਊਡਰ ਵਰਗੇ ਧੱਬੇ ਬਣ ਜਾਂਦੇ ਹਨ। ਇਹ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤ ਕੇ ਨੁਕਸਾਨ ਪਹੁੰਚਾਉਂਦੀ ਹੈ। ਗੰਭੀਰ ਹਮਲਾ ਹੋਣ ਤੇ ਪੱਤੇ ਅਤੇ ਫਲ ਪੱਕਣ ਤੋਂ ਪਹਿਲਾਂ ਡਿੱਗ ਜਾਂਦੇ ਹਨ। ਜੇਕਰ ਇਸਦਾ ਹਮਲਾ ਦਿਖੇ ਤਾਂ ਪਾਣੀ ਵਿੱਚ ਘੁਲਣਸ਼ੀਲ ਸਲਫਰ 20 ਗ੍ਰਾਮ ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 2-3 ਵਾਰ 10 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ।

Tinda cultivationTinda cultivation

 ਐਂਥਰਾਕਨੌਸ: ਇਸ ਬਿਮਾਰੀ ਦਾ ਹਮਲਾ ਫਲਾਂ ਤੇ ਹੁੰਦਾ ਹੈ, ਜਿਸ ਕਾਰਨ ਫਲ ਸੁੱਕੇ ਹੋਏ ਦਿਖਾਈ ਦਿੰਦੇ ਹਨ। ਇਸਦੇ ਹਮਲੇ ਨੂੰ ਰੋਕਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦਾ ਹਮਲਾ ਖੇਤ ਵਿੱਚ ਦਿਖੇ ਤਾਂ ਮੈਨਕੋਜ਼ੇਬ 2 ਗ੍ਰਾਮ ਜਾਂ ਕਾਰਬੈਂਡਾਜ਼ਿਮ 0.5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਫਸਲ ਦੀ ਕਟਾਈ - ਫਸਲ ਦੀ ਕਿਸਮ ਅਨੁਸਾਰ ਇਸਦੇ ਫਲ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦੇ ਹਨ। ਜਦੋਂ ਇਸਦੇ ਫਲ ਨਰਮ ਅਤੇ ਦਰਮਿਆਨੇ ਆਕਾਰ ਦੇ ਹੋ ਜਾਣ ਤਾਂ ਤੁੜਾਈ ਕਰ ਲਓ। ਇਸਦੀ ਤੁੜਾਈ 4-5 ਦਿਨਾਂ ਦੇ ਫਾਸਲੇ 'ਤੇ ਕਰੋ।

Tinda cultivationTinda cultivation

ਬੀਜ ਉਤਪਾਦਨ
ਟਿੰਡੇ ਨੂੰ ਹੋਰਨਾਂ ਕਿਸਮਾਂ ਤੋਂ 800 ਮੀਟਰ ਦੂਰੀ 'ਤੇ ਰੱਖੋ। ਖੇਤ 'ਚੋਂ ਨੁਕਸਾਨੇ ਪੌਦਿਆਂ ਨੂੰ ਕੱਢ ਦਿਓ। ਜਦੋ ਫਲ ਪੱਕ ਜਾਣ ਭਾਵ ਉਨ੍ਹਾਂ ਦਾ ਰੰਗ ਫਿੱਕਾ ਹੋ ਜਾਵੇ, ਤਾਂ ਤਾਜ਼ੇ ਪਾਣੀ ਵਿੱਚ ਫਲਾਂ ਨੂੰ ਹੱਥਾਂ ਨਾਲ ਮਸਲੋ ਅਤੇ ਫਿਰ ਬੀਜਾਂ ਨੂੰ ਗੁੱਦੇ ਤੋਂ ਵੱਖ ਕਰ ਲਓ। ਹੇਠਲੇ ਤਲ 'ਤੇ ਟਿਕੇ ਬੀਜਾਂ ਨੂੰ ਬੀਜਾਈ ਲਈ ਵਰਤਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement